ਪੰਜਾਬੀ ਗਾਇਕ ਬੱਬੂ ਮਾਨ ਨੇ ਆਸਟੇਰਲੀਆ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਕੀਤੀ ਖ਼ਾਸ ਅਪੀਲ

written by Rupinder Kaler | August 10, 2021

ਬੱਬੂ ਮਾਨ (Babbu maan) ਆਪਣੀ ਗਾਇਕੀ ਨਾਲ ਪੰਜਾਬੀ ਬੋਲੀ ਦੀ ਪਿਛਲੇ ਕਈ ਸਾਲਾਂ ਤੋਂ ਸੇਵਾ ਕਰਦੇ ਆ ਰਹੇ ਹਨ । ਬੱਬੂ ਮਾਨ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਹਮੇਸ਼ਾ ਕੁਝ ਨਾ ਕੁਝ ਕਰਦੇ ਰਹਿੰਦੇ ਹਨ । ਹਾਲ ਹੀ ਵਿੱਚ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਕਲਿੱਪ ਸ਼ੇਅਰ ਕੀਤਾ ਹੈ । ਇਸ ਵੀਡੀਓ ਕਲਿੱਪ ਵਿੱਚ ਗਾਇਕ ਬੱਬੂ ਮਾਨ(Babbu maan) ਅਤੇ ਨਿਰਦੇਸ਼ਕ ਅਮਿਤੋਜ ਮਾਨ ਦਿਖਾਈ ਦੇ ਰਹੇ ਹਨ ।

Pic Courtesy: Instagram

 

ਹੋਰ ਪੜ੍ਹੋ :

ਅਦਾਕਾਰਾ ਸਨਾ ਖ਼ਾਨ ਮਾਲਦੀਵ ‘ਚ ਕਰ ਰਹੀ ਸੀ ਮਸਤੀ, ਪਤੀ ਦੀ ਇਸ ਹਰਕਤ ਤੋਂ ਹੋਈ ਪ੍ਰੇਸ਼ਾਨ

Pic Courtesy: Instagram

 

ਬੱਬੂ ਮਾਨ (Babbu maan) ਇਸ ਵੀਡੀਓ ਵਿੱਚ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਅਪੀਲ ਕਰ ਰਹੇ ਹਨ ਕਿ ਉਹ 10 ਅਗਸਤ ਨੂੰ ਹੋਣ ਵਾਲੀ ਆਸਟ੍ਰੇਲੀਅਨ ਜਨਗਣਨਾ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਨੂੰ ਆਪਣੀ ਪਹਿਲੀ ਭਾਸ਼ਾ ਵਜੋਂ ਚੁਣਨ। ਇਸ ਵੀਡੀਓ ਵਿੱਚ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਦੇ ਲਈ ਖੜ੍ਹੇ ਹੋਣ ਦੀ ਬੇਨਤੀ ਕੀਤੀ ਗਈ। ਇਸ ਤੋਂ ਇਲਾਵਾ ਅੰਤ ਵਿੱਚ ਉਹ ਕਿਸਾਨ ਅੰਦੋਲਨ ਬਾਰੇ ਵੀ ਗੱਲ ਕਰ ਰਹੇ ਹਨ ।

 

View this post on Instagram

 

A post shared by Babbu Maan (@babbumaaninsta)

ਉਨ੍ਹਾਂ ਕਿਹਾ ਕਿ ਸਾਡੀ ਮਾਂ ਬੋਲੀ ਦੇ ਸਮਰਥਨ ਦੇ ਨਾਲ ਅਸੀਂ ਆਸਟ੍ਰੇਲੀਆ ਦੀ ਮਰਦਮਸ਼ੁਮਾਰੀ ਵਿੱਚ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਵੀ ਕਰਾਂਗੇ ਕਿਉਂਕਿ ਇਹ ਸਾਡੀ ਤਰਜੀਹ ਹੈ। ਅਮਿਤੋਜ ਮਾਨ ਦੀ ਗੱਲ ਕਰੀਏ ਤਾਂ ਉਹ ਇੱਕ ਭਾਰਤੀ ਅਭਿਨੇਤਾ, ਨਿਰਦੇਸ਼ਕ, ਲੇਖਕ ਅਤੇ ਪਟਕਥਾ ਲੇਖਕ ਹਨ। ਦੱਸ ਦਈਏ ਕਿ ਬੱਬੂ ਅਤੇ ਅਮਿਤੋਜ ਦੀ ਬਹੁਤ ਵਧੀਆ ਦੋਸਤੀ ਹੈ। ਇਸ ਜੋੜੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਮਿਆਰੀ ਪ੍ਰੋਜੈਕਟ ਦਿੱਤੇ ਹਨ ।

0 Comments
0

You may also like