Thursday, 28th of May 2026

ਇਸ ਤਰ੍ਹਾਂ ਹੋਈ ਸੀ ਗੱਗੂ ਗਿੱਲ ਦੀ ਪੰਜਾਬੀ ਫ਼ਿਲਮਾਂ ’ਚ ਐਂਟਰੀ, ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦਿਵਾਉਣ ਲਈ ਕਰੋ ਵੋਟ

Reported by: PTC Punjabi Desk | Edited by: Rupinder Kaler  |  June 26th 2020 02:35 PM |  Updated: June 26th 2020 02:35 PM

ਇਸ ਤਰ੍ਹਾਂ ਹੋਈ ਸੀ ਗੱਗੂ ਗਿੱਲ ਦੀ ਪੰਜਾਬੀ ਫ਼ਿਲਮਾਂ ’ਚ ਐਂਟਰੀ, ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦਿਵਾਉਣ ਲਈ ਕਰੋ ਵੋਟ

ਗੱਗੂ ਗਿੱਲ ਉਹ ਨਾਂ ਹੈ ਜਿਸ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਬਿਹਤਰੀਨ ਫਿਲਮਾਂ ਦਿੱਤੀਆਂ ।ਉਹਨਾਂ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੈ । ਖਾਸ ਕਰਕੇ ਉਹਨਾਂ ਦੇ ਡਾਈਲੌਗ ਬੋਲਣ ਦੇ ਅੰਦਾਜ਼ ਦਾ । ਜੇਕਰ ਉਹਨਾਂ ਦੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਗੱਗੂ ਗਿੱਲ ਦਾ ਜਨਮ 13 ਫਰਵਰੀ ਨੂੰ ਮੁਕਤਸਰ ਸਾਹਿਬ ਦੇ ਪਿੰਡ ਮਾਹਣੀ ਖੇੜਾ ਵਿੱਚ ਸਰਦਾਰ ਸੁਰਜੀਤ ਸਿੰਘ ਦੇ ਘਰ ਹੋਇਆ ਸੀ । ਗੱਗੂ ਗਿੱਲ ਦੇ ਚਾਰ ਭੈਣ ਭਰਾ ਹਨ । ਉਹਨਾਂ ਦੇ ਸਭ ਤੋਂ ਵੱਡੇ ਭਰਾ ਦਾ ਨਾਂ ਭੁਪਿੰਦਰ ਗਿੱਲ, ਦਵਿੰਦਰ ਗਿੱਲ, ਰੁਪਿੰਦਰ ਗਿੱਲ ਹੈ । ਗੱਗੂ ਗਿੱਲ ਦੇ ਅਸਲ ਨਾਂ ਕੁਲਵਿੰਦਰ ਸਿੰਘ ਗਿੱਲ ਹੈ । ਪਰ ਉਹਨਾਂ ਦਾ ਫਿਲਮੀ ਨਾਂ ਗੱਗੂ ਗਿੱਲ ਹੈ ।

