ਪੰਜਾਬੀ ਗਾਇਕਾ ਅਫਸਾਨਾ ਖ਼ਾਨ ਬਿੱਗ ਬੌਸ ਸ਼ੋਅ ਵਿੱਚ ਲਵੇਗੀ ਹਿੱਸਾ …!

written by Rupinder Kaler | September 30, 2021

ਬਿੱਗ ਬੌਸ 15  (Bigg Boss 15) ਦੀ ਪ੍ਰਤੀਭਾਗੀ ਤੇ ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ (Afsana Khan) ਨੂੰ ਪੈਨਿਕ ਅਟੈਕ ਆਇਆ ਸੀ । ਜਿਸ ਤੋਂ ਬਾਅਦ ਅਫ਼ਸਾਨਾ ਨੇ ਡਾਕਟਰਾਂ ਦੀ ਸਲਾਹ ਮੰਨਦੇ ਹੋਏ ਇਸ ਸ਼ੋਅ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਸੀ । ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਉਹਨਾਂ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ ਤੇ ਉਹਨਾਂ ਨੇ ਸ਼ੋਅ ਵਿੱਚ ਹਿੱਸਾ ਲੈਣ ਲਈ ਤਿਆਰੀ ਕਰ ਲਈ ਹੈ ।

afsana khan come back from bigg boss 15-min Pic Courtesy: Instagram

ਹੋਰ ਪੜ੍ਹੋ :

ਬਿੱਗ ਬੌਸ ਦੀ ਵਿਨਰ ਦਾ ਹੋਇਆ ਬੁਰਾ ਹਾਲ, ਹਸਪਤਾਲ ਵਿੱਚ ਸਫਾਈ ਕਰਨ ਦਾ ਕਰ ਰਹੀ ਹੈ ਕੰਮ

Pic Courtesy: Instagram

ਟਾਈਮਸ ਆਫ਼ ਇੰਡੀਆ ਦੀ ਖ਼ਬਰ ਦੀ ਮੰਨੀਏ ਤਾਂ ਅਫਸਾਨਾ ਖ਼ਾਨ (Afsana Khan) ਨੂੰ ਉਹਨਾਂ ਦੇ ਹੋਟਲ ਦੇ ਕਮਰੇ ਵਿੱਚ ਪੈਨਿਕ ਅਟੈਕ ਆਇਆ ਸੀ । ਇਸ ਤੋਂ ਬਾਅਦ ਸ਼ੋਅ ਦੇ ਮੇਕਰ ਨੇ ਉਸ ਨੂੰ ਮੌਕੇ ਤੇ ਹੀ ਮੈਡੀਕਲ ਸਹੂਲਤ ਦਿੱਤੀ ਜਿਸ ਤੋਂ ਬਾਅਦ ਅਫਸਾਨਾ (Afsana Khan) ਨੇ ਸ਼ੋਅ (Bigg Boss 15) ਵਿੱਚ ਐਂਟਰੀ ਨਾ ਕਰਨ ਦਾ ਫੈਸਲਾ ਲਿਆ ।

inside image of afsana khan and her mother-min Image Source -Instagram

ਅਫਸਾਨਾ (Afsana Khan) ਦੇ ਇਸ ਫੈਸਲੇ ਤੋਂ ਬਾਅਦ (Bigg Boss 15) ਸ਼ੋਅ ਦੇ ਮੇਕਰਾਂ ਨੇ ਉਹਨਾਂ ਦੀ ਥਾਂ ਤੇ ਕਿਸੇ ਹੋਰ ਪ੍ਰਤੀਭਾਗੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ । ਪਰ ਹੁਣ ਅਫ਼ਸਾਨਾ (Afsana Khan) ਨੇ ਫੈਸਲਾ ਬਦਲ ਦਿੱਤਾ ਹੈ । ਉਹਨਾਂ ਨੇ ਬਿੱਗ ਬੌਸ ਵਿੱਚ ਵਾਪਸੀ ਕਰਨ ਦਾ ਫੈਸਲਾ ਲਿਆ ਹੈ । ਇਹ ਰਿਆਲਟੀ ਸ਼ੋਅ ਉਹਨਾਂ ਲਈ ਵੱਡਾ ਮੌਕਾ ਹੈ ਤੇ ਉਹ ਇਸ ਮੌਕੇ ਨੂੰ ਗਵਾਉਣਾ ਨਹੀਂ ਚਾਹੁੰਦੀ ।

 

0 Comments
0

You may also like