Debine Bonnerjee: ਜਾਣੋ ਕਿਉਂ ਦੇਬੀਨਾ ਬੋਨਰਜੀ ਨੇ ਆਪਣੀ ਧੀਆਂ ਤੇ ਪਰਿਵਾਰ ਤੋਂ ਬਣਾਈ ਦੂਰੀ? ਪੜ੍ਹੋ ਪੂਰੀ ਖ਼ਬਰ

ਦੇਬੀਨਾ ਬੋਨਰਜੀ ਦੀ ਸਿਹਤ ਨਾਲ ਜੁੜਿਆ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕ ਵੀ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ। ਦਰਅਸਲ ਦੇਬੀਨਾ ਇਨਫਲੂਐਂਜ਼ਾ ਬੀ ਵਾਇਰਸ ਨਾਲ ਸੰਕਰਮਿਤ ਹੈ, ਅਦਾਕਾਰਾ ਨੇ ਖੁਦ ਵੀ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ

Written by  Pushp Raj   |  March 02nd 2023 04:05 PM  |  Updated: March 02nd 2023 04:05 PM

Debine Bonnerjee: ਜਾਣੋ ਕਿਉਂ ਦੇਬੀਨਾ ਬੋਨਰਜੀ ਨੇ ਆਪਣੀ ਧੀਆਂ ਤੇ ਪਰਿਵਾਰ ਤੋਂ ਬਣਾਈ ਦੂਰੀ? ਪੜ੍ਹੋ ਪੂਰੀ ਖ਼ਬਰ

Debina Bonnerjee Infected with Influenza B Virus: ਮਸ਼ਹੂਰ ਟੀਵੀ ਕਪਲ ਗੁਰਮੀਤ ਚੌਧਰੀ ਤੇ ਦੇਬੀਨਾ ਬੋਨਰਜੀ ਬੀਤੇ ਸਾਲ ਦੋ ਪਿਆਰੀ ਧੀਆਂ ਦੇ ਮਾਪੇ ਬਣ ਗਏ ਹਨ। ਹਾਲ ਹੀ ਵਿੱਚ ਇਹ ਕਪਲ ਆਪਣੇ ਬੱਚਿਆਂ ਨਾਲ ਪੈਰੇਂਟਹੁੱਡ ਦਾ ਆਨੰਦ ਮਾਣ ਰਹੇ ਸਨ, ਪਰ ਹੁਣ ਇਸ ਕਪਲ ਲਈ ਇੱਕ ਮਾੜੀ ਖ਼ਬਰ ਸਾਹਮਣੇ ਆਈ ਹੈ, ਜਿਸ ਮਗਰੋਂ ਇਸ ਜੋੜੀ ਦੇ ਫੈਨਜ਼ ਬੇਹੱਦ ਪਰੇਸ਼ਾਨ ਹੋ ਗਏ ਹਨ। 



ਦੱਸ ਦਈਏ ਕਿ ਰਾਮਾਇਣ 'ਚ ਸੀਤਾ ਬਣ ਕੇ ਲੋਕਾਂ ਦਾ ਦਿਲ ਜਿੱਤਣ ਵਾਲੀ ਦੇਬੀਨਾ ਬੈਨਰਜੀ ਭਾਵੇਂ ਟੀਵੀ ਦੀ ਦੁਨੀਆ ਤੋਂ ਦੂਰ ਹੈ ਪਰ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਨੇ ਪਿਛਲੇ ਸਾਲ ਹੀ ਆਪਣੀਆਂ ਦੋ ਬੇਟੀਆਂ ਦਾ ਸੁਆਗਤ ਕੀਤਾ ਹੈ।

ਜਿਸ ਦੀਆਂ ਤਸਵੀਰਾਂ ਉਹ ਅਕਸਰ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਹਾਲ ਹੀ ਵਿਚ ਅਦਾਕਾਰਾ ਦੀ ਸਿਹਤ ਨਾਲ ਜੁੜਿਆ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕ ਵੀ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ। ਅਦਾਕਾਰਾ ਨੇ ਖੁਦ ਵੀ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹ ਇਨਫਲੂਐਂਜ਼ਾ ਬੀ ਵਾਇਰਸ ਨਾਲ ਸੰਕਰਮਿਤ ਹੈ।


