ਯੁਵਰਾਜ ਹੰਸ ਰਚਾਉਣ ਜਾ ਰਹੇ ਨੇ ਵਿਆਹ, ਵੇਖੋ ਵਿਆਹ ਦੇ ਕਾਰਡ ਦੀਆਂ ਵਾਇਰਲ ਤਸਵੀਰਾਂ 

written by Shaminder | January 31, 2019

ਪੰਜਾਬੀ ਗਾਇਕ ਯੁਵਰਾਜ ਹੰਸ ਮਾਨਸੀ ਸ਼ਰਮਾ ਨਾਲ ਵਿਆਹ ਰਚਾਉਣ ਜਾ ਰਹੇ ਨੇ । ਉਨ੍ਹਾਂ ਦੇ ਵਿਆਹ ਦਾ ਕਾਰਡ ਵਾਇਰਲ ਹੋ ਰਿਹਾ ਹੈ । ਦੋਵੇਂ ਇਸੇ ਸਾਲ ਇੱਕੀ ਫਰਵਰੀ ਨੂੰ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਰਹੇ ਨੇ ।ਇਸ ਜੋੜੇ ਦਾ ਪਿਛਲੇ ਸਾਲ ਹੀ ਫਰਵਰੀ 'ਚ ਮੰਗਣਾ ਹੋਇਆ ਸੀ ਅਤੇ ਹੁਣ ਦੋਵੇਂ ਫਰਵਰੀ 'ਚ ਵਿਆਹ ਰਚਾਉਣ ਜਾ ਰਹੇ ਨੇ ।

ਹੋਰ ਵੇਖੋ :ਕਰਮਜੀਤ ਅਨਮੋਲ ਨੇ ਬਿਨੂੰ ਢਿੱਲੋਂ ਬਾਰੇ ਕੀਤਾ ਵੱਡਾ ਖੁਲਾਸਾ, ਦੇਖੋ ਵੀਡਿਓ

https://www.instagram.com/p/BtS8vd3lMQn/

ਦੋਨਾਂ ਦੀ ਮੰਗਣੀ ਦੋਨਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਹੋਈ ਸੀ । ਦੋਵੇਂ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ । ਦੋਵਾਂ ਦੇ ਵਿਆਹ ਦੇ ਕਾਰਡ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ ।

yuvraj hans and mansi sharma के लिए इमेज परिणाम

ਯੁਵਰਾਜ ਹੰਸ ਪ੍ਰਸਿੱਧ ਪੰਜਾਬੀ ਗਾਇਕ ਪਦਮ ਸ਼੍ਰੀ ਹੰਸ ਰਾਜ ਹੰਸ ਦੇ ਪੁੱਤਰ ਹਨ । ਯੁਵਰਾਜ ਖੁਦ ਵੀ ਗਾਉਂਦੇ ਨੇ ਇਸ ਦੇ ਨਾਲ ਅਦਾਕਾਰੀ ਦੇ ਖੇਤਰ 'ਚ ਵੀ ਉਨ੍ਹਾਂ ਨੇ ਕਾਫੀ ਨਾਮਣਾ ਖੱਟਿਆ ਹੈ ਮਿਸਟਰ ਐਂਡ ਮਿਸਿਜ ਚਾਰ ਸੋ ਵੀਹ 'ਚ ਆਪਣੀ ਅਦਾਕਾਰੀ ਨਾਲ ਉਨ੍ਹਾਂ ਨੇ ਸਭ ਦਾ ਦਿਲ ਜਿੱਤਿਆ ਸੀ ।

You may also like