ਥੋੜੀ ਦੇਰ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਪੀਟੀਸੀ ਪੰਜਾਬੀ ਦਾ ਸੂਫ਼ੀ ਕੰਸਰਟ, ਨੂਰਾਂ ਸਿਸਟਰ ਸਮੇਤ ਹੋਰ ਕਈ ਸੂਫ਼ੀ ਗਾਇਕ ਬੰਨਣਗੇ ਰੰਗ

written by Rupinder Kaler | August 07, 2021

ਪੀਟੀਸੀ ਪੰਜਾਬੀ ਦਾ ਸੂਫ਼ੀ ਕੰਸਰਟ ਥੋੜੀ ਦੇਰ ਵਿੱਚ ਸ਼ੁਰੂ ਹੋਣ ਵਾਲਾ ਹੈ । ਇਸ ਕੰਸਰਟ ਵਿੱਚ ਨੂਰਾਂ ਸਿਸਟਰਜ਼ ਆਪਣੇ ਸੂਫ਼ੀ ਅੰਦਾਜ਼ ਨਾਲ ਖੂਬ ਰੰਗ ਜੰਮਾਉਣਗੀਆਂ । ਇਸ ਤੋਂ ਇਲਾਵਾ ਕਰਮ ਰਾਜਪੂਤ, ਮਾਣਕ ਅਲੀ, ਰਜ਼ਾ ਹੀਰ ਅਤੇ ਅਨੂੰ ਅਮਾਨਤ ਇੱਕ ਤੋਂ ਬਾਅਦ ਇੱਕ ਗੀਤ ਗਾ ਕੇ ਤੁਹਾਡੀ ਸ਼ਾਮ ਨੂੰ ਹੋਰ ਖੂਬਸੁਰਤ ਬਨਾਉਣਗੇ ।ਇਸ ਸੂਫ਼ੀ ਕੰਸਰਟ ਦਾ ਲਾਈਵ ਤੁਸੀਂ ਅੱਜ ਯਾਨੀ 7 ਅਗਸਤ, ਦਿਨ ਸ਼ਨਿੱਚਰਵਾਰ, ਰਾਤ ਅੱਠ ਵਜੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ ਵੇਖ ਸਕਦੇ ਹੋ ।

ਹੋਰ ਪੜ੍ਹੋ :

ਲਾਰਾ ਦੱਤਾ ਨਾਲ ਸੀ ਇੰਦਰਾ ਗਾਂਧੀ ਨਾਲ ਖ਼ਾਸ਼ ਕਨੈਕਸ਼ਨ, ਇੰਟਰਵਿਊ ਵਿੱਚ ਕੀਤਾ ਖੁਲਾਸਾ

ਇਸ ਖ਼ਾਸ ਦਿਨ ਦਾ ਅਨੰਦ ਲੈਣ ਲਈ ਦਰਸ਼ਕ ਆਪਣੀ ਟਿਕਟਾਂ ਬੁੱਕ ਕਰ ਸਕਦੇ ਨੇ। ਇਸ ਲਿੰਕ https://fb.me/e/1npIuxhiY ‘ਤੇ ਜਾ ਕੇ ਤੁਸੀਂ ਆਪਣੀ ਟਿਕਟਾਂ ਬੁੱਕ ਕਰਵਾ ਸਕਦੇ ਹੋ।  ਇਸ ਦੇ ਨਾਲ ਹੀ ਸਪੈਸ਼ਲ ਡਿਸਕਾਊਂਟ ਵੀ ਪਾ ਸਕਦੇ ਹੋ । ਤੁਹਾਨੂੰ ਦੱਸ ਦਿੰਦੇ ਹਾਂ ਪੀਟੀਸੀ ਨੈੱਟਵਰਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਪਿਛਲੇ ਕਈ ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਹੈ ।

ਪੀਟੀਸੀ ਪੰਜਾਬੀ ਆਪਣੇ ਮਿਆਰੀ ਪ੍ਰੋਗਰਾਮਾਂ ਨਾਲ ਪੰਜਾਬੀ ਮਿਊਜ਼ਿਕ ਤੇ ਪੰਜਾਬੀ ਸੱਭਿਆਚਾਰ ਨੂੰ ਘਰ ਘਰ ਪਹੁੰਚਾ ਰਿਹਾ ਹੈ ।ਇਹੀ ਨਹੀਂ ਨਵੇਂ ਗਾਇਕਾਂ ਨੂੰ ਗਾਇਕੀ ਦੇ ਖੇਤਰ ਵਿੱਚ ਪਲੈਟਫਾਰਮ ਉਪਲੱਬਧ ਕਰਵਾਉਣ ਲਈ ਵਾਇਸ ਆਫ਼ ਪੰਜਾਬ ਵਰਗੇ ਰਿਆਲਟੀ ਸ਼ੋਅ ਵੀ ਚਲਾ ਰਿਹਾ ਹੈ ।

0 Comments
0

You may also like