YO-YO Honey Singh:ਯੋ-ਯੋ ਹਨੀ ਸਿੰਘ ਦਾ ਨਵਾਂ ਗੀਤ 'ਕੰਨਾਂ ਵਿੱਚ ਵਾਲੀਆਂ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਨਵਾਂ ਅੰਦਾਜ਼
ਮਸ਼ਹੂਰ ਰੈਪਰ ਹਨੀ ਸਿੰਘ ਪੂਰੀ ਦੁਨੀਆ 'ਚ ਆਪਣੇ ਰੈਪ ਲਈ ਜਾਣੇ ਜਾਂਦੇ ਹਨ। ਗਾਇਕ ਦੇ ਰੈਪ ਗੀਤ ਹਰ ਕਿਸੇ ਦੇ ਮਨਪਸੰਦ ਹਨ ਅਤੇ ਅਕਸਰ ਪਾਰਟੀਆਂ ਅਤੇ ਵਿਆਹਾਂ ਵਿੱਚ ਚਲਾਏ ਜਾਂਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣਾ ਨਵਾਂ ਗੀਤ 'ਕੰਨਾਂ ਵਿੱਚ ਵਾਲੀਆਂ' ਰਿਲੀਜ਼ ਕੀਤਾ ਹੈ। ਦਰਸ਼ਕ ਇਸ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ।
YO-YO Honey Singh:ਯੋ-ਯੋ ਹਨੀ ਸਿੰਘ ਦਾ ਨਵਾਂ ਗੀਤ 'ਕੰਨਾਂ ਵਿੱਚ ਵਾਲੀਆਂ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਨਵਾਂ ਅੰਦਾਜ਼
Honey Singh's new song 'Kanna Vich Waalian': ਬਾਲੀਵੁੱਡ ਦੇ ਮਸ਼ਹੂਰ ਰੈਪਰ ਯੋ-ਯੋ ਹਨੀ ਸਿੰਘ ਮੁੜ ਇੱਕ ਵਾਰ ਫਿਰ ਸੁਰਖੀਆਂ 'ਚ ਛਾਏ ਹੋਏ ਹਨ। ਇੱਕ ਵਾਰ ਫਿਰ ਤੋਂ ਹਨੀ ਸਿੰਘ ਆਪਣੇ ਫੈਨਜ਼ ਲਈ ਇੱਕ ਨਵਾਂ ਗੀਤ ਲੈ ਕੇ ਆਏ ਹਨ।

ਹਨੀ ਸਿੰਘ ਪੂਰੀ ਦੁਨੀਆ 'ਚ ਆਪਣੇ ਰੈਪ ਲਈ ਜਾਣੇ ਜਾਂਦੇ ਹਨ। ਗਾਇਕ ਦੇ ਰੈਪ ਗੀਤ ਹਰ ਕਿਸੇ ਦੇ ਮਨਪਸੰਦ ਹਨ ਅਤੇ ਅਕਸਰ ਪਾਰਟੀਆਂ ਅਤੇ ਵਿਆਹਾਂ ਵਿੱਚ ਚਲਾਏ ਜਾਂਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣਾ ਨਵਾਂ ਗੀਤ 'ਕੰਨਾਂ ਵਿੱਚ ਵਾਲੀਆਂ' ਰਿਲੀਜ਼ ਕੀਤਾ ਹੈ।
ਹਨੀ ਸਿੰਘ ਨੇ ਹਾਲ ਹੀ 'ਚ ਆਪਣੇ ਆਉਣ ਵਾਲੇ ਮਿਊਜ਼ਿਕ ਵੀਡੀਓ ਦਾ ਟੀਜ਼ਰ ਸ਼ੇਅਰ ਕੀਤਾ ਹੈ ਜੋ ਗੀਤ ਦੀ ਝਲਕ ਪੇਸ਼ ਕਰਦਾ ਹੈ। ਗੀਤ ਦੇ ਟੀਜ਼ਰ ਦੀ ਗੱਲ ਕਰੀਏ ਤਾਂ ਇਹ ਡਾਂਸਿੰਗ ਨੰਬਰ ਅਤੇ ਚੰਗੇ ਸੰਗੀਤ ਦਾ ਮਿਸ਼ਰਣ ਹੈ। ਇਸ ਗੀਤ ਰੋਮਾਂਟਿਕ ਬੋਲ ਹਨ।