ਗੱਗੂ ਗਿੱਲ ਦੇ ਦੋ ਬੇਟੇ ਹਨ ਜਿੰਨਾ ਦਾ ਨਾਂ ਗੁਰਅੰਮ੍ਰਿਤ ਗਿੱਲ ਹੈ । ਗੁਰਅੰਮ੍ਰਿਤ ਗਿੱਲ ਨੂੰ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਸਰਪੰਚ ਹੋਣ ਦਾ ਮਾਣ ਵੀ ਹਾਸਲ ਹੈ । ਗੁਰਅੰਮ੍ਰਿਤ ਮਹਿਜ 22 ਸਾਲਾਂ ਦਾ ਸੀ ਜਦੋਂ ਉਹ ਪਿੰਡ ਦਾ ਸਰਪੰਚ ਬਣਿਆ । ਗੱਗੂ ਗਿੱਲ ਦੇ ਸਭ ਤੋਂ ਛੋਟੇ ਬੇਟੇ ਦਾ ਨਾਂ ਗੁਰਜੋਤ ਗਿੱਲ ਹੈ । ਗੱਗੂ ਗਿੱਲ ਨੇ 1981 ਵਿੱਚ ਪੰਜਾਬੀ ਫਿਲਮ ਇੰਡਸਟਰੀ ਵਿੱਚ ਪੈਰ ਰੱਖਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਕਈ ਹਿੱਟ ਫਿਲਮਾਂ ਦੇ ਚੁੱਕੇ ਹਨ ।ਗੱਗੂ ਗਿੱਲ ਦੇ ਫਿਲਮਾਂ ਵਿੱਚ ਆਉਣ ਪਿੱਛੇ ਇੱਕ ਕਹਾਣੀ ਹੈ । ਗੱਗੂ ਗਿੱਲ ਦੇ ਪਰਿਵਾਰ ਦਾ ਫਿਲਮਾਂ ਨਾਲ ਕੋਈ ਵਾਸਤਾ ਨਹੀਂ ਸੀ ।ਪਰ ਗੱਗੂ ਗਿੱਲ ਦੇ ਭਰਾ ਦਵਿੰਦਰ ਗਿੱਲ ਦਾ ਦੋਸਤ ਬਲਦੇਵ ਗੋਸ਼ਾ ਫਿਲਮਾਂ ਵਿੱਚ ਕੰਮ ਕਰਦਾ ਸੀ । ਇਸ ਦੌਰਾਨ ਬਲਦੇਵ ਸਿੰਘ ਗੋਸ਼ਾ ਨੇ ਪਿੰਡ ਮਾਹਣੀ ਖੇੜਾ ਵਿੱਚ ਫਿਲਮ ਪੁੱਤ ਜੱਟਾਂ ਦੇ ਦੀ ਸ਼ੂਟਿੰਗ ਕੀਤੀ ਸੀ ।

