‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ : ਗਾਇਕ ਮਨਮੋਹਨ ਵਾਰਿਸ 'ਵਿਰਸੇ ਦਾ ਵਾਰਿਸ ਅਵਾਰਡ' ਨਾਲ ਸਨਮਾਨਿਤ

Written by  Rupinder Kaler   |  December 08th 2018 09:13 PM  |  Updated: December 08th 2018 09:13 PM

‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ : ਗਾਇਕ ਮਨਮੋਹਨ ਵਾਰਿਸ 'ਵਿਰਸੇ ਦਾ ਵਾਰਿਸ ਅਵਾਰਡ' ਨਾਲ ਸਨਮਾਨਿਤ

ਆਪਣੇ ਗੀਤਾਂ ਅਤੇ ਸੰਗੀਤ ਨਾਲ ਪੰਜਾਬੀ ਸੱਭਿਆਚਾਰ ਨੂੰ ਦੁਨੀਆਂ ਦੇ ਕੌਨੇ ਕੌਨੇ ਤੱਕ ਪਹੁੰਚਾਣ ਵਾਲੇ ਗਾਇਕ ਮਨਮੋਹਨ ਵਾਰਿਸ ਨੂੰ ਪੀਟੀਸੀ ਨੈੱਵਰਕ ਵੱਲੋਂ 'ਵਿਰਸੇ ਦਾ ਵਾਰਿਸ ਅਵਾਰਡ' ਨਾਲ ਨਿਵਾਜਿਆ ਗਿਆ ਹੈ । ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ਦੀ ਸਟੇਜ ਤੋਂ ਪੀਟੀਸੀ ਨੈੱਟਵਰਕ ਦੇ ਐੱਮ.ਡੀ. ਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣ ਨੇ ਮਨਮੋਹਨ ਵਾਰਿਸ ਨੂੰ ਇਹ ਅਵਾਰਡ ਦੇ ਕੇ ਸਨਮਾਨਿਤ ਕੀਤਾ ਹੈ । ਇਸ ਅਵਾਰਡ ਸਮਰੋਹ ਵਿੱਚ ਸੰਗੀਤ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਮੌਜੂਦ ਰਹੀਆਂ । ਜਿਸ ਤਰ੍ਹਾਂ ਹੀ ਇਸ ਅਵਾਰਡ ਲਈ ਮਨਮੋਹਨ ਵਾਰਿਸ ਨੂੰ ਬੁਲਾਇਆ ਗਿਆ ਤਾਂ ਤਾੜੀਆਂ ਨਾਲ ਪੂਰਾ ਮੈਦਾਨ ਖੂਝ ਗਿਆ ।

ਮਨਮੋਹਨ ਵਾਰਿਸ ਨੂੰ ਇਹ ਅਵਾਰਡ ਇਸ ਲਈ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਆਪਣੇ ਗੀਤਾਂ ਨਾਲ ਨਾ ਸਿਰਫ ਪੰਜਾਬੀ ਬੋਲੀ ਦੀ ਸੇਵਾ ਕੀਤੀ ਹੈ ਬਲਕਿ ਉਹਨਾਂ ਨੇ ਆਪਣੇ ਗੀਤਾਂ ਨਾਲ ਪੰਜਾਬੀ ਸਭਿਆਚਾਰ ਨੂੰ ਘਰ ਘਰ ਪਹੁਚਾਇਆ ਹੈ । ਮਨਮੋਹਨ ਵਾਰਿਸ ਦੇ ਕਿਸੇ ਇੱਕ ਗੀਤ ਦਾ ਨਾਂ ਉਨ੍ਹਾਂ ਦੇ ਹਿੱਟ ਗੀਤਾਂ ਵਿਚ ਲੈਣਾ ਗਲਤ ਹੋਵੇਗਾ ਕਿਉਂਕਿ ਉਨ੍ਹਾਂ ਦਾ ਹਰ ਗੀਤ ਹਿੱਟ ਹੋ ਕੇ ਨਿਕਲਿਆ ਹੈ। ਉਨ੍ਹਾਂ ਨੂੰ ਖਾਸ ਕਰਕੇ ਪੰਜਾਬੀ ਵਿਰਸਾ ਰਾਹੀਂ ਵੀ ਜਾਣਿਆ ਜਾਂਦਾ ਹੈ।ਉਹਨਾਂ ਦੇ ਮੁਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ  ਉਸ ਨੇ ਉਸਤਾਦ ਜਸਵੰਤ ਭੰਵਰਾ ਤੋਂ ਬਹੁਤ ਛੋਟੀ ਉਮਰ ਵਿਚ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ।