ਇਸ ਗੀਤ ਬਾਰੇ ਗੱਲ ਕਰੀਏ ਤਾਂ ਇਸ 'ਚ ਹਨੀ ਸਿੰਘ ਦੇ ਨਾਲ ਗਾਇਕ ਹੋਮੀ ਦਿੱਲੀਵਾਲਾ ਅਤੇ ਮਾਡਲ ਅਤੇ ਅਭਿਨੇਤਰੀ ਅਪਰਨਾ ਨਾਇਰ ਵੀ ਨਜ਼ਰ ਆਉਣਗੇ। ਯੋ ਯੋ ਹਨੀ ਸਿੰਘ ਤੇ ਹੋਮੀ ਦਿਲੀਵਾਲਾ ਦਾ ਨਵਾਂ ਗੀਤ 'ਕੰਨਾਂ ਵਿਚ ਵਾਲੀਆਂ ਨੂੰ ਹੋਮੀ ਦਿਲੀਵਾਲਾ ਨੇ ਲਿਖਿਆ ਤੇ ਕੰਪੋਜ਼ ਕੀਤਾ ਹੈ। ਇਸ ਤੋਂ ਇਲਾਵਾ ਇਸ ਗੀਤ 'ਚ ਹਨੀ ਸਿੰਘ ਦਾ ਖਾਸ ਰੈਪ ਵੀ ਸੁਨਣ ਨੂੰ ਮਿਲੇਗਾ। ਅਦਾਕਾਰਾ ਅਪਰਨਾ ਨਾਇਰ ਦੀ ਗਾਣੇ ਵਿੱਚ ਖ਼ਾਸ ਫ਼ੀਚਰਿੰਗ ਹੈ।
ਹਨੀ ਸਿੰਘ ਨੇ ਆਪਣੇ ਇਸ ਨਵੇਂ ਗੀਤ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਇਸ ਗੀਤ ਦੇ 'ਚਾਰਟਬਸਟਰ' ਬਨਣ ਦੀ ਪੂਰੀ ਉਮੀਦ ਹੈ। ਯੋ ਯੋ ਹਨੀ ਸਿੰਘ, ਜੋ ਕਿ 'ਬੇਗਾਨੀ ਨਾਰ', 'ਚੱਕੋ ਮਚਕੋ', 'ਹਾਈ ਹੀਲਜ਼', 'ਬ੍ਰੇਕ ਅੱਪ ਪਾਰਟੀ' ਵਰਗੇ ਆਪਣੇ ਹਿੱਟ ਟਰੈਕਾਂ ਲਈ ਜਾਣੇ ਜਾਂਦੇ ਹਨ। ਹਨੀ ਸਿੰਘ ਨੇ ਕਿਹਾ, "ਅਸੀਂ ਤੁਹਾਡੀ ਦੁਨੀਆ ਨੂੰ ਹਿਲਾ ਦੇਣ ਲਈ ਆ ਰਹੇ ਹਾਂ, ਇਸ ਲਈ ਅੱਗੇ ਵਧੋ। ਮੈਂ ਆਪਣੇ ਸੰਗੀਤ ਨਾਲ ਸਾਰੀ ਉਮਰ ਦਰਸ਼ਕਾਂ ਦਾ ਮਨੋਰੰਜਨ ਕਰਨਾ ਚਾਹੁੰਦਾ ਹਾਂ। ਮੈਂ ਜੋ ਵੀ ਕਰਦਾ ਹਾਂ, ਉਹ ਵੱਖਰਾ ਹੋਣਾ ਚਾਹੀਦਾ ਹੈ। ਮੇਰੀ ਮਾਨਸਿਕਤਾ ਹਿੱਟ ਸਿੰਗਲ ਬਣਾਉਣ ਦੀ ਨਹੀਂ ਹੈ ਪਰ ਮੈਂ ਜੋ ਵੀ ਕਰਾਂਗਾ, ਉਸ 'ਤੇ ਪੂਰ-ਜ਼ੋਰ ਮਿਹਨਤ ਕਰਾਂਗਾ ਤਾਂ ਜੋ ਮੇਰਾ ਹਰ ਗੀਤ ਸਭ ਤੋਂ ਵੱਖਰਾ ਹੋਵੇ।

ਬਾਲੀਵੁੱਡ ਵਿੱਚ ਕਦਮ ਰੱਖਣ ਅਤੇ ਯੋ ਯੋ ਹਨੀ ਸਿੰਘ ਨਾਲ ਆਪਣਾ ਪਹਿਲਾ ਮਿਊਜ਼ਿਕ ਵੀਡੀਓ ਕਰਨ ਬਾਰੇ ਗੱਲ ਕਰਦੇ ਹੋਏ, ਅਪਰਨਾ ਨਾਇਰ ਦਾ ਕਹਿਣਾ ਹੈ, "ਮੈਂ ਆਪਣੇ ਪਹਿਲੇ ਇੰਡੀਅਨ ਮਿਊਜ਼ਿਕ ਵੀਡੀਓ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਪਹਿਲੀ ਵਾਰ ਹਨੀ ਤੇ ਹੋਮੀ ਨਾਲ ਕੰਮ ਕਰਨਾ ਬਹੁਤ ਮਜ਼ੇਦਾਰ ਸੀ। ਇਹ ਸੱਚੇ ਰੋਮਾਂਟਿਕਾਂ ਲੋਕਾਂ ਲਈ ਇੱਕ ਮਜ਼ੇਦਾਰ ਤੇ ਪਿਆਰ ਭਰਿਆ ਗੀਤ ਹੈ।ਇਸ ਦੇ ਨਾਲ ਹੀ, ਹਨੀ ਦਾ ਰੈਪ ਵੀ ਕਮਾਲ ਦਾ ਹੈ। ਮੈਨੂੰ ਗੀਤ ਦੀ ਸ਼ੂਟਿੰਗ ਵਿੱਚ ਬਹੁਤ ਮਜ਼ਾ ਆਇਆ।"
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
