ਸੁਰ ਤੇ ਤਾਲ ਜਿਨ੍ਹਾਂ ਦੇ ਹੋਣਗੇ ਕਮਾਲ ਉਹ ਹੀ ਮੈਗਾ ਆਡੀਸ਼ਨ 'ਚ ਪਾਉਣਗੇ ਧਮਾਲ, ਵਾਇਸ ਆਫ ਪੰਜਾਬ ਸੀਜ਼ਨ-9 ਦਾ ਦੇਖੋ ਮੈਗਾ ਆਡੀਸ਼ਨ

written by Rupinder Kaler | January 22, 2019

ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ ਵਾਇਸ ਆਫ ਪੰਜਾਬ ਦੇ ਸੀਜ਼ਨ-9  ਲਈ ਮੋਹਾਲੀ, ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿੱਚ ਆਡੀਸ਼ਨ ਹੋ ਚੁੱਕੇ ਹਨ । ਇਹਨਾਂ ਆਡੀਸ਼ਨਾਂ ਵਿੱਚ ਉਹਨਾਂ ਨੌਜਵਾਨਾਂ ਦੀ ਚੋਣ ਹੋਈ ਹੈ ਜਿਹੜੇ ਗਾਇਕੀ ਦੇ ਖੇਤਰ ਵਿੱਚ ਕੁਝ ਕਰਕੇ ਦਿਖਾਉਣਾ ਚਾਹੁੰਦੇ ਹਨ । ਪਰ ਹੁਣ ਇਹਨਾਂ ਚੁਣੇ ਹੋਏ  ਨੌਜਵਾਨਾਂ ਦਾ ਮੈਗਾ ਆਡੀਸ਼ਨ ਹੋਣ ਜਾ ਰਿਹਾ ਹੈ । ਇਸ ਆਡੀਸ਼ਨ ਵਿੱਚ ਚੁਣੇ ਗਏ ਨੌਜਵਾਨਾਂ ਵਿੱਚੋਂ ਉਹ ਹੀਰੇ ਪਹਿਚਾਨੇ ਜਾਣਗੇ, ਜਿਹੜੇ ਕਿ ਪੱਕੇ ਰਿਆਜ਼ੀ ਹੋਣਗੇ ।

Voice Of Punjab Season9 Voice Of Punjab Season9

ਇਸ ਮੈਗਾ ਆਡੀਸ਼ਨ ਵਿੱਚ ਹੀ ਉਹਨਾਂ ਨੌਜਵਾਨਾਂ ਨੂੰ ਚੁਣਿਆ ਜਾਵੇਗਾ ਜਿਹੜੇ ਵਾਇਸ ਆਫ ਪੰਜਾਬ ਦੇ ਸੀਜ਼ਨ-9 ਦੇ ਮੁਕਾਬਲੇ ਵਿੱਚ ਅੱਗੇ ਜਾਣਗੇ ।ਵਾਇਸ ਆਫ ਪੰਜਾਬ ਦੇ ਮੈਗਾ ਆਡੀਸ਼ਨ ਵਿੱਚ ਕਿਹੜਾ ਨੌਜਵਾਨ ਹੁੰਦਾ ਹੈ ਪਾਸ ਤੇ ਕਿਹੜਾ ਹੁੰਦਾ ਹੈ ਬਾਹਰ, ਇਹ ਜਾਨਣ ਲਈ ਦੇਖਣਾ ਨਾ ਭੁੱਲਣਾ 22  ਜਨਵਰੀ ਨੂੰ ਪੀਟੀਸੀ ਪੰਜਾਬੀ ਵਾਇਸ ਆਫ ਪੰਜਾਬ ਸੀਜ਼ਨ-9 ਸ਼ਾਮ 7  ਵਜੇ ।

Voice Of Punjab Season9 Voice Of Punjab Season9

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਸ਼ੋਅ ਰਾਹੀਂ ਪੀਟੀਸੀ ਨੈੱਟਵਰਕ ਉਹਨਾਂ ਨਵੇਂ ਗਾਇਕਾਂ ਨੂੰ ਪਲੇਟਫਾਰਮ ਉਪਲਬਧ ਕਰਵਾਉਂਦਾ ਹੈ । ਜਿੰਨ੍ਹਾਂ ਵਿੱਚ ਗਾਇਕੀ ਦੇ ਖੇਤਰ ਵਿੱਚ ਕੁਝ ਕਰਨ ਦਾ ਜਜ਼ਬਾ ਹੁੰਦਾ ਹੈ । ਇਸ ਸ਼ੋਅ ਵਿੱਚੋਂ ਨਿਕਲੇ ਕਈ ਨੌਜਵਾਨ ਲੜਕੇ ਲੜਕੀਆਂ ਅੱਜ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਚਮਕਦੇ ਸਿਤਾਰੇ ਹਨ । ਇਸ ਵਾਰ ਕੌਣ ਬਣਦਾ ਹੈ ਵਾਇਸ ਆਫ ਪੰਜਾਬ, ਇਹ ਜਾਨਣ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ 'ਤੇ ਵਾਇਸ ਆਫ ਪੰਜਾਬ ਸੀਜ਼ਨ-9 ਸ਼ਾਮ 7 ਵਜੇ ।

You may also like