ਰਾਜ ਰਣਜੋਧ ਦਾ ਲਿਖਿਆ ਗੋਲਡੀ ਤੇ ਸ਼ਿੱਪਰਾ ਗੋਇਲ ਦੀ ਅਵਾਜ਼ 'ਚ ਆ ਰਿਹਾ ਹੈ 'ਸਿੰਘਮ' ਦਾ ਪਹਿਲਾ ਗੀਤ

written by Aaseen Khan | July 13, 2019

ਗਾਇਕ, ਐਕਟਰ, ਡਾਇਰੈਕਟਰ ਪਰਮੀਸ਼ ਵਰਮਾ ਜਿਹੜੇ ਹਰ ਵਾਰ ਆਪਣੇ ਪ੍ਰਸ਼ੰਸਕਾਂ ਨੂੰ ਕੋਈ ਨਾ ਕੋਈ ਸਰਪ੍ਰਾਈਜ਼ ਦਿੰਦੇ ਰਹਿੰਦੇ ਹਨ। ਅਜਿਹਾ ਹੀ ਸਰਪ੍ਰਾਈਜ਼ ਦਿੱਤਾ ਹੈ ਉਹਨਾਂ ਫ਼ਿਲਮ ਸਿੰਘਮ ਰਾਹੀਂ ਜਿਸ 'ਚ ਆਪਣੀ ਦਮਦਾਰ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤਦੇ ਨਜ਼ਰ ਆ ਰਹੇ ਹਨ। ਹੁਣ ਫ਼ਿਲਮ ਨੂੰ ਲੈ ਕੇ ਇੱਕ ਹੋਰ ਸਰਪ੍ਰਾਈਜ਼ ਸਾਹਮਣੇ ਆ ਚੁੱਕਿਆ ਹੈ ਉਹ ਇਹ ਹੈ ਕਿ ਫ਼ਿਲਮ ਦਾ ਪਹਿਲਾ ਗੀਤ 'ਡਿਮਾਂਡ' 15 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਪੰਜਾਬੀ ਫ਼ਿਲਮ ਸਿੰਘਮ ਦੇ ਇਸ ਗੀਤ ਨੂੰ ਦੇਸੀ ਕਰਿਉ ਵਾਲੇ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਗੋਲਡੀ ਤੇ ਸ਼ਿੱਪਰਾ ਗੋਇਲ ਨੇ ਅਵਾਜ਼ ਦਿੱਤੀ ਹੈ।

ਹੋਰ ਵੇਖੋ : 60 ਸਾਲ ਦੀ ਉਮਰ 'ਚ ਦਾਰਾ ਸਿੰਘ ਨੇ ਨਿਭਾਇਆ ਸੀ ਹਨੂੰਮਾਨ ਦਾ ਰੋਲ, ਅੱਜ ਵੀ ਲੋਕਾਂ ਦੇ ਦਿਲਾਂ 'ਚ ਵੱਸਦਾ ਹੈ ਕਿਰਦਾਰ ਇਸ ਸਾਲ ਫ਼ਿਲਮ ਛੜਾ 'ਚ ਟੌਮੀ ਵਰਗਾ ਹਿੱਟ ਗੀਤ ਦੇਣ ਵਾਲੇ ਰਾਜ ਰਣਜੋਧ ਨੇ ਗੀਤ ਦੇ ਬੋਲ ਲਿਖੇ ਹਨ। ਨਵਨੀਅਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਪੰਜਾਬੀ ਸਿੰਘਮ 9 ਅਗਸਤ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲਣ ਵਾਲੀ ਹੈ। ਫ਼ਿਲਮ ਦਾ ਸਕਰੀਨਪਲੇਅ ਤੇ ਡਾਇਲਾਗ ਧੀਰਜ ਰਤਨ ਦੇ ਹਨ। ਪੇਨਰੋਮਾ ਸਟੂਡੀਓਸ ਦੇ ਪ੍ਰੋਡਕਸ਼ਨ ‘ਚ ਬਣੀ ਫ਼ਿਲਮ ਸਿੰਘਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ,ਕੁਮਾਰ ਮਾਂਗਟ ਪਾਠਕ, ਅਤੇ ਅਭਿਸ਼ੇਕ ਪਾਠਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।

0 Comments
0

You may also like