ਪੰਜਾਬੀ ਅਦਾਕਾਰਾ ਸਿਮੀ ਚਾਹਲ ਦਾ ਵੱਡਾ ਖੁਲਾਸਾ, ਇਸ ਵਜ੍ਹਾ ਕਰਕੇ ਬਾਲੀਵੁੱਡ ਦੀਆਂ 8 ਫ਼ਿਲਮਾਂ ਨੂੰ ਮਾਰੀ ਠੋਕਰ

written by Rupinder Kaler | September 16, 2021

ਪੰਜਾਬੀ ਫ਼ਿਲਮ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਉਹਨਾਂ ਕੰਪਨੀਆਂ ਤੇ ਬਾਲੀਵੁੱਡ ਕਲਾਕਾਰਾਂ ਨਾਲ ਕੰਮ ਕਰਨ ਤੋਂ ਕਤਰਾ ਰਹੇ ਹਨ ਜਿਨ੍ਹਾਂ ਨੂੰ ਕਿਸਾਨ ਵਿਰੋਧੀ ਮੰਨਿਆ ਜਾਂਦਾ ਹੈ । ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਨਿਮਰਤ ਖਹਿਰਾ ਵਾਂਗ ਸਿਮੀ ਚਾਹਲ (Simi Chahal ) ਨੂੰ ਵੀ ਬਾਲੀਵੁੱਡ ਫ਼ਿਲਮ ‘ਗਦਰ-2’ (Gadar 2 ) ਵਿੱਚ ਕੰਮ ਕਰਨ ਦੀ ਆਫਰ ਹੋਈ ਸੀ ।

Image Source: instagram

ਹੋਰ ਪੜ੍ਹੋ :

ਜ਼ੀਨਤ ਅਮਾਨ ਦੇ ਨਾਲ ਹੋਇਆ ਸੀ ਮਜ਼ਹਰ ਖ਼ਾਨ ਦਾ ਵਿਆਹ, ਪਤੀ ‘ਤੇ ਲਗਾਏ ਸਨ ਕੁੱਟਮਾਰ ਦੇ ਇਲਜ਼ਾਮ

Image Source: instagram

ਪਰ ਸਿਮੀ (Simi Chahal ) ਨੇ ਇਸ ਫ਼ਿਲਮ ਵਿੱਚ ਕੰਮ ਕਰਨ ਤੋਂ ਇਸ ਲਈ ਨਾਂਹ ਕਰ ਦਿੱਤੀ, ਕਿਉਂਕਿ ਇਸ ਵਿੱਚ ਸੰਨੀ ਦਿਓਲ ਹੀਰੋ ਸਨ, ਤੇ ਇਸ ਫ਼ਿਲਮ ਦਾ ਨਿਰਮਾਣ ਉਸ ਕੰਪਨੀ ਵੱਲੋਂ ਕਰਵਾਇਆ ਜਾ ਰਿਹਾ ਸੀ, ਜਿਸ ਨੂੰ ਕਿਸਾਨ ਵਿਰੋਧੀ ਮੰਨਿਆ ਜਾਂਦਾ ਹੈ । ਇੱਕ ਵੈੱਬਸਾਈਟ ਨਾਲ ਖ਼ਾਸ ਗੱਲ ਬਾਤ ਕਰਦੇ ਹੋਏ ਸਿਮੀ (Simi Chahal ) ਨੇ ਦੱਸਿਆ ਕਿ ਉਹ ਹੁਣ ਤੱਕ ਇਸ ਤਰ੍ਹਾਂ ਦੀਆਂ ਅੱਠ ਫ਼ਿਲਮਾਂ ਤੇ ਵੈੱਬ ਸੀਰੀਜ਼ ਨੂੰ ਮਨਾ ਕਰ ਚੁੱਕੀ ਹੈ ।

ਸਿਮੀ ਨੇ ਦੱਸਿਆ ਕਿ ਉਹਨਾਂ ਨੇ ਇਹ ਨਾਂਹ ਇਸ ਲਈ ਕੀਤੀ ਹੈ ਕਿਉਂਕਿ ਉਹ ਕਿਸਾਨ ਹਿਤੈਸ਼ੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਫ਼ਿਲਮ ‘ਗਦਰ-2’ (Gadar 2 ) ਲਈ ਨਿਮਰਤ ਖਿਹਰਾ ਨਾਲ ਵੀ ਸੰਪਰਕ ਕੀਤਾ ਗਿਆ ਸੀ । ਉਹਨਾਂ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਇਸ ਫ਼ਿਲਮ ਨੂੰ ਨਾਂਹ ਕਹਿ ਦਿੱਤੀ ਸੀ ।

0 Comments
0

You may also like