ਸ਼੍ਰੀਲੰਕਾ ਟ੍ਰਿਪ ਤੋਂ  ਬਾਅਦ ਹੋਇਆ ਵਾਇਰਸ

ਮੀਡੀਆ ਰਿਪੋਰਟਾਂ ਮੁਤਾਬਕ ਦੇਬੀਨਾ ਬੈਨਰਜੀ ਹਾਲ ਹੀ 'ਚ ਪਤੀ ਗੁਰਮੀਤ ਚੌਧਰੀ ਤੇ ਆਪਣੀਆਂ ਦੋ ਬੇਟੀਆਂ ਨਾਲ ਸ਼੍ਰੀਲੰਕਾ ਤੋਂ ਛੁੱਟੀਆਂ ਮਨਾ ਕੇ ਮੁੰਬਈ ਪਰਤੀ ਹੈ। ਆਪਣੇ ਘਰ ਪਰਤਣ ਤੋਂ ਕੁਝ ਦਿਨਾਂ ਬਾਅਦ ਉਹ ਥੋੜ੍ਹੀ ਬਿਮਾਰ ਹੋ ਗਈ, ਜਿਸ ਤੋਂ ਬਾਅਦ ਅਦਾਕਾਰਾ ਤੇ ਉਸ ਦਾ ਪੂਰਾ ਪਰਿਵਾਰ ਡਾਕਟਰ ਕੋਲ ਗਏ ਤੇ ਉਨ੍ਹਾਂ ਦਾ ਚੈਕਅੱਪ ਕਰਵਾਇਆ।

ਹਾਲਾਂਕਿ ਗੁਰਮੀਤ ਤੇ ਉਸ ਦੀਆਂ ਦੋ ਬੇਟੀਆਂ ਨੂੰ ਇਨਫੈਕਸ਼ਨ ਨਹੀਂ ਹੋਈ ਸੀ, ਪਰ ਦੇਬੀਨਾ ਨੂੰ ਇਨਫਲੂਐਂਜ਼ਾ ਬੀ ਦੇ ਵਾਇਰਸ ਦੀ ਚਪੇਟ ਵਿੱਚ ਆ ਗਈ ਹੈ। ਅਭਿਨੇਤਰੀ ਨੇ ਖ਼ੁਦ ਇੰਸਟਾ ਸਟੋਰੀ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਸਿਹਤ ਦੀ ਅਪਡੇਟ ਸਾਂਝੀ ਕੀਤੀ। ਇੰਸਟਾ ਸਟੋਰੀ 'ਤੇ ਆਪਣੀ ਰਿਪੋਰਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਮੈਨੂੰ ਇਨਫਲੂਏਂਜ਼ਾ ਬੀ ਵਾਇਰਸ ਹੋ ਗਿਆ ਹੈ। ਫਿਲਹਾਲ ਮੈਂ ਆਪਣੀਆਂ ਧੀਆਂ ਤੋਂ ਦੂਰ ਹਾਂ'।


ਹੋਰ ਪੜ੍ਹੋ: Gauri Khan: ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਦੇ ਖਿਲਾਫ ਲਖਨਊ 'ਚ ਦਰਜ ਹੋਈ FIR , ਜਾਣੋ ਕੀ ਹੈ ਪੂਰਾ ਮਾਮਲਾ

ਦੇਬੀਨਾ ਨੇ ਇਨਫਲੂਏਂਜ਼ਾ ਬੀ ਵਾਇਰਸ ਦੇ ਦੱਸੇ ਲੱਛਣ

ਦੇਬੀਨਾ ਨੇ ਆਪਣੀ ਪੋਸਟ 'ਚ ਇਹ ਵੀ ਦੱਸਿਆ ਕਿ ਇਸ ਵਾਇਰਸ ਦੇ ਲੱਛਣ ਕੀ ਹਨ। ਉਨ੍ਹਾਂ ਦੱਸਿਆ ਕਿ ਇਸ ਵਾਇਰਸ 'ਚ ਕਫ ਤੇ ਬੁਖਾਰ ਵਰਗੇ ਲੱਛਣ ਵੀ ਹੁੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਅਦਾਕਾਰਾ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਗਈ ਸੀ। ਇਹ ਗੁਰਮੀਤ ਅਤੇ ਦੇਬੀਨਾ ਬੈਨਰਜੀ ਦੀ ਆਪਣੀਆਂ ਦੋ ਬੇਟੀਆਂ ਦਿਵਿਸ਼ਾ ਅਤੇ ਲਿਆਨਾ ਨਾਲ ਪਹਿਲੀ ਅੰਤਰਰਾਸ਼ਟਰੀ ਯਾਤਰਾ ਸੀ।


- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network