ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਵਿੱਚ ਆਪਣੀ ਪ੍ਰਤੀਭਾ ਦਾ ਹੁਨਰ ਦਿਖਾ ਰਹੇ ਹਨ ਇਹ ਡਾਇਰੇਕ੍ਟਰ੍ਸ

Written by  Rajan Sharma   |  June 24th 2018 05:48 AM  |  Updated: June 24th 2018 09:14 AM

ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਵਿੱਚ ਆਪਣੀ ਪ੍ਰਤੀਭਾ ਦਾ ਹੁਨਰ ਦਿਖਾ ਰਹੇ ਹਨ ਇਹ ਡਾਇਰੇਕ੍ਟਰ੍ਸ

ਸਾਲ 2018 ਪੰਜਾਬੀ ਸਿਨੇਮਾ punjabi cinema ਲਈ ਬਹੁਤ ਹੀ ਭਾਗਾਂ ਵਾਲਾ ਹੈ ਕਿਉਂ ਕੀ ਇਸ ਵਾਰ ਏਕ੍ਟਰਸ ਅਤੇ ਡਾਇਰੇਕ੍ਟਰ੍ਸ ਨੇ ਅਲੱਗ ਅਲੱਗ ਫ਼ਿਲਮਾਂ ਨਾਲ ਕਈ ਤਰਾਂ ਦੇ ਤਜਰਬੇ ਤਾਂ ਕੀਤੇ ਹੀ ਹਨ ਅਤੇ ਨਾਲ ਹੀ ਇਹ ਫ਼ਿਲਮਾਂ ਬਾਕਸ-ਆਫਿਸ ਤੇ ਬਹੁਤ ਹੀ ਸੁਪਰਹਿੱਟ ਵੀ ਰਹੀਆਂ ਹਨ | ਪੰਜਾਬੀ ਸਿਨੇਮਾ ਲਈ ਸਾਲ 2018 ਇਸ ਲਈ ਵੀ ਲੱਕੀ ਹੈ ਕਿਉਂ ਕੀ ਏਕ੍ਟਰਸ ਦੇ ਨਾਲ ਨਾਲ ਹੁਣ ਪਾਲੀਵੁੱਡ ਦੇ ਡਾਇਰੇਕ੍ਟਰ੍ਸ ਵੀ ਬਾਲੀਵੁੱਡ ਵਿੱਚ ਆਪਣਾ ਜੌਹਰ ਦਿਖਾਉਂਦੇ ਹੋਏ ਨਜ਼ਰ ਆਉਣਗੇ | ਜਿੰਨਾ ਡਾਇਰੇਕ੍ਟਰ੍ਸ ਦੀ ਅੱਸੀ ਗੱਲ ਕਰ ਰਹੇ ਹਨ ਉਹ ਹਨ ਅਨੁਰਾਗ ਸਿੰਘ anurag singh ਅਤੇ ਨਵਨੀਅਤ ਸਿੰਘ|

 

 

ਅਨੁਰਾਗ ਸਿੰਘ anurag singh ਜਿੰਨਾ ਨੇ ਪਾਲੀਵੁੱਡ ਇੰਡਸਟਰੀ ਵਿੱਚ ਪੰਜਾਬ 1984, ਯਾਰ ਅਣਮੁੱਲੇ, ਜੱਟ ਐਂਡ ਜੂਲੀਅਟ ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ ਨੂੰ ਡਾਇਰੈਕਟ ਕੀਤਾ ਹੈ ਓਥੇ ਹੀ ਉਹਨਾਂ ਨੇ ਬਾਲੀਵੁੱਡ ਵਿੱਚ ਰਕੀਬ ਅਤੇ ਦਿਲ ਬੋਲੇ ਹਾੜਪਾ ਵਰਗੀਆਂ ਵੀ ਕਈ ਫ਼ਿਲਮਾਂ punjabi cinema ਨੂੰ ਡਾਇਰੈਕਟ ਕੀਤਾ ਹੈ|ਤੇ ਇਸ ਵਕ਼ਤ ਅਨੁਰਾਗ ਸਿੰਘ ਅਕਸ਼ੇ ਕੁਮਾਰ ਦੀ ਫ਼ਿਲਮ ਕੇਸਰੀ ਨੂੰ ਵੀ ਡਾਇਰੈਕਟ ਕਰ ਰਹੇ ਹਨ ਜਿਹੜੀ ਕੀ ਬੈਟਲ ਆਫ ਸਾਰਾਗੜੀ ਦੇ 21ਫੌਜੀਆਂ ਦੀ ਜ਼ਿੰਦਗੀ ਤੇ ਅਧਾਰਿਤ ਹੈ | ਓਥੇ ਇਸ ਫ਼ਿਲਮ ਨੂੰ ਕਰਨ ਜੌਹਰ ਅਤੇ ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਦੁਆਰਾ ਪ੍ਰੋਡਿਊਸ ਕੀਤਾ ਜਾ ਰਿਹਾ ਹੈ |

