ਪੰਜਾਬੀ ਗਾਇਕ ਤੇ ਹਰਭਜਨ ਮਾਨ ਦੇ ਬੇਟੇ ਅਵਕਾਸ਼ ਮਾਨ ਨੇ ਆਪਣੀ ਮਾਂ ਹਰਮਨ ਮਾਨ ਨੂੰ ਦਿੱਤੀ ਜਨਮ ਦਿਨ ਦੀ ਵਧਾਈ

written by Rupinder Kaler | September 22, 2021

ਪੰਜਾਬੀ ਗਾਇਕ ਤੇ ਹਰਭਜਨ ਮਾਨ (Harbhajan Mann) ਦੇ ਬੇਟੇ ਅਵਕਾਸ਼ ਮਾਨ (Avkash Mann) ਨੇ ਆਪਣੀ ਮਾਂ ਹਰਮਨ ਮਾਨ (Harman mann) ਨੂੰ ਉਹਨਾਂ ਦੇ ਜਨਮ ਦਿਨ ਤੇ ਵਧਾਈ ਦਿੱਤੀ ਹੈ । ਅਵਕਾਸ਼ ਮਾਨ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਪੋਸਟ ਸਾਂਝੀ ਕਰਦੇ ਹੋਏ ਹਰਮਨ ਮਾਨ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਹੈ । ਅਵਕਾਸ਼ ਮਾਨ ਨੇ ਆਪਣੀ ਮਾਂ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ ।

ਹੋਰ ਪੜ੍ਹੋ :

ਸੁਰਜੀਤ ਬਿੰਦਰਖੀਆ ਦੀ ਇਹ ਚੀਜ਼ ਹੈ ਗੀਤਾਜ਼ ਬਿੰਦਰਖੀਆ ਦੇ ਦਿਲ ਦੇ ਕਰੀਬ

Image Source: Instagram

ਉਸ ਨੇ ਆਪਣੀ ਮਾਂ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ ਹੈ ‘ਮੈਨੂੰ ਮਾਣ ਹੈ ਕਿ ਮੈਂ ਤੁਹਾਡਾ ਬੇਟਾ ਹਾਂ’ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗਾਇਕ ਹਰਭਜਨ ਮਾਨ ਨੇ ਵੀ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਮਾਂ ਹਰਮਨ ਮਾਨ ਨੂੰ ਵਧਾਈ ਦਿੱਤੀ ਹੈ।

Harbhajan Mann

ਹਰਭਜਨ ਮਾਨ (Harbhajan Mann) ਨੇ ਹਰਮਨ ਦੇ ਨਾਲ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ- ‘ਹੋਰ ਕੀ ਮੰਗਣਾ ਮੈਂ ਰੱਬ ਕੋਲੋਂ, ਸਦਾ ਖ਼ੈਰ ਮੰਗਾਂ ਤੇਰੇ ਦਮ ਦੀ; ਜਨਮ ਦਿਨ ਮੁਬਾਰਕ ਮੇਰੀ ਪਿਆਰੀ ਹਰਮਨ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਵਕਾਸ਼ ਮਾਨ ਵੀ ਆਪਣੇ ਪਿਤਾ ਹਰਭਜਨ ਮਾਨ (Harbhajan Mann) ਵਾਂਗ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਪਹਿਚਾਣ ਬਣਾ ਰਿਹਾ ਹੈ । ਉਸ ਦੇ ਗਾਣਿਆਂ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਦਾ ਚੰਗਾ ਪਿਆਰ ਮਿਲ ਰਿਹਾ ਹੈ ।

0 Comments
0

You may also like