Zee Cine Awards 2023: ਕਾਰਤਿਕ ਆਰੀਅਨ ਤੋਂ ਲੈ ਕੇ ਰਸ਼ਮਿਕਾ ਮੰਡਾਨਾ ਤੱਕ, ਰੈਡ ਕਾਰਪੇਟ 'ਤੇ ਗਲੈਮਰਸ ਦਾ ਜਲਵਾ ਵਿਖਾਉਂਦੇ ਹੋਏ ਨਜ਼ਰ ਆਏ ਫ਼ਿਲਮੀ ਸਿਤਾਰੇ

ਜ਼ੀ ਸਿਨੇ ਅਵਾਰਡਜ਼ 2023, ਸਿਨੇਮਾ ਦੇ ਪ੍ਰੇਮੀਆਂ ਲਈ ਸਭ ਤੋਂ ਵੱਡਾ ਅਵਾਰਡ ਸ਼ੋਅ, ਹੁੰਦਾ ਹੈ। ਹਰ ਸਾਲ ਵਾਂਗ ਇਸ ਵਾਰ ਵੀ ਇਸ ਅਵਾਰਡ ਸ਼ੋਅ ਦੇ ਵਿੱਚ ਬਾਲੀਵੁੱਡ ਸਿਤਾਰਿਆਂ ਦਾ ਇਕੱਠ ਦੇਖਿਆ ਗਿਆ। ਇਸ ਦੌਰਾਨ ਬਾਲੀਵੁੱਡ ਸੈਲਬਸ ਦਾ ਬੇਹੱਦ ਗਲੈਮਰਸ ਅੰਦਾਜ਼ ਵੇਖਣ ਨੂੰ ਮਿਲਿਆ।

Written by  Pushp Raj   |  February 27th 2023 02:38 PM  |  Updated: February 27th 2023 04:08 PM

Zee Cine Awards 2023: ਕਾਰਤਿਕ ਆਰੀਅਨ ਤੋਂ ਲੈ ਕੇ ਰਸ਼ਮਿਕਾ ਮੰਡਾਨਾ ਤੱਕ, ਰੈਡ ਕਾਰਪੇਟ 'ਤੇ ਗਲੈਮਰਸ ਦਾ ਜਲਵਾ ਵਿਖਾਉਂਦੇ ਹੋਏ ਨਜ਼ਰ ਆਏ ਫ਼ਿਲਮੀ ਸਿਤਾਰੇ

Zee Cine Awards 2023: ਜ਼ੀ ਸਿਨੇ ਅਵਾਰਡਜ਼ 2023, ਸਿਨੇਮਾ ਦੇ  ਪ੍ਰੇਮੀਆਂ ਲਈ ਸਭ ਤੋਂ ਵੱਡਾ ਅਵਾਰਡ ਸ਼ੋਅ, ਹੁੰਦਾ ਹੈ। ਹਰ ਸਾਲ ਵਾਂਗ ਇਸ ਵਾਰ ਵੀ ਇਸ ਅਵਾਰਡ ਸ਼ੋਅ ਦੇ ਵਿੱਚ ਬਾਲੀਵੁੱਡ ਸਿਤਾਰਿਆਂ ਦਾ ਇਕੱਠ ਦੇਖਿਆ ਗਿਆ। ਬਾਲੀਵੁੱਡ ਦੀਆਂ ਕਈ ਖੂਬਸੂਰਤ ਅਭਿਨੇਤਰੀਆਂ ਨੇ ਇਸ ਸਮਾਰੋਹ 'ਚ ਸ਼ਿਰਕਤ ਕੀਤੀ ਅਤੇ ਇਸ 'ਚ ਗਲੈਮਰਸ ਅੰਦਾਜ਼ ਵਿਖਾਇਆ।  


