ਮਸ਼ਹੂਰ ਗੀਤਕਾਰ ਗਿੱਲ ਸੁਰਜੀਤ ਦਾ ਹੋਇਆ ਦਿਹਾਂਤ

written by Rupinder Kaler | April 24, 2021 04:28pm

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਮਸ਼ਹੂਰ ਪੰਜਾਬੀ ਗੀਤਕਾਰ ਗਿੱਲ ਸੁਰਜੀਤ ਦਾ ਦਿਹਾਂਤ ਹੋ ਗਿਆ ਹੈ । ਗਿੱਲ ਸੁਰਜੀਤ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ । ਉਹਨਾਂ ਨੇ ਆਖਰੀ ਸਾਹ ਆਪਣੇ ਜੱਦੀ ਘਰ ਪਟਿਆਲਾ ਵਿੱਚ ਲਏ ।ਗਿੱਲ ਸੁਰਜੀਤ ਸਿੰਘ ਦੀ ਉਮਰ 74 ਸਾਲ ਸੀ ।

ਹੋਰ ਪੜ੍ਹੋ :

ਜਯਾ ਪ੍ਰਦਾ ਨੇ ਅਮਿਤਾਬ ਬੱਚਨ ਦਾ ਖੋਲਿਆ ਤਿੰਨ ਦਹਾਕੇ ਪੁਰਾਣਾ ਇਹ ਰਾਜ਼

image from youtube

ਬੀਤੀ ਰਾਤ ਉਨ੍ਹਾਂ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਜਿਸ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਹ ਜਾਣਕਾਰੀ ਗਿੱਲ ਸੁਰਜੀਤ ਦੇ ਭਰਾ ਚਰਨਜੀਤ ਸਿੰਘ ਗਿੱਲ ਨੇ ਦਿੱਤੀ ਹੈ।

image from youtube

ਗਿੱਲ ਸੁਰਜੀਤ ਸਿੰਘ ਨੇ ਕਵਿਤਾ ਰਾਹੀਂ ਸ਼ੁਰੂਆਤ ਕੀਤੀ ਅਤੇ ਕਈ ਮਕਬੂਲ ਗੀਤ ਲਿਖੇ ਅਤੇ ‘ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ’ ਵਰਗੇ ਮਕਬੂਲ ਗੀਤ ਨੂੰ ਗਾਇਕ ਹਰਦੀਪ ਨੇ ਗਾਇਆ। ਗਿੱਲ ਸੁਰਜੀਤ ਸਿੰਘ ਦੇ ਦੇਹਾਂਤ ਨਾਲ ਲੇਖਕ, ਗੀਤਕਾਰਾਂ ਅਤੇ ਗਾਇਕਾਂ ਵਿੱਚ ਸੋਗ ਦੀ ਲਹਿਰ ਹੈ।

You may also like