Sona Mohapatra: ਸ਼ਹਿਨਾਜ਼ ਗਿੱਲ 'ਤੇ ਨਿਸ਼ਾਨਾ ਸਾਧਣ ਨੂੰ ਲੈ ਕੇ ਟ੍ਰੋਲ ਹੋਈ ਸੋਨਾ ਮੋਹਾਪਾਤਰਾ, ਸ਼ਹਿਨਾਜ਼ ਬਾਰੇ ਕਿਹਾ, 'ਸ਼ਾਰਟਕੱਟ ਰਾਹੀਂ ਕਰਦੀ ਹੈ ਕਮਾਈ'

ਸੋਨਾ ਮੋਹਪਾਤਰਾ ਨੇ ਸਾਜ਼ਿਦ ਖ਼ਾਨ ਦਾ ਸਮਰਥਨ ਕਰਨ 'ਤੇ ਸ਼ਹਿਨਾਜ਼ ਗਿੱਲ 'ਤੇ ਗੁੱਸਾ ਜ਼ਾਹਰ ਕੀਤਾ ਹੈ। ਇਸ ਦੇ ਲਈ ਉਹ ਸ਼ਹਿਨਾਜ਼ ਗਿੱਲ ਬਾਰੇ ਕਈ ਟਵੀਟ ਕਰਦੀ ਨਜ਼ਰ ਆਈ, ਜਿਸ ਕਾਰਨ ਗਾਇਕਾ ਨੂੰ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪਿਆ।

Written by  Pushp Raj   |  February 27th 2023 04:30 PM  |  Updated: February 27th 2023 04:30 PM

Sona Mohapatra: ਸ਼ਹਿਨਾਜ਼ ਗਿੱਲ 'ਤੇ ਨਿਸ਼ਾਨਾ ਸਾਧਣ ਨੂੰ ਲੈ ਕੇ ਟ੍ਰੋਲ ਹੋਈ ਸੋਨਾ ਮੋਹਾਪਾਤਰਾ, ਸ਼ਹਿਨਾਜ਼ ਬਾਰੇ ਕਿਹਾ, 'ਸ਼ਾਰਟਕੱਟ ਰਾਹੀਂ ਕਰਦੀ ਹੈ ਕਮਾਈ'

Sona Mohapatra targeting Shehnaaz Gill: ਬਿੱਗ ਬੌਸ 13 ਤੋਂ ਲੈ ਕੇ ਹੁਣ ਤੱਕ ਦੀ ਦਰਸ਼ਕਾਂ ਦੀ ਸਭ ਤੋਂ ਚਹੇਤੀ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਦੁਨੀਆ ਭਰ ਤੋਂ ਪਿਆਰ ਮਿਲਦਾ ਹੈ, ਪਰ ਹਾਲ ਹੀ 'ਚ ਬਾਲੀਵੁੱਡ ਗਾਇਕਾ ਸੋਨਾ ਮਹਾਪਾਤਰਾ ਇਨ੍ਹੀਂ ਦਿਨੀਂ ਸ਼ਹਿਨਾਜ਼ 'ਤੇ ਨਿਸ਼ਾਨਾ ਸਾਧਦੇ ਹੋਏ ਕਈ ਟਵੀਟ ਕਰ ਰਹੀ ਹੈ।  ਹਾਲ ਹੀ 'ਚ ਸੋਨਾ ਨੇ ਸ਼ਹਿਨਾਜ਼ ਨੂੰ ਲੈ ਕੇ ਕਈ ਟਵੀਟ ਕੀਤੇ ਹਨ, ਜਿਸ 'ਚ ਉਨ੍ਹਾਂ ਨੇ ਗਿੱਲ ਦੀ ਪ੍ਰਤਿਭਾ 'ਤੇ ਵੀ ਸਵਾਲ ਚੁੱਕੇ ਹਨ।


ਦਰਅਸਲ, ਸ਼ਹਿਨਾਜ਼ ਗਿੱਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਨੇ ਇੱਕ ਪ੍ਰੋਗਰਾਮ ਦੌਰਾਨ ਅਜ਼ਾਨ ਦੀ ਆਵਾਜ਼ ਸੁਣ ਕੇ ਆਪਣੀ ਪਰਫਾਰਮੈਂਸ ਬੰਦ ਕਰ ਦਿੱਤੀ ਸੀ। ਇਸ ਬਾਰੇ ਸੋਨਾ ਮਹਾਪਾਤਰਾ ਨੇ ਆਪਣਾ ਰਿਐਕਸ਼ਨ ਦਿੱਤਾ ਹੈ।  

