
ਪੰਜਾਬ ਪੁਲਿਸ (Punjab Police)ਦੇ ਕਈ ਜਵਾਨ ਅਜਿਹੇ ਨੇ ਜੋ ਆਪਣੀ ਡਿਊਟੀ ਦੇ ਨਾਲ-ਨਾਲ ਜ਼ਰੂਰਤਮੰਦ ਲੋਕਾਂ ਦੀ ਮਦਦ ਦੇ ਲਈ ਵੀ ਜਾਣੇ ਜਾਂਦੇ ਹਨ । ਅੱਜ ਅਸੀਂ ਤੁਹਾਨੂੰ ਪੰਜਾਬ ਪੁਲਿਸ ਦੇ ਇੱਕ ਅਜਿਹੇ ਹੀ ਜਵਾਨ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ ।

ਹੋਰ ਪੜ੍ਹੋ : ਸਰਦੀਆਂ ‘ਚ ਸਰ੍ਹੋਂ ਦੇ ਤੇਲ ਦਾ ਇਸ ਤਰ੍ਹਾਂ ਕਰੋ ਇਸਤੇਮਾਲ, ਹੋਣਗੇ ਕਈ ਫਾਇਦੇ
ਜੀ ਹਾਂ ਇਸ ਸ਼ਖਸੀਅਤ ਦਾ ਨਾਮ ਹੈ ਅਸ਼ੋਕ ਚੌਹਾਨ ਨਾਨੋਵਾਲੀਆ (Ashok Chouhan) ਜੋ ਅਕਸਰ ਜ਼ਰੂਰਤਮੰਦ ਲੋਕਾਂ ਅਤੇ ਬੱਚਿਆਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਹਨ । ਉਹ ਆਪਣੀ ਕਮਾਈ ਚੋਂ ਹੀ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦੇ ਹਨ ਅਤੇ ਇੱਕ ਪੈਸਾ ਵੀ ਕਿਸੇ ਤੋਂ ਨਹੀਂ ਲੈਂਦੇ ।

ਹੋਰ ਪੜ੍ਹੋ : ਵਿਆਹ ਤੋਂ ਬਾਅਦ ਦੇਵੋਲੀਨਾ ਨੇ ਪਤੀ ਦੇ ਨਾਲ ਖੇਡਿਆ ਕੰਗਣਾ, ਕੰਗਣਾ ਖੇਡਣ ਦੀ ਰਸਮ ‘ਚ ਜਿੱਤੀ ਦੇਵੋਲੀਨਾ
ਸਰਦੀਆਂ ਦੀ ਸ਼ੁਰੂਆਤ ‘ਤੇ ਇਹ ਪੁਲਿਸ ਅਫਸਰ ਝੁੱਗੀ ਝੋਪੜੀ ‘ਚ ਰਹਿਣ ਵਾਲੇ ਬੱਚਿਆਂ ਨੂੰ ਗਰਮ ਕੱਪੜੇ ਵੰਡਦੇ ਹੋਏ ਨਜ਼ਰ ਆਏ । ਕੁਝ ਦਿਨ ਪਹਿਲਾਂ ਇੰਦਰਜੀਤ ਨਿੱਕੂ ਨੇ ਵੀ ਇਸ ਪੁਲਿਸ ਅਧਿਕਾਰੀ ਦੇ ਨਾਲ ਮੁਲਾਕਾਤ ਕੀਤੀ ਸੀ ।ਇਸ ਪੁਲਿਸ ਅਧਿਕਾਰੀ ਦੀਆਂ ਕੋਸ਼ਿਸ਼ਾਂ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ ।

ਕਿਉਂਕਿ ਅੱਜ ਕੱਲ੍ਹ ਦੇ ਸਮੇਂ ‘ਚ ਜਿੱਥੇ ਹਰ ਕੋਈ ਖੁਦ ਲਈ ਹੀ ਜਿਉਂਦਾ ਹੈ, ਪਰ ਸਮਾਜ ‘ਚ ਅਜਿਹੇ ਬਹੁਤ ਘੱਟ ਲੋਕ ਹੁੰਦੇ ਹਨ ਜੋ ਦੂਜਿਆਂ ਬਾਰੇ ਸੋਚਦੇ ਹਨ ਅਤੇ ਪੰਜਾਬ ਪੁਲਿਸ ਦਾ ਇਹ ਜਵਾਨ ਵੀ ਉਨ੍ਹਾਂ ਲੋਕਾਂ ਚੋਂ ਇੱਕ ਹਨ ।
View this post on Instagram