ਪੰਜਾਬੀਆਂ ਦੇ ਰਗ ਰਗ 'ਚ ਦੌੜਦੀ ਹੈ ਮਾਂ ਖੇਡ ਕਬੱਡੀ, ਜਾਣੋ ਪੰਜਾਬ ਦੇ ਇਹਨਾਂ ਟਾਪ ਕਬੱਡੀ ਖਿਡਾਰੀਆਂ ਬਾਰੇ

written by Aaseen Khan | January 11, 2019

ਪੰਜਾਬੀ ਹਮੇਸ਼ਾਂ ਤੋਂ ਹੀ ਖੇਡਾਂ ਦੇ ਖੇਤਰ 'ਚ ਵੱਡੀਆਂ ਮੱਲਾਂ ਮਾਰਦੇ ਆਏ ਹਨ। ਦੁਨੀਆਂ ਦੀਆਂ ਵੱਡੀਆਂ ਖੇਡਾਂ 'ਚ ਪੰਜਾਬੀਆਂ ਦੇ ਨਾਮ ਕਈ ਰਿਕਾਰਡ ਵੀ ਨੇ। ਪਰ ਪੰਜਾਬੀਆਂ ਦਾ ਮੁੱਢ ਤੋਂ ਹੀ ਜੋਸ਼ 'ਤੇ ਜ਼ੋਰ ਵਾਲੀਆਂ ਖੇਡਾਂ ਵੱਲ ਖਾਸ ਰੁਝੇਵੇਂ ਰਿਹਾ ਹੈ। ਜਿੰਨ੍ਹਾਂ 'ਚ ਕੁਸ਼ਤੀ , ਅਤੇ ਕਬੱਡੀ ਦੋ ਅਹਿਮ ਖੇਡਾਂ ਰਹੀਆਂ ਹਨ। ਇਹਨਾਂ 'ਚੋਂ ਕਬੱਡੀ ਖੇਡ ਅੱਜ ਪੰਜਾਬੀਆਂ ਵੱਲੋਂ ਪੂਰੀ ਦੁਨੀਆਂ 'ਚ ਖੇਡੀ ਜਾ ਰਹੀ ਹੈ। ਪੰਜਾਬ ਦੀ ਮਾਂ ਖੇਡ ਕਬੱਡੀ ਜਿਹੜੀ ਪੰਜਾਬੀਆਂ ਦੇ ਰਗ ਰਗ 'ਚ ਦੌੜਦੀ ਹੈ।ਕਬੱਡੀ ਖੇਡ ਪਿੰਡਾਂ ਦੇ ਮੈਦਾਨਾਂ ਤੋਂ ਲੈ ਕੇ ਅੱਜ ਦੁਨੀਆਂ ਦੇ ਵੱਡੇ ਵੱਡੇ ਮੈਦਾਨਾਂ 'ਚ ਖੇਡੀ ਜਾਂਦੀ ਹੈ। ਪੰਜਾਬ ਸਟਾਈਲ ਕਬੱਡੀ ਨੂੰ ਸਰਕਲ ਸਟਾਈਲ ਕਬੱਡੀ ਵੀ ਕਿਹਾ ਜਾਂਦਾ ਹੈ। ਪੰਜਾਬ ਸਟਾਈਲ ਕਬੱਡੀ ਦੇ ਹੁਣ ਤੱਕ 6 ਵਰਲਡ ਕੱਪ ਵੀ ਹੋ ਚੁੱਕੇ ਹਨ। ਜਿੰਨ੍ਹਾਂ 'ਚ ਦੁਨੀਆਂ ਭਰ ਦੇ ਦੇਸੀ ਵਿਦੇਸ਼ੀ ਖਿਡਾਰੀ ਵੀ ਖੇਡ ਚੁੱਕੇ ਹਨ। ਆਖ਼ਿਰੀ ਵਰਲਡ ਕੱਪ 2016 'ਚ ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ ਸੀ। ਕਬੱਡੀ 'ਚ ਕਈ ਖਿਡਾਰੀਆਂ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਜਿੰਨ੍ਹਾਂ 'ਚ ਕੁਝ ਦੇ ਨਾਮ ਅਸੀਂ ਅੱਜ ਤੁਹਨੂੰ ਦੱਸਣ ਜਾ ਰਹੇ ਹਾਂ।

Punjab style kabaddai 's worlds 's top star player ਪੰਜਾਬੀਆਂ ਦੇ ਰਗ ਰਗ 'ਚ ਦੌੜਦੀ ਹੈ ਕਬੱਡੀ, ਜਾਣੋ ਪੰਜਾਬ ਦੇ ਇਹਨਾਂ ਟਾਪ ਕਬੱਡੀ ਖਿਡਾਰੀਆਂ ਬਾਰੇ

