ਇਸ ਪੰਜਾਬੀ ਗਾਇਕ ਨੂੰ ਯੂ.ਕੇ. 'ਚ ਨਕਾਬਪੋਸ਼ ਹਮਲਾਵਰਾਂ ਨੇ ਮਾਰੀਆਂ ਗੋਲੀਆਂ,ਪ੍ਰਸ਼ੰਸਕ ਕਰ ਰਹੇ ਸਲਾਮਤੀ ਲਈ ਅਰਦਾਸ

Written by  Shaminder   |  February 12th 2020 03:25 PM  |  Updated: February 12th 2020 03:25 PM

ਇਸ ਪੰਜਾਬੀ ਗਾਇਕ ਨੂੰ ਯੂ.ਕੇ. 'ਚ ਨਕਾਬਪੋਸ਼ ਹਮਲਾਵਰਾਂ ਨੇ ਮਾਰੀਆਂ ਗੋਲੀਆਂ,ਪ੍ਰਸ਼ੰਸਕ ਕਰ ਰਹੇ ਸਲਾਮਤੀ ਲਈ ਅਰਦਾਸ

ਪੰਜਾਬੀ ਗਾਇਕ ਬੈਨੀ ਧਾਲੀਵਾਲ 'ਤੇ ਅਮਰੀਕਾ 'ਚ ਕੁਝ ਨਕਾਬਪੋਸ਼ ਲੋਕਾਂ ਨੇ ਹਮਲਾ ਕਰਕੇ ਗੰਭੀਰ ਤੌਰ 'ਤੇ ਜ਼ਖਮੀ ਕਰ ਦਿੱਤਾ । ਸੋਸ਼ਲ ਮੀਡੀਆ 'ਤੇ ਇਹ ਖ਼ਬਰ ਅੱਗ ਵਾਂਗ ਫੈਲ ਚੁੱਕੀ ਹੈ । ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਬੈਨੀ 'ਤੇ ਹਮਲਾ ਕੀਤਾ ਹੈ ਉਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ ।

ਹੋਰ ਵੇਖੋ:ਜੈਸਮੀਨ ਸੈਂਡਲਾਸ ਦੀ ਭੈਣ ਰੌਸਲੀਨ ਸੈਂਡਲਾਸ ਨੇ ਵੀ ਰੱਖਿਆ ਪੰਜਾਬੀ ਗਾਇਕੀ ਵਿੱਚ ਕਦਮ, ਨਵਾਂ ਗਾਣਾ ਰਿਲੀਜ਼

https://www.facebook.com/bennysinghdhaliwal/photos/a.183329785058449/2698008933590509/?type=3&theater

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਤਿੰਨ ਤੋਂ ਚਾਰ ਦੇ ਕਰੀਬ ਗੋਲੀਆਂ ਲੱਗੀਆਂ ਹਨ,ਜਿਸ ਤੋਂ ਬਾਅਦ ਗੰਭੀਰ ਤੌਰ 'ਤੇ ਜ਼ਖਮੀ ਹੋਏ ਗਾਇਕ ਨੂੰ ਲੰਡਨ ਦੇ ਇੱਕ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ।ਇਸ ਘਟਨਾ ਤੋਂ ਬਾਅਦ ਬੈਨੀ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦੀ ਸਲਾਮਤੀ ਦੀ ਦੁਆ ਕੀਤੀ ਜਾ ਰਹੀ ਹੈ ।

ਉੱਧਰ ਪੁਲਿਸ ਵੀ ਹਮਲਾਵਰਾਂ ਦੀ ਭਾਲ ਕਰ ਰਹੀ ਹੈ ।ਇਹ ਹਮਲਾ ਕਿਉਂ ਅਤੇ ਕਿਸਨੇ ਕੀਤਾ ਇਸ ਦੀ ਜਾਂਚ ਵੀ ਕੀਤੀ ਜਾ ਰਹੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network