ਟਵੀਟ ਕਰਦੇ ਹੋਏ ਸੋਨਾ ਨੇ ਲਿਖਿਆ, "ਅੱਜ ਸ਼ਹਿਨਾਜ਼ ਦੇ ਸਮਰਥਨ ਵਿੱਚ ਆਏ ਸਾਰੇ ਟਵਿੱਟਰ ਫੈਨਜ਼ ਨੇ ਮੈਨੂੰ ਉਸ ਦਾ 'ਸਮਰਥਨ', 'ਵਿਸ਼ਵਾਸ' ਅਤੇ 'ਵਡਿਆਈ' ਨਾਲ ਮੈਨੂੰ  ਜਿਨਸੀ ਸੋਸ਼ਣ ਕਰਨ ਵਾਲੇ ਮੁਲਜ਼ਮ ਦੀ ਯਾਦ ਦਿਲਾ ਦਿੱਤੀ ਹੈ। ਜਦੋਂ ਸਾਜਿਦ ਖ਼ਾਨ ਨੂੰ ਰਾਸ਼ਟਰੀ ਟੀ.ਵੀ. ਉੱਤੇ ਮੰਚ ਦਿੱਤਾ ਗਿਆ। ਕਾਸ਼ ਉਹ ਸਿਸਟਰਹੁੱਡ  ਦਾ ਵੀ ਸਤਿਕਾਰ ਕਰਦੀ।" ਸੋਨਾ ਦੇ ਇਸ ਟਵੀਟ ਤੋਂ ਸਾਫ ਪਤਾ ਲੱਗਦਾ ਹੈ ਕਿ ਉਹ #MeToo ਦੇ ਦੋਸ਼ੀ ਸਾਜਿਦ ਖ਼ਾਨ ਦਾ ਸਮਰਥਨ ਕਰਨ 'ਤੇ ਸ਼ਹਿਨਾਜ਼ ਗਿੱਲ ਤੋਂ ਨਾਰਾਜ਼ ਹੈ।


 ਸ਼ਹਿਨਾਜ਼ ਨੂੰ ਨਿਸ਼ਾਨਾ ਬਣਾ ਟ੍ਰੋਲ ਹੋਈ ਸੋਨਾ ਮੋਹਪਾਤਰਾ 

ਸ਼ਹਿਨਾਜ਼ ਗਿੱਲ ਦੀ ਫੈਨ ਫਾਲੋਇੰਗ ਕਿਸੇ ਤੋਂ ਲੁਕੀ ਨਹੀਂ ਹੈ। ਟਵਿਟਰ 'ਤੇ ਉਨ੍ਹਾਂ ਦੇ ਖਿਲਾਫ ਪੋਸਟ ਦੇਖ ਕੇ ਪ੍ਰਸ਼ੰਸਕ ਗੁੱਸੇ 'ਚ ਆ ਗਏ। ਕਈ ਯੂਜ਼ਰਸ ਨੇ ਸੋਨਾ ਮਹਾਪਾਤਰਾ ਦੇ ਖਿਲਾਫ ਟਵੀਟ ਕੀਤੇ। ਇੱਕ ਯੂਜ਼ਰ ਨੇ ਲਿਖਿਆ, ''ਸੋਨਾ ਕਾਸ਼ ਤੁਹਾਡੇ ਕੋਲ ਉਨ੍ਹਾਂ ਲੋਕਾਂ ਲਈ ਜਵਾਬ ਹੁੰਦਾ ਜੋ ਸੱਚਮੁੱਚ ਸਾਜਿਦ ਖ਼ਾਨ ਦਾ ਸਮਰਥਨ ਕਰ ਰਹੇ ਹਨ, ਉਸ ਦੇ ਪੈਰ ਛੂਹ ਰਹੇ ਹਨ ਅਤੇ ਉਸ ਨੂੰ ਗਲੇ ਲਗਾ ਰਹੇ ਹਨ। ਤੁਸੀਂ ਉਨ੍ਹਾਂ ਨੂੰ ਕੁਝ ਕਿਉਂ ਨਹੀਂ ਦੱਸਦੇ?"। ਇੱਕ ਹੋਰ ਮਹਿਲਾ ਯੂਜ਼ਰ ਨੇ ਲਿਖਿਆ, ''ਤੁਸੀਂ ਆਪਣੀ ਭੈਣ ਨੂੰ ਬਦਨਾਮ ਕਰਕੇ ਭੈਣ-ਭਰਾ ਦੀ ਗੱਲ ਕਰ ਰਹੇ ਹੋ। ਕਾਸ਼ ਤੁਸੀਂ ਆਪਣੀ ਭੈਣ ਦੀ ਇੱਜ਼ਤ ਕਰਦੇ।  ਇੱਕ ਹੋਰ ਯੂਜ਼ਰ ਨੇ ਲਿਖਿਆ, “ਸਾਜਿਦ ਲਈ ਤੁਹਾਡਾ ਸਟੈਂਡ ਜਾਣਬੁੱਝ ਕੇ ਨਹੀਂ ਹੋਣਾ ਚਾਹੀਦਾ। ਤੁਸੀਂ ਉਸ ਚੈਨਲ ਵਿਰੁੱਧ ਆਵਾਜ਼ ਕਿਉਂ ਨਹੀਂ ਉਠਾਈ ਜਿਸ ਨੇ ਉਸ ਨੂੰ ਸ਼ੋਅ 'ਤੇ ਲਿਆਂਦਾ ਸੀ। ਜੋ ਲੋਕ ਅਜੇ ਵੀ ਉਸ ਨਾਲ ਪਾਰਟੀ ਕਰ ਰਹੇ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਤੁਸੀਂ ਸਿਰਫ਼ ਸ਼ਹਿਨਾਜ਼ ਨੂੰ ਹੀ ਨਿਸ਼ਾਨਾ ਬਣਾਉਣਾ ਚਾਹੁੰਦੇ ਹੋ।