ਜਲੰਧਰ ਦੇ ਛੋਟੇ ਜਿਹੇ ਪਿੰਡ ਜਲਾਪੁਰ ਤੋਂ ਆਉਂਦਾ ਪਾਲਾ ਜਲਾਪੁਰ ਅੱਜ ਕਬੱਡੀ ਦੇ ਕਿੰਗ ਦੇ ਨਾਮ ਨਾਲ ਮਸ਼ਹੂਰ ਹੈ। ਪਾਲਾ ਜਲਾਪੁਰੀਆ ਜਾਫੀ ਹੈ ਜਿਸ ਨੇ ਕਹਿੰਦੇ ਕਹਾਉਂਦੇ ਖਿਡਾਰੀਆਂ ਨੂੰ ਜੱਫੇ ਲਾਏ ਹਨ। ਪਾਲਾ ਜਲਾਪੁਰੀਆ ਨੇ ਹੁਣ ਤੱਕ ਦੇ ਆਪਣੇ ਕਬੱਡੀ ਕੈਰੀਅਰ 'ਚ 80 ਦੇ ਕਰੀਬ ਮੋਟਰਸਾਈਕਲ ਜਿੱਤੇ ਹਨ। ਜਿੰਨ੍ਹਾਂ 'ਚੋਂ 35 ਬੁਲੇਟ ਮੋਟਰਸਾਈਕਲ ਹਨ। ਇਸ ਤੋਂ ਇਲਾਵਾ 2 ਟਰੈਕਟਰ , 5 ਗੱਡੀਆਂ 1 ਕੰਬਾਈਨ ਅਤੇ ਘੋੜੇ ਤੇ ਮੱਜਾਂ ਵੀ ਜਿੱਤ ਚੁੱਕੇ ਹਨ।

Punjab style kabaddai 's worlds 's top star player ਪੰਜਾਬੀਆਂ ਦੇ ਰਗ ਰਗ 'ਚ ਦੌੜਦੀ ਹੈ ਕਬੱਡੀ, ਜਾਣੋ ਪੰਜਾਬ ਦੇ ਇਹਨਾਂ ਟਾਪ ਕਬੱਡੀ ਖਿਡਾਰੀਆਂ ਬਾਰੇ

ਅਗਲਾ ਨਾਮ ਆਉਂਦਾ ਹੈ ਖੁਸ਼ਦੀਪ ਸਿੰਘ। ਖੁਸ਼ੀ ਦੁੱਗਾਂ ਦੇ ਨਾਮ ਨਾਲ ਮਸ਼ਹੂਰ ਇਸ ਊਚੇ ਲੰਮੇ ਗੱਭਰੂ ਦੀ ਕਬੱਡੀ ਦੀ ਦੁਨੀਆਂ 'ਚ ਅੰਤਾਂ ਦੀ ਫੈਨ ਫਾਲੋਵਿੰਗ ਹੈ। ਦੁਗਾਂ ਪਿੰਡ ਤੋਂ ਆਉਂਦਾ ਖੁਸ਼ੀ ਦੁਗਾਂ ਦੁਨੀਆਂ ਦਾ ਟਾਪ ਦਾ ਜਾਫੀ ਖਿਡਾਰੀ ਹੈ। ਖੁਸ਼ੀ ਦੁੱਗਾਂ ਨੇ ਆਪਣੇ ਪਿੰਡ ਦਾ ਤਾਂ ਨਾਮ ਚਮਕਾਇਆ ਹੈ , ਉੱਥੇ ਹੀ ਪੰਜਾਬੀਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ। ਖੁਸ਼ੀ ਦੁੱਗਾਂ ਨੇ 70 ਦੇ ਕਰੀਬ ਮੋਟਰਸਾਈਕਲ ਜਿੱਤੇ ਹਨ। ਜੇਕਰ ਟਰੈਕਟਰਾਂ ਦੀ ਗੱਲ ਕਰੀਏ ਤਾਂ ਖੁਸ਼ੀ ਦੁੱਗਾਂ ਹੁਣ ਤੱਕ 3 ਟਰੈਕਟਰ ਜਿੱਤ ਚੁੱਕੇ ਹਨ। ਖੁਸ਼ੀ ਦੁੱਗਾਂ ਕਬੱਡੀ ਵਰਡਲ ਕੱਪ 'ਚ ਵੀ ਬੈਸਟ ਜਾਫੀ ਰਹਿ ਚੁੱਕਿਆ ਹੈ 'ਤੇ ਇਨਾਮ ਦੇ ਤੌਰ 'ਤੇ ਟਰੈਕਟਰ ਜਿੱਤ ਚੁੱਕੇ ਹਨ। ਗੱਲ ਇੱਥੇ ਹੀ ਨਹੀਂ ਮੁੱਕ ਜਾਂਦੀ ਖੁਸ਼ੀ ਦੁੱਗਾਂ ਨੂੰ ਹੁਣ ਤੱਕ 3 ਗੱਡੀਆਂ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਖੁਸ਼ੀ ਦੁੱਗਾਂ 25 ਤੋਂ 30 ਦੇ ਵਿੱਚ ਸੋਨੇ ਦੀਆਂ ਮੁੰਦੀਆਂ ਤੇ ਨੁੱਕਰੀ ਘੋੜੀਆਂ 'ਤੇ ਮੱਝਾਂ ਵੀ ਜਿੱਤ ਚੁੱਕਿਆ ਹੈ।

