ਅਖਿਲ ਵੀ ਨੇ ਮਨਮੋਹਨ ਵਾਰਿਸ ਦੇ ਫੈਨ , ਮਨਮੋਹਨ ਵਾਰਿਸ ਦਾ ਗਾਇਆ ਇਹ ਗਾਣਾ , ਦੇਖੋ ਵੀਡੀਓ

written by Aaseen Khan | January 11, 2019

ਅਖਿਲ ਵੀ ਨੇ ਮਨਮੋਹਨ ਵਾਰਿਸ ਦੇ ਫੈਨ , ਮਨਮੋਹਨ ਵਾਰਿਸ ਦਾ ਗਾਇਆ ਇਹ ਗਾਣਾ , ਦੇਖੋ ਵੀਡੀਓ : ਮਿੱਠੀ ਆਵਾਜ਼ ਦੇ ਮਾਲਿਕ ਗਾਇਕ ਅਖਿਲ ਜਿਹੜੇ ਨੌਜਵਾਨ ਪੀੜੀ ਦੀ ਪਹਿਲੀ ਪਸੰਦ ਨੇ। ਅਖਿਲ ਆਪਣੇ ਪਿਆਰੇ ਜਿਹੇ ਗਾਣਿਆਂ ਨਾਲ ਹਰ ਇੱਕ ਦੇ ਦਿਲ 'ਚ ਘਰ ਕਰ ਚੁੱਕੇ ਹਨ। ਉਹਨਾਂ ਆਪਣੇ ਇੰਸਟਾਗ੍ਰਾਮ 'ਤੇ ਹਾਲ ਹੀ 'ਚ ਇੱਕ ਵੀਡੀਓ 'ਸ਼ੇਅਰ ਕੀਤਾ ਹੈ ਜਿਸ 'ਚ ਉਹ ਪੰਜਾਬੀ ਵਿਰਸੇ ਦੇ ਮਾਣ ਮਨਮੋਹਨ ਵਾਰਿਸ ਦਾ ਗਾਣਾ ਗਾਉਂਦੇ ਹੋਏ ਸੁਣਾਈ ਦੇ ਰਹੇ ਹਨ। ਇਸ ਗਾਣੇ ਦਾ ਨਾਮ ਹੈ 'ਇਸ਼ਕੇ ਨੂੰ ਰੋਗ ਦੱਸ ਦੀ' ਮਨਮੋਹਨ ਵਾਰਿਸ ਵੱਲੋਂ ਗਾਇਆ ਇਹ ਸੁਪਰਹਿੱਟ ਗਾਣਾ 2011 ਦੇ ਸਾਲ ਦੇ ਆਸ ਪਾਸ ਰਿਲੀਜ਼ ਕੀਤਾ ਸੀ। ਉਸ ਵੇਲੇ ਇਸ ਗੀਤ ਨੇ ਖਾਸੀ ਚਰਚਾ ਖੱਟੀ ਸੀ।

https://www.instagram.com/p/BsdOZI4HZLj/
ਹੁਣ ਅਖਿਲ ਨੇ ਇਸ ਗਾਣੇ ਨੂੰ ਗਾ ਕੇ ਉਸ ਵੇਲੇ ਦੀ ਗਾਇਕੀ 'ਤੇ ਗਾਣਿਆਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ। ਅਖਿਲ ਨੇ ਇਹ ਗੀਤ ਗਾਇਆ ਵੀ ਬਾਖੂਬੀ ਹੈ। ਉਹਨਾਂ ਵੀਡੀਓ ਦੀ ਕੈਪਸ਼ਨ 'ਚ ਵੀ ਲਿਖਿਆ ਹੈ 'ਆਲ ਟਾਈਮ ਫੇਵਰਿਟ ਵਾਰਿਸ ਭਾਜੀ ,ਫ਼ੈਨ ਬੋਆਏ'। ਮਨਮੋਹਨ ਵਾਰਿਸ ਦੀ ਪੂਰੀ ਇੰਡਸਟਰੀ ਹੀ ਫ਼ੈਨ ਹੈ। ਅਖਿਲ ਨੇ ਇਹ ਗਾਣਾ ਗਾਕੇ ਮਨਮੋਹਨ ਵਾਰਿਸ ਸਾਹਿਬ ਦੇ ਮਾਣ 'ਚ ਹੋਰ ਵੀ ਵਾਧਾ ਕੀਤਾ ਹੈ। ਅਖਿਲ ਆਪਣੀ ਇਸੇ ਸਾਦਗੀ ਦੇ ਚਲਦਿਆਂ ਖਾਸੀ ਤਾਰੀਫ ਖੱਟ ਚੁੱਕੇ ਹਨ। ਉਹਨਾਂ ਦੇ ਗਾਣੇ ਵੀ ਸਾਦਗੀ ਨਾਲ ਭਰਪੂਰ ਹੁੰਦੇ ਹਨ। ਜਿੰਨ੍ਹਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

ਹੋਰ ਵੇਖੋ : ਜਿੰਨ੍ਹਾਂ ਟਾਈਮ ਰੁਪਏ ਨਹੀਂ ਮੁੱਕਦੇ , ਮੈਂ ਨਹੀਂ ਮੁੜਦਾ – ਕੈਂਬੀ ਰਾਜਪੁਰੀਆ

https://www.youtube.com/watch?v=iMBfweSmOd8
ਅਖਿਲ ਦੇ ਹੁਣ ਤੱਕ ਦੇ ਗਾਏ ਗੀਤਾਂ ਦੀ ਗੱਲ ਕਰੀਏ ਤਾਂ ਉਹ ਖ਼ਾਬ , ਲਾਈਫ , ਤੇਰੀ ਕਮੀਆਂ , ਰੰਗ ਗੋਰਾ , ਮਖੌਲ , ਵਰਗੇ ਕਈ ਸੁਪਰਹਿੱਟ ਗਾਣੇ ਗਾ ਚੁੱਕੇ ਹਨ , ਜਿਹੜੇ ਸੁਪਰਹਿੱਟ ਰਹੇ ਹਨ। ਇਸ ਤੋਂ ਇਲਾਵਾ ਅਖਿਲ ਕਈ ਫ਼ਿਲਮਾਂ 'ਚ ਗਾਣਿਆਂ ਨੂੰ ਆਪਣੀ ਆਵਾਜ਼ ਦੇ ਚੁੱਕੇ ਹਨ।

You may also like