ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਨਵੀਂ ਐਲਬਮ ਦਾ ਕੀਤਾ ਐਲਾਨ

written by Rupinder Kaler | June 26, 2021

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਸਰਪਰਾਈਜ਼ ਦਿੱਤਾ ਹੈ । ਦਿਲਜੀਤ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੁਝ ਮਹੀਨੇ ਪਹਿਲਾਂ ਦਿਲਜੀਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਹਿੰਟ ਦਿੱਤਾ ਸੀ ਕਿ ਉਹ ਆਪਣੀ ਨਵੀਂ ਐਲਬਮ ’ਤੇ ਕੰਮ ਕਰ ਰਹੇ ਹਨ। ਹੋਰ ਪੜ੍ਹੋ : ਅਦਾਕਾਰ ਧਰਮਿੰਦਰ ਦਾ ਆਪਣੀ ਧੀ ਈਸ਼ਾ ਦਿਓਲ ਨਾਲ ਵੀਡੀਓ ਹੋ ਰਿਹਾ ਵਾਇਰਲ, ਹਰ ਕਿਸੇ ਨੂੰ ਕਰ ਰਿਹਾ ਭਾਵੁਕ

Image Source: Instagram
ਇਸ ਸਭ ਦੇ ਚਲਦੇ ਦਿਲਜੀਤ ਨੇ ਇਸ ਸਬੰਧੀ ਕਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਹੁਣ ਦਿਲਜੀਤ ਨੇ ਐਲਬਮ ਦਾ ਨਾਂ ਐਲਾਨ ਦਿੱਤਾ ਹੈ। ਦਿਲਜੀਤ ਦੀ ਨਵੀਂ ਐਲਬਮ ਦਾ ਨਾਂ ‘ਮੂਨ ਚਾਈਲਡ ਇਰਾ’ ਹੈ। ਨਵੀਂ ਐਲਬਮ ਬਾਰੇ ਜਾਣਕਾਰੀ ਦਿੰਦਿਆਂ ਦਿਲਜੀਤ ਨੇ ਇੰਸਟਾਗ੍ਰਾਮ 'ਤੇ ਪੋਸਟ ਵੀ ਸ਼ੇਅਰ ਕੀਤੀ ਹੈ। ਦਿਲਜੀਤ ਵਲੋਂ ਸਾਂਝੀ ਕੀਤੀ ਇਸ ਪੋਸਟ ’ਤੇ ਪੰਜਾਬੀ ਗਾਇਕਾਂ ਵਲੋਂ ਵੀ ਕੁਮੈਂਟਸ ਕੀਤੇ ਜਾ ਰਹੇ ਹਨ। ਦਿਲਜੀਤ ਦੇ ਫੈਨਸ ਇਸ ਐਲਬਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ । ਇਸ ਤੋਂ ਪਹਿਲਾਂ ਪਿਛਲੇ ਸਾਲ ਦਿਲਜੀਤ ਨੇ ‘ਗੋਟ’ ਐਲਬਮ ਰਿਲੀਜ਼ ਕੀਤੀ ਸੀ। ਦਿਲਜੀਤ ਦੀ ਇਸ ਐਲਬਮ ਨੇ ਬਿੱਲਬੋਰਡ ’ਚ ਜਗ੍ਹਾ ਬਣਾਈ ਸੀ।
 
View this post on Instagram
 

A post shared by DILJIT DOSANJH (@diljitdosanjh)

0 Comments
0

You may also like