Punjab style kabaddai 's worlds 's top star player ਪੰਜਾਬੀਆਂ ਦੇ ਰਗ ਰਗ 'ਚ ਦੌੜਦੀ ਹੈ ਕਬੱਡੀ, ਜਾਣੋ ਪੰਜਾਬ ਦੇ ਇਹਨਾਂ ਟਾਪ ਕਬੱਡੀ ਖਿਡਾਰੀਆਂ ਬਾਰੇ

ਕਬੱਡੀ 'ਚ ਸ਼ਿਖਰਾਂ ਤੱਕ ਪਹੁੰਚਣ ਵਾਲਾ ਅਗਲਾ ਨਾਮ ਹੈ ਸੰਦੀਪ ਲੁੱਧਰ ਉਰਫ ਸੰਦੀਪ ਘੁੰਮਣ। ਲੁੱਧਰ ਪਿੰਡ ਦੇ ਇਸ ਭਾਰੀ ਜਿਹੇ ਡੀਲ ਡੌਲ ਸ਼ਰੀਰ ਦਾ ਸੰਦੀਪ ਸਿੰਘ ਲੁੱਧਰ ਦੁਨੀਆਂ ਦੇ ਟਾਪ ਦੇ ਰੇਡਰਾਂ 'ਚ ਆਉਂਦਾ ਹੈ। ਕਈ ਵੱਡੇ ਕਬੱਡੀ ਦੇ ਟੂਰਨਾਮੈਂਟਜ਼ 'ਚ ਸੰਦੀਪ ਲੁੱਧਰ ਨੂੰ ਬੈਸਟ ਰੇਡਰ ਦਾ ਖਿਤਾਬ ਵੀ ਮਿਲ ਚੁੱਕਿਆ ਹੈ। ਸੰਦੀਪ ਲੁੱਧਰ ਦੇਸ਼ਾਂ ਵਿਦੇਸ਼ਾਂ ਦੀ ਧਰਤੀ 'ਤੇ ਆਪਣੀਆਂ ਰੇਡਾਂ ਨਾਲ ਕਈ ਕਬੱਡੀ ਦੇ ਮੈਚ ਆਪਣੇ ਨਾਮ ਕਰ ਚੁੱਕਿਆ ਹੈ।

Punjab style kabaddai 's worlds 's top star players ਪੰਜਾਬੀਆਂ ਦੇ ਰਗ ਰਗ 'ਚ ਦੌੜਦੀ ਹੈ ਕਬੱਡੀ, ਜਾਣੋ ਪੰਜਾਬ ਦੇ ਇਹਨਾਂ ਟਾਪ ਕਬੱਡੀ ਖਿਡਾਰੀਆਂ ਬਾਰੇ

ਅਗਲਾ ਨਾਮ ਆਉਂਦਾ ਹੈ ਸੰਦੀਪ ਸਿੰਘ ਸੰਧੂ ਜਿਸ ਨੇ ਵੱਡੇ ਵੱਡੇ ਮੈਦਾਨਾਂ 'ਤੇ ਕਹਿੰਦੇ ਕਹਾਉਂਦੇ ਖਿਡਾਰੀਆਂ ਨੂੰ ਜੱਫੇ ਲਾਏ ਹਨ। ਸੰਦੀਪ ਨੰਗਲ ਅੰਬੀਆ ਨਾਮ ਤੋਂ ਮਸ਼ਹੂਰ ਕਬੱਡੀ ਦਾ ਇਹ ਜਾਫੀ ਖਿਡਾਰੀ ਦਾ ਪਿੰਡ ਨੰਗਲ ਅੰਬੀਆ ਹੈ। ਸੰਦੀਪ ਨੰਗਲ ਅੰਬੀਆਂ ਕਈ ਮੋਟਰਸਾਈਕਲ ਅਤੇ ਗੱਡੀਆਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਫਿਲਹਾਲ ਸੰਦੀਪ ਅਮਰੀਕਾ 'ਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ , ਤੇ ਉਥੋਂ ਹੀ ਪੰਜਾਬ ਅਤੇ ਦੁਨੀਆਂ ਭਰ 'ਚ ਕਬੱਡੀ ਦੇ ਮੈਦਾਨਾਂ 'ਚ ਜੱਫੇ ਲਾਉਣ ਜਾਂਦਾ ਰਹਿੰਦਾ ਹੈ।