ਹੋਰ ਪੜ੍ਹੋ: Zee Cine Awards Winners: ਆਲੀਆ ਭੱਟ ਬਣੀ ਬੈਸਟ ਅਦਾਕਾਰਾ ਤੇ ਕਾਰਤਿਕ ਆਰੀਅਨ ਨੇ ਜਿੱਤਿਆ ਬੈਸਟ ਐਕਟਰ ਦਾ ਖਿਤਾਬ


ਸੋਨਾ ਨੇ ਟ੍ਰੋਲਰਸ ਨੂੰ ਦਿੱਤਾ ਜਵਾਬ 

ਸ਼ਹਿਨਾਜ਼ ਦੇ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਦੇਖਣ ਤੋਂ ਬਾਅਦ ਸੋਨਾ ਮੋਹਪਾਤਰਾ ਨੇ ਉਨ੍ਹਾਂ ਨੂੰ ਜਵਾਬ ਦਿੱਤਾ। ਉਸ ਨੇ ਟਵਿੱਟਰ 'ਤੇ ਲਿਖਿਆ, "ਡੀਅਰ ਟ੍ਰੋਲਰਸ ਜੈਕਲੀਨ ਵਰਗੀ ਇੱਕ ਹੋਰ ਸਟਾਰਲੇਟ ਲਈ ਖੜ੍ਹੇ ਹੋਣ ਦੀ ਕੋਸ਼ਿਸ਼ ਕਰ ਰਹੇ ਹਨ, ਮੈਨੂੰ ਨਹੀਂ ਪਤਾ ਕਿ ਸ਼ਹਿਨਾਜ਼ ਦੀ ਖਾਸ ਪ੍ਰਤਿਭਾ ਕੀ ਹੈ, ਇਸ ਤੋਂ ਇਲਾਵਾ ਉਹ Low bro  ਰਿਐਲਿਟੀ ਟੀਵੀ ਪ੍ਰਸਿੱਧੀ ਤੋਂ ਇਲਾਵਾ ਹੋਰ ਕੀ ਹੈ।" ਪਰ ਮੈਂ ਸੁਵਿਧਾਜਨਕ ਤਰੀਕੇ ਨਾਲ ਚੱਲਣ ਵਾਲੀਆਂ  ਔਰਤਾਂ ਦੇ ਢੰਗ ਨੂੰ ਜਾਣਦੀ ਹਾਂ ਜੋ ਭੂਮਿਕਾ/ਪੈਸੇ ਲਈ ਸ਼ਾਰਟਕੱਟ ਲੈਂਦੀਆਂ ਹਨ।"

ਹਲਾਂਕਿ ਸੋਨਾ ਵੱਲੋਂ ਜਵਾਬ ਦੇਣ ਦੇ ਬਾਵਜੂਦ ਵੱਡੀ ਗਿਣਤੀ 'ਚ ਯੂਜ਼ਰਸ ਉਸ ਨੂੰ ਟ੍ਰੋਲ ਕਰ ਰਹੇ ਹਨ ਤੇ ਉਸ 'ਤੇ ਸ਼ਹਿਨਾਜ਼ ਦਾ ਨਾਮ ਇਸਤੇਮਾਲ ਕਰ ਮੁੜ ਲਾਈਮਲਾਈਟ 'ਚ ਆਉਣ ਦੀ ਕੋਸ਼ਿਸ਼ਾਂ ਕਰਨ ਦੇ ਦੋਸ਼ ਲਗਾ ਰਹੇ ਹਨ।  
- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network