Advertisment

ਐਮੀ ਵਿਰਕ ਦੀ ਇਸ ਫ਼ਿਲਮ ਦੇ ਮਿਊਜ਼ਿਕ ਰਾਹੀਂ ਬੀ ਪਰਾਕ ਲੈ ਕੇ ਆਉਣਗੇ ਕੁਝ ਵੱਖਰਾ ਅੰਦਾਜ਼

author-image
By Aaseen Khan
New Update
ਐਮੀ ਵਿਰਕ ਦੀ ਇਸ ਫ਼ਿਲਮ ਦੇ ਮਿਊਜ਼ਿਕ ਰਾਹੀਂ ਬੀ ਪਰਾਕ ਲੈ ਕੇ ਆਉਣਗੇ ਕੁਝ ਵੱਖਰਾ ਅੰਦਾਜ਼
Advertisment
ਬੀ ਪਰਾਕ ਬਾਲੀਵੁੱਡ ਤੇ ਪੰਜਾਬੀ ਇੰਡਸਟਰੀ ਦਾ ਵੱਡਾ ਨਾਮ ਬਣ ਚੁੱਕੇ ਹਨ। ਬੀ ਪਰਾਕ ਐਮੀ ਵਿਰਕ ਅਤੇ ਤਾਨੀਆ ਦੀ 2020 'ਚ ਆਉਣ ਵਾਲੀ ਫ਼ਿਲਮ 'ਸੁਫ਼ਨਾ' ਲਈ ਸੰਗੀਤ ਤਿਆਰ ਕਰ ਰਹੇ ਹਨ ਜਿਸ ਦੀ ਤਸਵੀਰ ਉਹਨਾਂ ਸ਼ੋਸ਼ਲ ਮੀਡੀਆ 'ਤੇ ਸਟੋਰੀ 'ਚ ਸਾਂਝੀ ਕੀਤੀ ਹੈ। ਇਸ ਤਸਵੀਰ ਦੀ ਕੈਪਸ਼ਨ ਬੀ ਪਰਾਕ ਨੇ ਕਾਫ਼ੀ ਸ਼ਾਨਦਾਰ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸੁਫ਼ਨਾ ਫ਼ਿਲਮ ਦਾ ਸੰਗੀਤ ਤਿਆਰ ਹੋ ਰਿਹਾ ਹੈ ਅਤੇ ਇਹ ਮਿਊਜ਼ਿਕ ਫ਼ਿਲਮਾਂ 'ਚ ਸੰਗੀਤ ਤਿਆਰ ਕਰਨ ਦੇ ਤਰੀਕੇ ਬਦਲ ਕੇ ਰੱਖ ਦੇਵੇਗਾ। punjabi film Sufna punjabi film Sufna ਦੱਸ ਦਈਏ ਪੰਜਾਬੀ ਫ਼ਿਲਮ ਸੁਫ਼ਨਾ ਜਿਸ ਨੂੰ ਨਾਮੀ ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੱਧੂ ਡਾਇਰੈਕਟ ਕਰ ਰਹੇ ਹਨ। ਫ਼ਿਲਮ ‘ਚ ਫੀਮੇਲ ਲੀਡ ਰੋਲ ਖੂਬਸੂਰਤ ਅਤੇ ਟੈਲੇਂਟਡ ਅਦਾਕਾਰਾ ਤਾਨੀਆ ਨਿਭਾ ਰਹੀ ਹੈ।ਫ਼ਿਲਮ ਦੀ ਕਹਾਣੀ ਇੱਕ ਰੋਮਾਂਟਿਕ ਲਵ ਸਟੋਰੀ ਹੋਣ ਵਾਲੀ ਹੈ। ਹੋਰ ਵੇਖੋ : ਬੱਬੂ ਮਾਨ ਦੀ ਨਵੀਂ ਐਲਬਮ 'ਪਾਗਲ ਸ਼ਾਇਰ' ਜਲਦ ਹੋਵੇਗੀ ਰਿਲੀਜ਼, ਪਹਿਲੀ ਝਲਕ ਆਈ ਸਾਹਮਣੇ ਜਗਦੀਪ ਸਿੱਧੂ ਨਾਲ ਐਮੀ ਵਿਰਕ ਦੀ ਸੱਤਵੀਂ ਫ਼ਿਲਮ ਹੈ ਅਤੇ ਡਾਇਰੈਕਟਰ ਦੇ ਤੌਰ ‘ਤੇ ਐਮੀ ਵਿਰਕ ਨਾਲ ਦੂਸਰੀ। ਇਸ ਤੋਂ ਪਹਿਲਾਂ ਜਗਦੀਪ ਸਿੱਧੂ ਸੁਪਰਹਿੱਟ ਫ਼ਿਲਮ 'ਕਿਸਮਤ' ਦੀ ਕਹਾਣੀ ਅਤੇ ਨਿਰਦੇਸ਼ਨ ਕਰ ਚੁੱਕੇ ਹਨ।ਹੁਣ ਦੇਖਣਾ ਹੋਵੇਗਾ ਫ਼ਿਲਮ 'ਚ ਅਜਿਹਾ ਕਿਹੋ ਜਿਹਾ ਸੰਗੀਤ ਹੋਵੇਗਾ ਜਿਹੜਾ ਮਿਊਜ਼ਿਕ ਬਣਾਉਣ ਦੇ ਸਾਰੇ ਰਸਤੇ ਬਦਲ ਦੇਵੇਗਾ।
Advertisment

Stay updated with the latest news headlines.

Follow us:
Advertisment
Advertisment
Latest Stories
Advertisment