Punjab style kabaddai 's worlds 's top star player ਪੰਜਾਬੀਆਂ ਦੇ ਰਗ ਰਗ 'ਚ ਦੌੜਦੀ ਹੈ ਕਬੱਡੀ, ਜਾਣੋ ਪੰਜਾਬ ਦੇ ਇਹਨਾਂ ਟਾਪ ਕਬੱਡੀ ਖਿਡਾਰੀਆਂ ਬਾਰੇ

ਸੁਲਤਾਨ ਸਿੰਘ ਧਨੋਆ ਨਾਮ ਦੇ ਇਸ ਖਿਡਾਰੀ ਨੂੰ ਕਬੱਡੀ ਵਿਰਾਸਤ 'ਚ ਮਿਲੀ ਹੈ ਤੇ ਸੁਲਤਾਨ ਉਸ ਵਿਰਾਸਤ ਨੂੰ ਸ਼ਿਖਰਾਂ 'ਤੇ ਲੈ ਗਿਆ। ਪੰਜਾਬ ਦਾ ਸਾਬਕਾ ਧੁਰੰਤਰ ਕਬੱਡੀ ਖਿਡਾਰੀ ਭਲਵਾਨ ਪ੍ਰੀਤਮ ਸਿੰਘ ਧਨੋਆ ਦਾ ਪੁੱਤਰ ਹੈ ਸੁਲਤਾਨ ਸ਼ਮਸ਼ਪੁਰੀਆ। ਸੁਲਤਾਨ ਦੇ ਇਨਾਮਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਸੁਲਤਾਨ 65 ਮੋਟਰਸਾਈਕਲ , 3 ਗੱਡੀਆਂ , ਅਤੇ 40 ਦੇ ਕਰੀਬ ਐੱਲ ਈ ਡੀ ਟੀਵੀ ਜਿੱਤ ਚੁੱਕਿਆ ਹੈ। ਸੁਲਤਾਨ ਜ਼ਿਲ੍ਹਾ ਪਟਿਆਲਾ ਦੇ ਸ਼ਮਸ਼ਪੁਰ ਪਿੰਡ ਦਾ ਰਹਿਣ ਵਾਲਾ ਹੈ।

Punjab style kabaddai 's worlds 's top star player ਪੰਜਾਬੀਆਂ ਦੇ ਰਗ ਰਗ 'ਚ ਦੌੜਦੀ ਹੈ ਕਬੱਡੀ, ਜਾਣੋ ਪੰਜਾਬ ਦੇ ਇਹਨਾਂ ਟਾਪ ਕਬੱਡੀ ਖਿਡਾਰੀਆਂ ਬਾਰੇ

ਕਬੱਡੀ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਹਰਮਨ ਪਿਆਰ ਖੇਡ ਹੈ। ਪਰ ਮੈਦਾਨ 'ਤੇ ਤਾਂ ਇਹ ਖੇਡ ਨੌਜਵਾਨਾਂ ਦੀ ਹੈ। ਨੌਜਵਾਨਾਂ 'ਚ ਸਭ ਤੋਂ ਉੱਪਰ ਨਾਮ ਆਉਂਦਾ ਹੈ ਚਿੱਟੀ ਪਿੰਡ ਦੇ 23 ਸਾਲਾਂ ਦੇ ਗੱਭਰੂ ਜੱਗੇ ਦਾ। ਘੱਟ ਉੱਮਰ 'ਚ ਹੀ ਜੱਗਾ ਚਿੱਟੀ ਨੇ ਆਪਣਾ ਨਾਮ ਦੁਨੀਆਂ ਦੇ ਸਟਾਰ ਜਾਫੀਆਂ 'ਚ ਨਾਮ ਸ਼ੁਮਾਰ ਕਰ ਲਿਆ ਹੈ। ਜੱਗਾ ਚਿੱਟੀ ਜਾਲਮ ਜਾਫੀ ਦੇ ਨਾਮ ਤੋਂ ਮਸ਼ਹੂਰ ਹੈ ਜਿਸ ਤੋਂ ਚੰਗੇ ਰੇਡਰ ਵੀ ਚਲਦੇ ਹਨ।

You may also like