ਗੁਰੂ ਰੰਧਾਵਾ ਨੇ ਪੱਗ ਬੰਨ੍ਹ ਕੇ ਸਾਂਝੀ ਕੀਤੀ ਤਸਵੀਰ,ਕਿਹਾ 'ਹੌਲੀ ਹੌਲੀ ਸਿੱਖ ਲਵਾਂਗੇ ਪੱਗ ਬੰਨ੍ਹਣੀ'

written by Aaseen Khan | May 19, 2019

ਗੁਰੂ ਰੰਧਾਵਾ ਨੇ ਪੱਗ ਬੰਨ੍ਹ ਕੇ ਸਾਂਝੀ ਕੀਤੀ ਤਸਵੀਰ, ਸਲੋਲੀ ਸਲੋਲੀ ਗੀਤ ਨਾਲ ਵਿਸ਼ਵ ਪੱਧਰ 'ਤੇ ਪੰਜਾਬੀ ਮਿਊਜ਼ਿਕ ਨੂੰ ਲੈ ਕੇ ਜਾਣ ਵਾਲੇ ਗੁਰੂ ਰੰਧਾਵਾ ਦੇਸ਼ ਭਰ 'ਚ ਲਾਈਵ ਸ਼ੋਅਜ਼  ਕਰ ਰਹੇ ਹਨ। ਇਸ ਵਿੱਚ ਹੀ ਉਹਨਾਂ ਨੇ ਬਹੁਤ ਹੀ ਸ਼ਾਨਦਾਰ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਗੁਰੂ ਰੰਧਾਵਾ ਪੱਗ ਬੰਨ੍ਹੀ ਨਜ਼ਰ ਆਏ। ਇਸ ਸਰਦਾਰੀ ਦਿੱਖ 'ਚ ਗੁਰੂ ਰੰਧਾਵਾ ਕਹਿਰ ਢਾਹ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਹੌਲੀ ਹੌਲੀ ਉਹ ਪੱਗ ਬੰਨ੍ਹਣੀ ਵੀ ਸਿੱਖ ਲੈਣਗੇ।

 
View this post on Instagram
 

Slowly slowly sikh lavange pagg bannani ❤️ Hyderabad see you tonight at Gachi Bowli Stadium and Live in SURAT Tomorrow ❤️

A post shared by Guru Randhawa (@gururandhawa) on

ਗੁਰੂ ਰੰਧਾਵਾ ਦੇ ਗੀਤ ਯੂ ਟਿਊਬ 'ਤੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗੀਤਾਂ 'ਚ ਸ਼ਾਮਿਲ ਹਨ। ਹਾਲ ਹੀ 'ਚ ਉਹਨਾਂ ਆਪਣੇ ਨਵੇਂ ਗੀਤ ਸਲੋਲੀ ਸਲੋਲੀ 'ਚ ਅੰਤਰਰਾਸ਼ਟਰੀ ਗਾਇਕ ਪਿਟਬੁੱਲ ਨਾਲ ਕੋਲੈਬੋਰੇਸ਼ਨ ਕਰਕੇ ਇੰਟਰਨੈਸ਼ਨਲ ਸੰਗੀਤ ਜਗਤ 'ਚ ਵੀ ਆਪਣੀ ਪਹਿਚਾਣ ਦਰਜ ਕਰਵਾਈ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਪਿਟਬੁੱਲ ਨਾਲ ਕਿਸੇ ਗਾਇਕ ਨੇ ਪੰਜਾਬੀ ਗਾਣਾ ਗਾਇਆ ਹੋਵੇ। ਇਹ ਹੀ ਨਹੀਂ ਯੂ ਟਿਊਬ 'ਤੇ ਉਹਨਾਂ ਦੇ ਇਸ ਗੀਤ ਨੇ ਕਈ ਰਿਕਾਰਡ ਵੀ ਬਣਾਏ ਹਨ। ਹੋਰ ਵੇਖੋ :ਰਾਹਤ ਫ਼ਤਿਹ ਅਲੀ ਖ਼ਾਨ ਦਾ ਗੀਤ 'ਜ਼ਰੂਰੀ ਥਾ' ਗੁਰਨਾਮ ਭੁੱਲਰ ਦੀ ਅਵਾਜ਼ 'ਚ ਕਰ ਰਿਹਾ ਹੈ ਸਭ ਨੂੰ ਕਾਇਲ, ਦੇਖੋ ਵੀਡੀਓ
ਫਿਲਹਾਲ ਗੁਰੂ ਰੰਧਾਵਾ ਆਪਣੇ ਲਾਈਵ ਸ਼ੋਅਜ਼ 'ਚ ਕਾਫੀ ਬਿਜ਼ੀ ਚੱਲ ਰਹੇ ਹਨ ਤੇ ਗੁਰੂ ਰੰਧਾਵਾ ਜ਼ਿਆਦਾਤਰ ਬਿਨਾਂ ਪੱਗ ਤੋਂ ਹੀ ਨਜ਼ਰ ਆਉਂਦੇ ਹਨ। ਉਹਨਾਂ ਦੀ ਪਗੜੀ 'ਚ ਇਸ ਤਸਵੀਰ ਨੂੰ ਪ੍ਰਸੰਸ਼ਕਾਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।

0 Comments
0

You may also like