ਪੰਜਾਬੀ ਅਦਾਕਾਰ ਦੇਵ ਖਰੌੜ ਦੇ ਗਾਣੇ ਦਾ ਟਰੇਲਰ ਹੋਇਆ ਰਿਲੀਜ਼

written by Rupinder Kaler | April 26, 2021 04:06pm

ਐਕਸ਼ਨ ਸਟਾਰ ਦੇਵ ਖਰੌੜ ਦੇ ਨਵੇਂ ਗਾਣੇ ਦਾ ਟਰੇਲਰ ਰਿਲੀਜ਼ ਹੋ ਗਿਆ ਹੈ ।'ਸਿਰੰਡਰ' ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗੀਤ ਵਿੱਚ ਦੇਵ ਖਰੌੜ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦਾ ਜਬਰਦਸਤ ਐਕਸ਼ਨ ਦੇਖਣ ਨੂੰ ਮਿਲੇਗਾ । ਜਿਸ ਦਾ ਟਰੇਲਰ ਰਿਲੀਜ਼ ਕੀਤਾ ਗਿਆ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਗਾਣੇ ਦਾ ਟ੍ਰੇਲਰ ਵੀ ਕਿਸੇ ਫਿਲਮ ਦੇ ਟ੍ਰੇਲਰ ਤੋਂ ਘੱਟ ਨਹੀਂ ਹੈ ।ਇਸ ਗੀਤ ਵਿੱਚ ਦੇਵ ਖਰੌੜ ਦੇ ਨਾਲ ਜਪੁਜੀ ਖੈਰਾ ਨੂੰ ਫੀਚਰ ਕੀਤਾ ਗਿਆ ਹੈ ।

dev kharoud image from dev_kharoud's instagram

ਹੋਰ ਪੜ੍ਹੋ :

ਬਾਲੀਵੁੱਡ ‘ਚ ਐਂਟਰੀ ਕਰਨ ਤੋਂ ਪਹਿਲਾਂ ਸੋਨੂੰ ਸੂਦ ਨੇ ਕਰਵਾ ਲਿਆ ਸੀ ਵਿਆਹ, ਇਸ ਤਰ੍ਹਾਂ ਸ਼ੁਰੂ ਹੋਈ ਸੀ ਲਵ ਸਟੋਰੀ

image from dev_kharoud's instagram

ਦੇਵ ਖਰੌੜ ਦੀ ਇਸ ਫ਼ੀਚਰਿੰਗ ਵਾਲੇ ਗੀਤ ਨੂੰ ਅਫਸਾਨਾ ਖ਼ਾਨ ਨੇ ਗਾਇਆ ਹੈ। ਜਦਕਿ ਇਸ ਨੂੰ ਪੰਜਾਬੀ ਗੀਤਕਾਰ ਤੇ ਪ੍ਰੋਡਿਊਸਰ ਬੰਟੀ ਬੈਂਸ ਪ੍ਰੈਜੰਟ ਕਰ ਰਹੇ ਹਨ।

 dev_kharoud image from dev_kharoud's instagram

ਦੇਵ ਖਰੌੜ ਦੇ ਨਾਲ ਇਸ ਗੀਤ ਵਿਚ ਪੰਜਾਬੀ ਅਦਾਕਾਰਾ ਜਪਜੀ ਖਹਿਰਾ ਵੀ ਨਜ਼ਰ ਆ ਰਹੀ ਹੈ। ਦੇਵ ਨੇ ਹੁਣ ਤਕ ਵੱਡੇ ਪਰਦੇ 'ਤੇ ਕੰਮ ਕੀਤਾ ਹੈ ਪਰ ਪਹਿਲੀ ਵਾਰ ਹੈ ਜਦੋਂ ਦੇਵ ਕਿਸੇ ਪੰਜਾਬੀ ਗਾਣੇ ਦੇ ਵਿਚ ਫ਼ੀਚਰ ਹੁੰਦੇ ਨਜ਼ਰ ਆਉਣਗੇ।

 

View this post on Instagram

 

A post shared by Dev Kharoud (@dev_kharoud)

You may also like