https://www.youtube.com/watch?v=laTc9lBue78&list=PL1E4887A3C957CBAE

ਉਸ ਨੇ 11 ਸਾਲ ਦੀ ਉਮਰ ਵਿਚ ਆਪਣੇ ਰਸਮੀ ਸੰਗੀਤ ਦੀ ਸਿਖਲਾਈ ਸ਼ੁਰੂ ਕੀਤੀ। ਉਸਨੇ ਆਪਣੇ ਛੋਟੇ ਭਰਾ ਸੰਗਤਾਰ ਅਤੇ ਕਮਲ ਹੀਰ ਨੂੰ ਵੀ ਸੰਗੀਤ ਦੇ ਗੁਰ ਸਿਖਾਏ । ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਸੰਗੀਤ ਦੀ ਡਿਗਰੀ ਹਾਸਲ ਕੀਤੀ। ਛੇਤੀ ਹੀ, ਉਸ ਦਾ ਪਰਿਵਾਰ 1990 ਵਿਚ ਕੈਨੇਡਾ ਚਲਾ ਗਿਆ ਜਿੱਥੇ 1993  ਵਿਚ ਉਸ ਨੇ ਆਪਣੀ ਪਹਿਲੀ ਐਲਬਮ ਰਿਲੀਜ਼ ਕੀਤੀ, *ਗੈਰਾਂ ਨਾਲ ਪੀਂਘਾਂ ਝੂਟ ਦੀਏ*। ਇਸ ਤੋਂ ਬਾਅਦ ਉਸ ਦਾ ਹਰ ਗੀਤ ਹਿੱਟ ਹੋਣ ਲੱਗਾ ।ਵਾਰਿਸ ਦੇ ਹਿੱਟ ਗੀਤਾਂ ਵਿੱਚ ਹਸਦੀ ਦੇ ਫੁੱਲ ਕਿਰਦੇ, ਸੱਜਰੇ ਚੱਲੇ ਮੁਕਲਾਵੇ ਅਤੇ 'ਗਲੀ ਗਲੀ ਵਿਚ ਹੋਕੇ' ਸ਼ਾਮਿਲ ਹਨ। 1998 ਵਿਚ ਮਨਮੋਹਣ ਵਾਰਿਸ ਨੇ ਗੀਤ *ਕਿਤੇ ਕੱਲੀ ਬਹਿ ਕੇ ਸੋਚੀ ਨੀ* ਨੂੰ ਰਿਲੀਜ਼ ਕੀਤਾ, ਇਸ ਨੂੰ ਵੀ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਮਿਲਿਆ।ਪੰਜਾਬੀ ਵਿਰਸਾ ਸ਼ੋਆਂ ਨਾਲ ਇਕ ਵੱਖਰਾ ਮੁਕਾਮ ਹਾਸਲ ਕਰਨ ਵਾਲੀ ਵਾਰਿਸ ਭਰਾਵਾਂ ਦੀ ਤਿੱਕੜੀ ਨੂੰ ਦੇਸ਼-ਵਿਦੇਸ਼ ਵਿਚ ਵਸਦੇ ਸਰੋਤਿਆਂ ਦਾ ਬੇਹੱਦ ਪਿਆਰ ਮਿਲ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network