ਵੇਖੋ ‘ਪੀਟੀਸੀ ਸਟਾਰ ਨਾਈਟ’ : ਮੰਨਤ ਨੂਰ, ਗੁਰਨਾਮ ਭੁੱਲਰ, ਸੁਖਸ਼ਿੰਦਰ ਸ਼ਿੰਦਾ ਸਣੇ ਕਈ ਵੱਡੇ ਗਾਇਕ ਕਰਨਗੇ ਤੁਹਾਡਾ ਮਨੋਰੰਜਨ

ਪੀਟੀਸੀ ਪੰਜਾਬੀ ਦੇ ਵੱਲੋਂ ਪੰਜਾਬੀ ਗਾਇਕੀ ਨੂੰ ਦੇਸ਼ ਦੁਨੀਆ ਤੱਕ ਪਹੁੰਚਾਇਆ ਜਾ ਰਿਹਾ ਹੈ । ਇਸੇ ਲੜੀ ਤਹਿਤ ਪੀਟੀਸੀ ਪੰਜਾਬੀ ਦੇ ਵੱਲੋਂ ਸਭ ਤੋਂ ਸੁਰੀਲੀ ਅਤੇ ਸੁਰਾਂ ਨਾਲ ਸੱਜੀ ਸ਼ਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਤੁਹਾਡਾ ਮਨੋਰੰਜਨ ਕਰਨਗੇ ।

Written by  Shaminder   |  March 03rd 2023 01:42 PM  |  Updated: March 03rd 2023 01:42 PM

ਵੇਖੋ ‘ਪੀਟੀਸੀ ਸਟਾਰ ਨਾਈਟ’ : ਮੰਨਤ ਨੂਰ, ਗੁਰਨਾਮ ਭੁੱਲਰ, ਸੁਖਸ਼ਿੰਦਰ ਸ਼ਿੰਦਾ ਸਣੇ ਕਈ ਵੱਡੇ ਗਾਇਕ ਕਰਨਗੇ ਤੁਹਾਡਾ ਮਨੋਰੰਜਨ

ਪੀਟੀਸੀ ਪੰਜਾਬੀ ਦੇ ਵੱਲੋਂ ਪੰਜਾਬੀ ਗਾਇਕੀ ਨੂੰ ਦੇਸ਼ ਦੁਨੀਆ ਤੱਕ ਪਹੁੰਚਾਇਆ ਜਾ ਰਿਹਾ ਹੈ । ਇਸੇ ਲੜੀ ਤਹਿਤ ਪੀਟੀਸੀ ਪੰਜਾਬੀ ਦੇ ਵੱਲੋਂ ਸਭ ਤੋਂ ਸੁਰੀਲੀ ਅਤੇ ਸੁਰਾਂ ਨਾਲ ਸੱਜੀ ਸ਼ਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਤੁਹਾਡਾ ਮਨੋਰੰਜਨ ਕਰਨਗੇ । ਜੀ ਹਾਂ ਪੀਟੀਸੀ ਸਟਾਰ ਨਾਈਟ(PTC Star Night) ‘ਚ ਗੁਰਨਾਮ ਭੁੱਲਰ, ਸੁਖਸ਼ਿੰਦਰ ਸ਼ਿੰਦਾ, ਮੰਨਤ ਨੂਰ, ਅਮਰ ਸੈਂਹਬੀ, ਹਰਵਿੰਦਰ ਹੈਰੀ ਅਤੇ ਰੋਹਾਨ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ ।

 

ਹੋਰ ਪੜ੍ਹੋ :  ਪੈਪਰਾਜ਼ੀ ਦੇ ਨਾਲ ਅਕਸਰ ਉਲਝਣ ਵਾਲੀ ਜਯਾ ਬੱਚਨ ਦਾ ਵਤੀਰਾ ਵੇਖ ਹਰ ਕੋਈ ਹੈਰਾਨ, ਦੱਸਿਆ ਕਦੋਂ ਹੁੰਦੀ ਹੈ ਪੈਪਰਾਜ਼ੀ ਦੇ ਨਾਲ ਨਰਾਜ਼, ਵੇਖੋ ਵੀਡੀਓ

ਮੋਹਾਲੀ ਦੇ ਸਰਸਵਤੀ ਕਾਲਜ ‘ਚ ਹੋ ਰਹੀ ‘ਪੀਟੀਸੀ ਸਟਾਰ ਨਾਈਟ’ 

ਤੁਸੀਂ ਵੀ ਆਪਣੇ ਪਸੰਦੀਦਾ ਕਲਾਕਾਰਾਂ ਦੀ ਗਾਇਕੀ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਸਮਾਂ ਅਤੇ ਸਥਾਨ ਨੋਟ ਕਰ ਲਓ । ਸੁਰਾਂ ਦੇ ਨਾਲ ਸੱਜੀ ਇਸ ਮਹਫ਼ਿਲ ਦਾ ਆਯੋਜਨ ਮੋਹਾਲੀ ਦੇ ਸਰਸਵਤੀ ਕਾਲਜ ‘ਚ ਕੀਤਾ ਜਾ ਰਿਹਾ ਹੈ । ਸ਼ਾਮ ਛੇ ਵਜੇ ਤੋਂ ਇਹ ਸਟਾਰ ਨਾਈਟ ਸ਼ੁਰੂ ਹੋ ਜਾਵੇਗੀ ।



ਪੀਟੀਸੀ ਪੰਜਾਬੀ ਇਸ ਸੁਰੀਲੀ ਸ਼ਾਮ ਦਾ ਮੀਡੀਆ ਪਾਰਟਨਰ ਹੈ । ਤੁਸੀਂ ਵੀ ਇਨ੍ਹਾਂ ਸੁਰੀਲੇ ਗਾਇਕਾਂ ਦੀ ਗਾਇਕੀ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਦੇਰ ਨਾ ਕਰਿਓ ਅਤੇ ਅੱਜ ਹੀ ਮੋਹਾਲੀ ਦੇ ਸਰਸਵਤੀ ਕਾਲਜ ‘ਚ ਪਹੁੰਚੋ। ਜਿੱਥੇ ਤੁਹਾਡੇ ਫੇਵਰੇਟ ਕਲਾਕਾਰ ਪਹੁੰਚ ਰਹੇ ਹਨ । 


ਕਲਾਕਾਰ ਵੀ ਹਨ ਉਤਸ਼ਾਹਿਤ 

ਪੀਟੀਸੀ ਸਟਾਰ ਨਾਈਟ ਨੂੰ ਲੈ ਕੇ ਦਰਸ਼ਕਾਂ ਦੇ ਨਾਲ-ਨਾਲ ਸਿਤਾਰੇ ਵੀ ਉਤਸ਼ਾਹਿਤ ਹਨ । ਕਿਉਂਕਿ ਸਿਤਾਰਿਆਂ ਨੂੰ ਵੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਰੁਬਰੂ ਹੋਣ ਦਾ ਮੌਕਾ ਮਿਲਦਾ ਹੈ ਅਤੇ ਉਨ੍ਹਾਂ ਦਾ ਚਾਅ ਉਦੋਂ ਦੁੱਗਣਾ ਹੋ ਜਾਂਦਾ ਹੈ ਜਦੋਂ ਦਰਸ਼ਕਾਂ ਦੀਆਂ ਤਾੜੀਆਂ ਦੀ ਆਵਾਜ਼ ਕਲਾਕਾਰਾਂ ਨੂੰ ਸੁਣਨ ਨੂੰ ਮਿਲਦੀ ਹੈ । 





- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network