 ਇਸ ਅਵਾਰਡ ਸ਼ੋਅ ਦੀ ਗੱਲ ਕਰੀਏ ਤਾਂ ਇਸ ਵਿੱਚ ਕਾਰਤਿਕ ਆਰੀਅਨ, ਵਰੁਣ ਧਵਨ, ਕਿਆਰਾ ਅਡਵਾਨੀ, ਪੂਜਾ ਹੇਗੜੇ, ਰਸ਼ਮਿਕਾ ਮੰਡਾਨਾ, ਸ਼ਾਹਿਦ ਕਪੂਰ, ਟਾਈਗਰ ਸ਼ਰਾਫ ਆਦਿ ਸਿਤਾਰਿਆਂ ਨੇ ਰੈੱਡ ਕਾਰਪੇਟ 'ਤੇ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਬੋਨੀ ਕਪੂਰ, ਵਿਵੇਕ ਅਗਨੀਹੋਤਰੀ, ਰਾਜਕੁਮਾਰ ਸੰਤੋਸ਼ੀ, ਅਯਾਨ ਮੁਖਰਜੀ ਵਰਗੇ ਫਿਲਮ ਮੇਕਰਸ ਤੇ ਡਾਇਰੈਕਟਰ ਵੀ ਮੌਜੂਦ ਰਹੇ। 

ਇਸ ਅਵਾਰਡ ਸ਼ੋਅ 'ਚ ਕਿਆਰਾ ਅਡਵਾਨੀ ਦਾ ਰੈੱਡ ਗਾਊਨ ਫੈਨਜ਼  ਨੂੰ ਕਾਫੀ ਪਸੰਦ ਆਇਆ। ਅਦਾਕਾਰਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਡਰੈਸ 'ਚ ਕਿਆਰਾ ਕਾਫੀ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਹੀ ਕ੍ਰਿਤੀ ਸੈਨਨ ਵੀ ਬੇਹੱਦ ਕੂਲ ਤੇ ਖੂਬਸੂਰਤ ਨਜ਼ਰ ਆਈ।


ਇਸ ਖੂਬਸੂਰਤ ਸ਼ਾਮ ਲਈ ਆਲੀਆ ਭੱਟ ਨੇ ਹਲਕੇ ਸਮੁੰਦਰੀ ਹਰੇ ਰੰਗ ਦਾ ਗਾਊਨ ਪਾਇਆ ਹੋਇਆ ਸੀ ਤੇ ਇਸ ਦੇ ਨਾਲ ਨਿਊਡ ਮੇਕਅਪ ਕੀਤਾ। ਆਲੀਆ ਦਾ ਲੁੱਕ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਲੁੱਕ 'ਚ ਆਲੀਆ ਕਾਫੀ ਸਿੰਪਲ ਪਰ ਬੇਹੱਦ ਹੌਟ ਲੱਗ ਰਹੀ ਸੀ। ਇਸ ਤੋਂ ਇਲਾਵਾ ਵਰੁਣ ਧਵਨ ਵੀ ਕਾਫੀ ਸਟਾਈਲਿਸ਼ ਅਵਤਾਰ 'ਚ ਨਜ਼ਰ ਆਏ।


ਹੋਰ ਪੜ੍ਹੋ: Sidhu Moose wala's father: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਾਈਕਲ ਚਲਾਉਂਦੇ ਹੋਏ ਆਏ ਨਜ਼ਰ, ਫੈਨਜ਼ ਨੇ ਇੰਝ ਕੀਤੀ ਤਾਰੀਫ

ਇਵੈਂਟ 'ਚ ਰਸ਼ਮਿਕਾ ਨੇ ਲੰਬੇ ਟ੍ਰੇਲ ਦੇ ਨਾਲ ਬਲੈਕ ਬਾਡੀਕੋਨ ਸ਼ਾਰਟ ਡਰੈੱਸ ਪਹਿਨੀ ਹੋਈ ਸੀ। ਇਸ ਡਰੈੱਸ 'ਚ ਉਹ ਬੇਹੱਦ ਬੋਲਡ ਅਤੇ ਗਲੈਮਰਸ ਲੱਗ ਰਹੀ ਸੀ। ਅਭਿਨੇਤਰੀ ਨੇ ਉੱਚੀ ਅੱਡੀ  ਵਾਲੀ ਸੈਂਡਲ ਅਤੇ ਵਾਲਾਂ ਵਿੱਚ ਬਨ ਦੇ ਨਾਲ ਆਪਣੀ ਲੁੱਕ ਨੂੰ  ਪੂਰਾ ਕੀਤਾ। ਇਸ ਵਾਰ ਵੀ ਉਨ੍ਹਾਂ ਨੇ ਆਪਣੀ ਖੂਬਸੂਰਤ ਮੁਸਕਰਾਹਟ ਨਾਲ ਫੈਨਜ਼ ਦਾ ਦਿਲ ਜਿੱਤ ਲਿਆ।


- PTC PUNJABI

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network