anurag singh

ਅਨੁਰਾਗ ਸਿੰਘ anurag singh ਤੋਂ ਬਾਅਦ ਜਿਹੜੇ ਪਾਲੀਵੁੱਡ ਡਾਇਰੈਕਟਰ ਬਾਲੀਵੁੱਡ ਵਿੱਚ ਆਪਣੀ ਪਹਿਲੀ ਫ਼ਿਲਮ punjabi cinema ਬਣਾਉਣ ਜਾ ਰਹੇ ਹਨ ਉਹ ਹਨ ਨਵਨੀਅਤ ਸਿੰਘ, ਜੋ ਆਉਣ ਵਾਲੀ ਫ਼ਿਲਮ ਝਮਲਾ ਪਗਲਾ ਦੀਵਾਨਾ ਫਿਰ ਸੇ ਨੂੰ ਡਾਇਰੈਕਟ ਕਰ ਰਹੇ ਹਨ| ਜਿਸ ਵਿੱਚ ਧਰਮਿੰਦਰ ਅਤੇ ਬੌਬੀ ਦਿਓਲ ਮੁੱਖ ਰੋਲ ਅਦਾ ਕਰ ਰਹੇ ਹਨ| ਇੰਨਾ ਦੋਨਾਂ ਮਸ਼ਹੂਰ ਡਾਇਰੇਕ੍ਟਰ੍ਸ ਤੋਂ ਬਾਅਦ ਜਿਹੜੇ ਪੰਜਾਬੀ ਗਾਇਕ,ਲੇਖਕ,ਡਾਇਰੈਕਟਰ ਅਤੇ ਕਲਾਕਾਰ ਜਿਹੜੇ ਬਾਲੀਵੁੱਡ ਵਿੱਚ ਸ਼ੁਰੂਆਤ ਕਰਨ ਜਾ ਰਹੇ ਹਨ ਉਹ ਹੈ ਗਿੱਪੀ ਗਰੇਵਾਲ, ਸੂਤਰਾਂ ਦਾ ਕਹਿਣਾ ਹੈ ਕੀ ਜਲਦ ਹੀ ਗਿਪੀ ਗਰੇਵਾਲ ਬਾਲੀਵੁੱਡ ਦੀ ਇੱਕ ਫ਼ਿਲਮ ਡਾਇਰੈਕਟ ਕਰਨਗੇ | ਗਿੱਪੀ ਗਰੇਵਾਲ ਜਿਹਨਾਂ ਨੇ ਪਿਛਲੇ ਸਾਲ ਲਖਨਊ ਸੇੰਟ੍ਰਲ ਦੇ ਨਾਲ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਉਹਨਾਂ ਨੂੰ ਜਲਦ ਹੀ ਡਾਇਰੈਕਟਰ ਦੇ ਰੂਪ ਵਿੱਚ ਦੇਖਾਂਗੇ| ਅਗਰ ਉਹ ਬਾਲੀਵੁੱਡ ਵਿੱਚ ਫ਼ਿਲਮ ਡਾਇਰੈਕਟ ਕਰ ਰਹੇ ਹਨ ਤਾਂ ਇਹ ਪੰਜਾਬੀਆਂ ਲਈ ਬਹੁਤ ਹੀ ਮਾਨ ਵਾਲੀ ਗੱਲ ਹੈ |

navaniat singh


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network