ਬੱਬੂ ਮਾਨ ਨੂੰ ਵੇਖਕੇ ਫੈਨਸ ਦੀ ਭੀੜ ਹੋਈ ਬੇਕਾਬੂ, ਵੇਖੋ ਵੀਡਿਓ 

written by Rupinder Kaler | December 04, 2018

ਪੰਜਾਬੀ ਗਾਇਕ ਬੱਬੂ ਮਾਨ ਦੀ ਫੈਨ ਫਾਲੋਵਰ ਲਗਾਤਾਰ ਵੱਧਦੇ ਜਾ ਰਹੇ ਹਨ । ਉਹਨਾਂ ਦੀ ਇੱਕ ਝਲਕ ਪਾਉਣ ਲਈ ਲੋਕ ਜਾਨ ਦੀ ਬਾਜ਼ੀ ਵੀ ਲਗਾ ਦਿੰਦੇ ਹਨ ।ਅਜਿਹਾ ਹੀ ਕੁਝ ਹੋਇਆ ਹੈ ਕਪੂਰਥਲਾ ਵਿੱਚ । https://www.instagram.com/p/Bq9tW1nFWi5/ ਜਿੱਥੇ ਬੱਬੂ ਮਾਨ ਕਿਸੇ ਸ਼ੋਅਰੂਮ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ ਪਰ ਉਹਨਾਂ ਨੂੰ ਦੇਖਣ ਵਾਲੇ ਲੋਕਾਂ ਦੀ ਭੀੜ ਵੀ ਇੱਕਠੀ ਹੋ ਗਈ ਸੀ । ਬੱਬੂ ਮਾਨ ਜਿਸ ਤਰ੍ਹਾਂ ਹੀ ਸ਼ੋਅਰੂਮ ਵਿੱਚ ਪਹੁੰਚੇ ਤਾਂ ਲੋਕਾਂ ਦੀ ਭੀੜ ਬੇਕਾਬੂ ਹੋ ਗਈ । https://www.instagram.com/p/Bq9tEd_HAi7/ ਪੁਲਿਸ ਨੂੰ ਇਸ ਭੀੜ ਤੇ ਕਾਬੂ ਪਾਉਣ ਵਿੱਚ ਕਾਫੀ ਮੁਸ਼ਕਿਲ ਪੇਸ਼ ਆ ਰਹੀ ਸੀ ਜਿਸ ਕਰਕੇ ਪੁਲਿਸ ਨੂੰ ਹਲਕੇ ਬਲ ਦੀ ਵਰਤੋਂ ਵੀ ਕਰਨੀ ਪਈ । ਬੱਬੂ ਮਾਨ ਪੰਜਾਬ ਵਿੱਚ ਲਗਾਤਾਰ ਕੱਪੜੇ ਦੇ ਸਟੋਰ ਖੋਲ ਰਹੇ ਹਨ । ਇਸੇ ਲੜੀ ਦੇ ਤਹਿਤ ਉਹਨਾਂ ਨੇ ਕਪੂਰਥਲਾ ਵਿੱਚ ਵੀ ਇੱਕ ਸ਼ੋਅਰੂਮ ਖੋਲਿਆ ਹੈ ।

0 Comments
0

You may also like