'ਬੈਸਟ ਮਿਊਜ਼ਿਕ ਵੀਡੀਓ ' ਕੈਟਾਗਿਰੀ ਵਿੱਚ ਤਰਸੇਮ ਜੱਸੜ ਦੇ ਗਾਣੇ ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'

Written by  Rupinder Kaler   |  December 08th 2018 10:35 PM  |  Updated: December 08th 2018 10:35 PM

'ਬੈਸਟ ਮਿਊਜ਼ਿਕ ਵੀਡੀਓ ' ਕੈਟਾਗਿਰੀ ਵਿੱਚ ਤਰਸੇਮ ਜੱਸੜ ਦੇ ਗਾਣੇ ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'

ਪੀਟੀਸੀ ਨੈਟਵਰਕ ਵੱਲੋਂ ਕਰਵਾਏ ਜਾ ਰਹੇ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਨੂੰ ਲੈ ਕੇ ਮੋਹਾਲੀ ਦੇ ਜੇ.ਐੱਲ.ਪੀ.ਐੱਲ. ਗਰਾਉਂਡ, ਸੈਕਟਰ 66-ਏ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ । ਹਰ ਪਾਸੇ ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰੇ ਦਿਖਾਈ ਦੇ ਰਹੇ ਹਨ । ਇਹਨਾਂ ਸਿਤਾਰਿਆਂ ਨੂੰ ਦੇਖਣ ਲਈ ਦਰਸ਼ਕ ਦੂਰੋਂ- ਦੂਰੋਂ ਇੱਥੇ ਪਹੁੰਚੇ ਹੋਏ ਹਨ । ਹਰ ਪਾਸੇ ਜੇ.ਐੱਲ.ਪੀ.ਐੱਲ. ਗਰਾਉਂਡ ਦਰਸ਼ਕਾਂ ਨਾਲ ਭਰਿਆ ਹੋਇਆ ਹੈ । 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਨੂੰ ਲੈ ਕੇ ਹਰ ਕੋਈ ਐਕਸਾਈਟਿਡ ਹੈ ਕਿਉਂਕਿ ਇਹ ਅਵਾਰਡ ਉਸ ਗਾਇਕ ਨੂੰ ਮਿਲ ਰਿਹਾ ਹੈ ਜਿਸ ਦੇ ਗਾਣੇ ਨੂੰ ਲੋਕਾਂ ਨੇ ਵੋਟਿੰਗ ਨਾਲ ਚੁਣਿਆ ਹੈ । ਇਸ ਵਾਰ  'ਬੈਸਟ ਮਿਊਜ਼ਿਕ ਵੀਡੀਓ ' ਕੈਟਾਗਿਰੀ ਵਿੱਚ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'  ਮਿਲਿਆ ਹੈ ਜੀ ਤਰਸੇਮ ਜੱਸੜ  ਨੂੰ ਜਿਹਨਾਂ ਦੇ ਗਾਣੇ ਟਰਬਨੇਟਰ ਨੂੰ ਸਭ ਤੋਂ ਵੱਧ ਵੋਟਾਂ ਮਿਲਿਆਂ ਹਨ ।  ਇਸ ਵਾਰ ਬੈਸਟ ਮਿਊਜ਼ਿਕ ਵੀਡੀਓ  ਕੈਟਾਗਿਰੀ ਵਿੱਚ ਹੋਰ ਵੀ ਕਈ ਗਾਣੇ ਸ਼ਾਮਿਲ ਸਨ  ।

Best Music Video

 SongArtist
Eh TanhayiBir Singh
El SueñoDiljit Dosanjh
HeartlessBadshah ft Aastha Gill
Ik Tare WalaRanjit Bawa
InquilabRavi Inder Sheen
KASH KOESara Gurpal
MasoomiyatSatinder Sartaaj
SunakhiKaur B
TurbanatorTarsem Jassar

ਪਰ ਇਸ ਸਭ ਨੂੰ ਪਿੱਛੇ ਛੱਡਦੇ ਹੋਏ ਇਸ ਵਾਰ ਜੇਤੂ ਰਹੇ ਤਰਸੇਮ ਜੱਸੜ  ਜਿਨ੍ਹਾਂ ਦੇ ਗਾਣੇ ਟਰਬਨੇਟਰ ਨੂੰ ਲੋਕਾਂ ਦਾ ਸਭ ਤੋਂ ਵੱਧ ਪਿਆਰ ਮਿਲਿਆ ਹੈ । ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਹਰ ਸਾਲ ਕਰਵਾਇਆ ਜਾਂਦਾ ਹੈ ।ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ । 2011  ਤੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network