ਪੀਟੀਸੀ ਦੇ ਵਿਹੜੇ 'ਚ ਲੱਗਣਗੀਆਂ 'ਤੀਆਂ ਪੰਜਾਬ ਦੀਆਂ 2018' ਦੀਆਂ ਰੌਣਕਾਂ

Reported by: PTC Punjabi Desk | Edited by: Rajan Sharma  |  August 21st 2018 09:54 AM |  Updated: August 21st 2018 09:55 AM

ਪੀਟੀਸੀ ਦੇ ਵਿਹੜੇ 'ਚ ਲੱਗਣਗੀਆਂ 'ਤੀਆਂ ਪੰਜਾਬ ਦੀਆਂ 2018' ਦੀਆਂ ਰੌਣਕਾਂ

'ਤੀਆਂ Teeyan ਪੰਜਾਬ ਦੀਆਂ 2018' ਜੀ ਹਾਂ ਪੀਟੀਸੀ ਦੇ ਵਿਹੜੇ 'ਚ ਇੱਕ ਵਾਰ ਮੁੜ ਤੋਂ ਬੱਝੇਗਾ ਰੰਗ,ਫਿਰ ਪੈਣਗੀਆਂ ਧਮਾਲਾਂ ਜਦੋਂ ਸੁਰਾਂ ਦੇ ਸਰਤਾਜ਼ਾਂ ਨੇ ਛੇੜੀਆਂ ਸੁਰਮਈ ਸ਼ਾਮ ਨੂੰ ਸੁਰ ਦੀਆਂ ਤਾਲਾਂ ।ਬੁੱਧਵਾਰ ਰਾਤ ਨੂੰ ਸਾਢੇ ਨੌ ਵਜੇ ਪੀਟੀਸੀ ਪੰਜਾਬੀ PTC Punjabi 'ਤੇ ‘ਤੀਆਂ ਪੰਜਾਬ ਦੀਆਂ’ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ।ਇਸ ਪ੍ਰੋਗਰਾਮ 'ਚ ਪੰਜਾਬ ਦੇ ਨਾਮੀ ਕਲਾਕਾਰ ਆਪਣੀ ਗਾਇਕੀ ਦੇ ਜ਼ਰੀਏ ਇਸ ਸ਼ਾਮ ਨੂੰ ਸੁਰੀਲਾ ਬਨਾਉਣਗੇ।'ਤੀਆਂ ਪੰਜਾਬ ਦੀਆਂ 2018' ਦੇ ਇਸ ਪਿੜ 'ਚ ਮਹਿਤਾਬ ਵਿਰਕ,ਬੈਨੀ ਸਿੰਘ ਧਾਲੀਵਾਲ,ਰਾਜ ਕਾਕੜਾ ਅਤੇ ਕਰਮਜੀਤ ਅਨਮੋਲ ਆਪਣੀ ਗਾਇਕੀ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਗੇ ।ਇਸ ਤੋਂ ਇਲਾਵਾ ਇੰਦਰਜੀਤ ਨਿੱਕੂ ,ਹਾਰਬੀ ਸੰਘਾ ਵੀ ਪਰਫਾਰਮ ਕਰਨਗੇ।ਇੱਥੇ ਹੀ ਬਸ ਨਹੀਂ ਪੀਟੀਸੀ ਦੇ ਵਿਹੜੇ 'ਚ ਭੰਗੜੇ ਅਤੇ ਝੂਮਰ ਲਈ ਪ੍ਰਸਿੱਧ ਅਤੇ ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਪੰਮੀ ਬਾਈ ਵੀ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਗਾਉਣਗੇ।'ਤੀਆਂ ਪੰਜਾਬ ਦੀਆਂ 2018' ਦੇ ਇਸ ਪ੍ਰੋਗਰਾਮ 'ਚ ਨਿਸ਼ਾ ਬਾਨੋ ਵੀ ਪਰਫਾਰਮ ਕਰਕੇ ਇਸ ਪ੍ਰੋਗਰਾਮ 'ਚ ਸੁਰੀਲੀ ਸ਼ਾਮ ਨੂੰ ਹੋਰ ਵੀ ਜ਼ਿਆਦਾ ਮਨਮੋਹਕ ਬਨਾਉਣਗੇ।ਇਨਾਂ ਕਲਾਕਾਰਾਂ ਤੋਂ ਇਲਾਵਾ ਜੱਗੀ ਜਾਗੋਵਾਲ,ਜੋਬਨ ਸੰਧੂ,ਰਾਜ ਢਿੱਲੋਂ,ਅਤੇ ਅਲੀ ਬ੍ਰਦਰਸ ਵੀ ਇਸ ਪ੍ਰੋਗਰਾਮ 'ਚ ਆਪੋ ਆਪਣੇ ਜਲਵੇ ਵਿਖਾਉਣਗੇ|

ਸੋ ਤਿਆਰ ਹੋ ਜਾਓ ਪੀਟੀਸੀ ਪੰਜਾਬੀ ਦੇ ਵਿਹੜੇ 'ਚ ਲੱਗਣ ਵਾਲੀਆਂ ਰੌਣਕਾਂ 'ਚ ਸ਼ਾਮਿਲ ਹੋਣ ਲਈ।ਤੀਜ ਦੇ ਇਸ ਪ੍ਰੋਗਰਾਮ 'ਚ ਆਪੋ ਆਪਣੇ ਪਸੰਦੀਦਾ ਕਲਾਕਾਰਾਂ ਦੀ ਪਰਫਾਰਮੈਂਸ ਵੇਖਣ ਲਈ। 22 ਅਗਸਤ ਰਾਤ ਨੂੰ ਸਾਢੇ ਨੌ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ |

https://www.instagram.com/p/BmupVcygbS0/?taken-by=ptc.network


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network