
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਅਰਵਿੰਦਰ ਖਹਿਰਾ (Arvindr Khaira) ਦਾ ਵਿਆਹ (Wedding) ਹੋ ਗਿਆ ਹੈ । ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਅਰਵਿੰਦਰ ਖਹਿਰਾ ਦਾ ਵਿਆਹ ਚੰਡੀਗੜ੍ਹ ‘ਚ ਹੋਇਆ ਹੈ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਲਾੜਾ ਲਾੜੀ ਦਾ ਬਹੁਤ ਹੀ ਖੂਬਸੂਰਤ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ ।

ਹੋਰ ਪੜ੍ਹੋ : ਪਿਛਲੇ 18 ਸਾਲਾਂ ਤੋਂ ਇਸ ਦੁਰਲਭ ਬੀਮਾਰੀ ਦੇ ਨਾਲ ਜੂਝ ਰਹੇ ਹਨ ਫ਼ਿਲਮ ਮੇਕਰ ਵਿਕਰਮ ਭੱਟ, ਇੱਕ ਇੰਟਰਵਿਊ ਦੌਰਾਨ ਕੀਤਾ ਖੁਲਾਸਾ
ਅਰਵਿੰਦਰ ਖਹਿਰਾ ਨੇ ਹਾਂ, ਮਨ ਭਰਿਆ, ਫਿਲਹਾਲ, ਬਿਜਲੀ-ਬਿਜਲੀ, ਯਾਰ ਨੀ ਮਿਲਿਆ ਸਣੇ ਕਈ ਸੁਪਰਹਿੱਟ ਗੀਤ ਦਿੱਤੇ ਹਨ । ਆਪਣੀ ਲੇਡੀ ਲਵ ਦੇ ਨਾਲ ਵਿਆਹ ਕਰਵਾ ਕੇ ਅਰਵਿੰਦ ਖਹਿਰਾ ਕਾਫੀ ਖੁਸ਼ ਨਜ਼ਰ ਆਏ

ਹਾਲਾਂਕਿ ਇਸ ਵਿਆਹ ਨੂੰ ਅਰਵਿੰਦਰਖਹਿਰਾ ਦੇ ਵੱਲੋਂ ਬਹੁਤ ਹੀ ਸੀਕਰੇਟ ਰੱਖਿਆ ਗਿਆ ਸੀ, ਪਰ ਹੁਣ ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ ।
ਅਰਵਿੰਦ ਖਹਿਰਾ ਨੇ ਆਪਣੀ ਲੇਡੀ ਲਵ ਲਵਿਕਾ ਸਿੰਘ ਦੇ ਨਾਲ ਚੰਡੀਗੜ ‘ਚ ਵਿਆਹ ਕਰਵਾਇਆ ਹੈ ।ਕਿਉਂਕਿ ਹਰ ਵੇਰਵੇ ਨੂੰ ਨਿੱਜੀ ਰੱਖਿਆ ਗਿਆ ਸੀ ਅਤੇ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਗਿਆ ਸੀ।
View this post on Instagram