ਰਾਜਵੀਰ ਜਵੰਦਾ ਕਿਸ ਕੁੜੀ ‘ਪੰਜਾਬਣ’ ਨਾਲ ਲੈਣ ਨੂੰ ਫਿਰ ਰਿਹਾ ਹੈ ਲਾਵਾਂ ...!

written by Rupinder Kaler | March 18, 2020

ਗਾਇਕ ਰਾਜਵੀਰ ਜਵੰਦਾ ਦਾ ਨਵਾਂ ਗਾਣਾ ‘ਪੰਜਾਬਣ’ ਰਿਲੀਜ਼ ਹੋ ਗਿਆ ਹੈ । ਇਸ ਗਾਣੇ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਇਸ ਗਾਣੇ ਦਾ ਵਰਲਡ ਵਾਈਡ ਪ੍ਰੀਮੀਅਰ ਕੀਤਾ ਗਿਆ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਬੱਬਲਾ ਵਿਰਕ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਬਿਗ ਬਰਡ ਨੇ ਤਿਆਰ ਕੀਤਾ ਹੈ ।

https://www.instagram.com/p/B93KmUKAq8l/

ਗੀਤ ਦੀ ਵੀਡੀਓ ਦਾ ਫ਼ਿਲਮਾਂਕਣ ਸੁੱਖ ਸੰਘੇੜਾ ਦੇ ਨਿਰਦੇਸ਼ਨ ਹੇਠ ਕੀਤਾ ਗਿਆ ਹੈ । ਰਾਜਵੀਰ ਜਵੰਦਾ ਇਸ ਗੀਤ ਵਿੱਚ ਪੰਜਾਬੀ ਮੁਟਿਆਰ ਦੀ ਸਿਫਤ ਕਰਦੇ ਹੋਏ ਨਜ਼ਰ ਆ ਰਹੇ ਹਨ । ਰਾਜਵੀਰ ਜਵੰਦਾ ਦੇ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਯੂਟਿਊਬ ’ਤੇ ਇਸ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ।ਗਾਣੇ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੇ ਹਨ ।

https://www.youtube.com/watch?v=m3JbGwJirA4

0 Comments
0

You may also like