
ਪੰਜਾਬੀ ਮਾਡਲ ਰੀਮਾ ਮੋਂਗਾ (Reema Monga) ਉਰਫ ਰੀਮਾ ਫਤਾਲੇ ਦੀ ਆਸਟਰੇਲੀਆ ਦੇ ਪਰਥ ਵਿੱਚ ਵਾਪਰੇ ਹਾਦਸੇ ਦੌਰਾਨ ਮੌਤ ਹੋ ਗਈ ਹੈ । ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕੂਈਨ ਪਾਰਕ ਇਲਾਕੇ ਵਿੱਚ ਇੱਕ ਤੇਜ਼ ਰਫਤਾਰ ਰੇਲਗੱਡੀ ਨਾਲ ਉਸ ਦੀ ਕਾਰ ਟਕਰਾ ਗਈ । ਪਰਥ ਨਿਵਾਸੀ ਪੰਜਾਬੀ ਫਿੱਟਨੇਸ ਮਾਡਲ ਰੀਮਾ ਮੋਂਗਾ ਦੀ ਮੌਤ ਦੀ ਪੁਸ਼ਟੀ ਗਾਇਕ ਹਰਸਿਮਰਨ ਦੁਆਰਾ ਕੀਤੀ ਗਈ। ਪਿਛਲੇ ਮਹੀਨੇ ਰਿਲੀਜ਼ ਹੋਏ ਹਰਸਿਮਰਨ ਦੇ ਇੱਕ ਗੀਤ 'ਚ ਰੀਮਾ ਨੇ ਕੰਮ ਵੀ ਕੀਤਾ ਸੀ।

ਹੋਰ ਪੜ੍ਹੋ :

ਬਤੌਰ ਫਿਟਨੈੱਸ ਮਾਡਲ ਰੀਮਾ (Reema Monga) ਨੇ ਕਈ ਬਿਊਟੀ ਮੁਕਾਬਿਲਆਂ ਵਿੱਚ ਹਿੱਸਾ ਵੀ ਲਿਆ ਸੀ। ਉਸ ਦੀ ਮੌਤ ਦੀ ਖਬਰ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ, ਕਿ ਰੀਮਾ ਨੇ ਖੁਦਕੁਸ਼ੀ ਕੀਤੀ । ਪੁਲਿਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ। ਉਂਝ ਰੀਮਾ ਦੀ ਮੌਤ ਦੀ ਮੰਦਭਾਗੀ ਖਬਰ ਸਭ ਤੋਂ ਪਹਿਲਾਂ ਉਸਦੀ ਸਹੇਲੀ ਯਾਸਮੀਨ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ।
View this post on Instagram
ਪੰਜਾਬ ਦੇ ਜਲੰਧਰ ਸ਼ਹਿਰ ਦੀ ਜੰਮੀ ਰੀਮਾ (Reema Monga) ਦੇ ਪਿਤਾ ਅਤੇ ਭਰਾ ਸਦਮੇ ਵਿੱਚ ਹਨ। ਰੀਮਾ (Reema Monga) ਇੱਕ ਪੀਜੇਂਟ ਮਾਡਲ ਵੀ ਸੀ ਅਤੇ ਉਸਨੇ 2020 ਦੇ ਆਸਟ੍ਰੇਲੀ ਗਲੈਕਸੀ ਪੀਜੇਂਟਸ ਵਿੱਚ ਭਾਗ ਲਿਆ ਸੀ। ਉਸਨੇ 2020 ਵਿੱਚ ਮਿਸ ਚੈਰਿਟੀ ਆਸਟ੍ਰੇਲੀਆ ਦਾ ਖਿਤਾਬ ਜਿੱਤਿਆ ਸੀ ।