ਪੰਜਾਬੀ ਫਿਲਮ ‘ਤੁਣਕਾ–ਤੁਣਕਾ’ ਦੇ ਰਾਈਟਰ ਨੇ ਆਪਣੀ ਆਰਥਿਕ ਹਾਲਤ ਨੂੰ ਲੈ ਕੇ ਸਾਂਝੀ ਕੀਤੀ ਵੀਡੀਓ

written by Rupinder Kaler | August 28, 2021

ਪੰਜਾਬੀ ਫਿਲਮ ‘ਤੁਣਕਾ–ਤੁਣਕਾ’ (tunka tunka ) ਬਾਕਸ ਆਫ਼ਿਸ ਤੇ ਚੰਗੀ ਕਮਾਈ ਕਰ ਰਹੀ ਹੈ । ਪਰ ਇਸ ਸਭ ਦੇ ਚਲਦੇ ਸੋਸ਼ਲ ਮੀਡੀਆ ‘ਤੇ ਫ਼ਿਲਮ ਦੇ ਰਾਈਟਰ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਜਿਸ ਵਿੱਚ ਦਿਖਾਇਆ ਗਿਆ ਹੈ ਕਿ ਫ਼ਿਲਮ ਦੇ ਰਾਈਟਰ ਜੇ. ਡੇਵਿਨ ਦੀ ਆਰਥਿਕ ਹਾਲਤ ਕੁਝ ਠੀਕ ਨਹੀਂ ਹੈ । ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕ ਫ਼ਿਲਮ ਦੇ ਨਿਰਮਾਤਾਵਾਂ ਦੀ ਅਲੋਚਨਾ ਕਰ ਰਹੇ ਹਨ ਕਿ ਡੇਵਿਨ ਨੂੰ ਫ਼ਿਲਮ ਦੇ ਨਿਰਮਾਤਾਵਾਂ ਵੱਲੋਂ ਪੂਰੇ ਪੈਸੇ ਨਹੀਂ ਦਿੱਤੇ ਗਏ ।

Image Source: Instagram

ਹੋਰ ਪੜ੍ਹੋ :

ਅਮਰਿੰਦਰ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਸਰਪਰਾਈਜ਼, ‘ਚੱਲ ਮੇਰਾ ਪੁੱਤ-3’ ਦਾ ਕੀਤਾ ਐਲਾਨ

Image Source: Instagram

ਪਰ ਹੁਣ ਇਸ ਮੁੱਦੇ ਤੇ ਸਫਾਈ ਦੇਣ ਲਈ ਫਿਲਮ ਦੇ ਲੇਖਕ J.Davin ਨੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਜੇ. ਡੇਵਿਨ ਬੋਲ ਰਿਹਾ ਹੈ ਕਿ ਉਨ੍ਹਾਂ ਨੂੰ ਫਿਲਮ ਦੀ ਟੀਮ ਤੋਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ।


ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਅਤੇ ਪੂਰੀ ਰਕਮ ਮਿਲੀ ਹੈ ਅਤੇ ਜੋ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ, ਉਹ ਬਿਲਕੁਲ ਗਲਤ ਹੈ । ਉਹ ਕਹਿ ਰਿਹਾ ਹੈ ਮੈਨੂੰ ਜਿੰਨੇ ਵੀ ਪੈਸੇ ਫਿਲਮ (tunka tunka )  ਦੀ ਟੀਮ ਵੱਲੋਂ ਮਿਲੇ ਹਨ, ਮੈਂ ਉਸ ਤੋਂ ਬਿਲਕੁਲ ਸੰਤੁਸ਼ਟ ਹਾਂ। ਮੈਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਵੀਡੀਓ ਨੂੰ ਹਰਦੀਪ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਪੋਸਟ ਕੀਤਾ ਹੈ ।

0 Comments
0

You may also like