ਇਸ ਸਭ ਦੇ ਚਲਦੇ ਗੱਗੂ ਗਿੱਲ ਨੇ ਬਲਦੇਵ ਨੂੰ ਸਿਫਾਰਸ਼ ਕੀਤੀ ਸੀ ਕਿ ਉਹ ਆਪਣੇ ਕੁੱਤੇ, ਉਹਨਾਂ ਦੀ ਫਿਲਮ ਵਿੱਚ ਦਿਖਾਉਣਾ ਚਾਹੁੰਦੇ ਹਨ ਤਾਂ ਫਿਲਮ ਦੇ ਡਾਇਰੈਕਟਰ ਨੇ ਗੱਗੂ ਗਿੱਲ ਨੂੰ ਇੱਕ ਡਾਈਲੌਗ ਦਿੱਤਾ । ਇਹ ਡਾਈਲੌਗ ਪੰਜਾਬ ਦੇ ਲੋਕਾਂ ਨੂੰ ਏਨਾ ਪਸੰਦ ਆਇਆ ਕਿ ਇਹ ਹਰ ਇੱਕ ਦੀ ਜ਼ੁਬਾਨ ‘ਤੇ ਚੜ ਗਿਆ। ਇਸ ਤੋਂ ਬਾਅਦ ਗੱਗੂ ਗਿੱਲ ਨੂੰ ਉਹਨਾਂ ਦੀ ਪਹਿਲੀ ਫਿਲਮ ‘ਗੱਭਰੂ ਪੰਜਾਬ ਦੇ’ ਮਿਲੀ ਇਸ ਫਿਲਮ ਵਿੱਚ ਉੁਹ ਵਿਲੇਨ ਬਣੇ ਸਨ । ਇਸ ਫਿਲਮ ਵਿੱਚ ਗੁਰਦਾਸ ਮਾਨ ਹੀਰੋ ਸਨ । ਇਸ ਫਿਲਮ ਲਈ ਉਹਨਾਂ ਨੂੰ ਬੈਸਟ ਵਿਲੇਨ ਦਾ ਅਵਾਰਡ ਵੀ ਮਿਲਿਆ ਸੀ । ਇਸ ਤੋਂ ਬਾਅਦ ਉਹਨਾਂ ਦਾ ਫਿਲਮੀ ਸਫਰ ਸ਼ੁਰੂ ਹੋ ਗਿਆ । ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਫਿਲਮਾਂ ਕੀਤੀਆਂ, ਜਿਵੇਂ ਕੁਰਬਾਨੀ ਜੱਟ ਦੀ ਇਸ ਫਿਲਮ ਵਿੱਚ ਉਹਨਾਂ ਦੇ ਨਾਲ ਧਰਮਿੰਦਰ ਨੇ ਕੰਮ ਕੀਤਾ ਸੀ । ਇਸ ਤੋਂ ਬਾਅਦ ਉਹਨਾਂ ਦੀ ਫਿਲਮ ਆਈ ਅਣਖ ਜੱਟਾਂ ਦੀ, ਬਦਲਾ ਜੱਟੀ ਦਾ, ਜੱਟ ਜਿਊਣਾ ਮੋੜ, ਜ਼ੈਲਦਾਰ, ਜੱਟ ਤੇ ਜ਼ਮੀਨ, ਬਾਗੀ ਸੂਰਮੇ, ਮਿਰਜ਼ਾ ਜੱਟ, ਵੈਰੀ, ਮੁਕੱਦਰ, ਟਰੱਕ ਡਰਾਇਵਰ, ਲਲਕਾਰਾ ਜੱਟੀ ਦਾ, ਜੰਗ ਦਾ ਮੈਦਾਨ, ਪ੍ਰਤਿੱਗਿਆ, ਜੱਟ ਬੁਆਏਜ਼, ਪੁੱਤ ਜੱਟਾਂ ਦੇ ਸਮੇਤ ਹੋਰ ਕਈ ਫਿਲਮਾਂ ਵਿੱਚ ਕੰਮ ਕੀਤਾ । ਗੱਗੂ ਗਿੱਲ ਨੂੰ ਉਹਨਾਂ ਦੀ ਅਦਾਕਾਰੀ ਲਈ ਕਈ ਅਵਾਰਡ ਵੀ ਮਿਲੇ ਹਨ । ਇਸ ਵਾਰ ਗੱਗੂ ਗਿੱਲ ਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀ ‘ਬੈਸਟ ਸਪੋਟਿੰਗ ਐਕਟਰ’ ਕੈਟਾਗਿਰੀ ਲਈ ਚੁਣਿਆ ਗਿਆ ਹੈ ।

https://www.instagram.com/p/CBXNZVJCnX7/

ਇਸ ਕੈਟਾਗਿਰੀ ਵਿੱਚ ਹੋਰ ਵੀ ਕਈ ਅਦਾਕਾਰ ਗੱਗੂ ਗਿੱਲ ਨੂੰ ਟੱਕਰ ਦੇ ਰਹੇ ਹਨ ਜੇਕਰ ਤੁਸੀਂ ਇਸ ਕੈਟਾਗਿਰੀ ਗੱਗੂ ਗਿੱਲ ਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦਿਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵੋਟ ਕਰੋ, ਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ    ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਤੁਹਾਨੂੰ ਦੱਸ ਦਿੰਦੇ ਹਾਂ ਇਸ ਅਵਾਰਡ ਸਮਰੋਹ ਦੌਰਾਨ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਅਤੇ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਨੌਮੀਨੇਟ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਅਤਿ-ਆਧੁਨਿਕ ਤਕਨੀਕ ਨਾਲ ਘਰ ਬੈਠੇ ਹਰ ਇੱਕ ਨੂੰ ਇੱਕ ਪਲੇਟਫਾਰਮ ’ਤੇ ਇੱਕਠਾ ਕਰੇਗਾ । ਇਹਨਾਂ ਫ਼ਿਲਮੀ ਸਿਤਾਰਿਆਂ ਨੂੰ ਉਹਨਾਂ ਦੇ ਘਰ ਵਿੱਚ ਹੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ ।


Popular Posts