ਪੰਜਾਬੀ ਗਾਇਕ ਭੁਪਿੰਦਰ ਗਿੱਲ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਭਾਵੁਕ ਪੋਸਟ

written by Rupinder Kaler | October 04, 2021

ਪੰਜਾਬੀ ਗਾਇਕ ਭੁਪਿੰਦਰ ਗਿੱਲ (BHUPINDER GILL) ਦੇ ਪਿਤਾ ਦਾ  2 ਅਕਤੂਬਰ ਨੂੰ ਦਿਹਾਂਤ ਹੋ ਗਿਆ ਸੀ । ਇਸ ਸਭ ਦੇ ਚਲਦੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ । ਉਹਨਾਂ ਨੇ ਆਪਣੇ ਪਿਤਾ ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਬਹੁਤ ਹੀ ਭਾਵੁਕ ਨੋਟ ਲਿਖਿਆ ਹੈ ।

Bhupinder Gill With Parents -min Image From Instagram

ਹੋਰ ਪੜ੍ਹੋ :

ਨੱਟੂ ਕਾਕਾ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਘਣਸ਼ਾਮ ਨਾਇਕ ਦਾ ਹੋਇਆ ਦੇਹਾਂਤ

Bhupinder gill, -min Image From Instagram

ਉਹਨਾਂ (BHUPINDER GILL)  ਨੇ ਲਿਖਿਆ ਹੈ ‘ਦੋਸਤੋ ਬਹੁਤ ਦੁੱਖ ਦੀ ਗੱਲ ਹੈ ਕਿ 2 ਅਕਤੂਬਰ ਨੂੰ ਬਾਪੂ ਜੀ ਸਾਨੂੰ ਵਿਛੋੜਾ ਦੇ ਗਏ ਸਨ । ਬਾਬਾ ਜੀ ਵਿੱਛੜੀ ਰੂਹ ਨੂੰ ਚਰਨਾ ਵਿੱਚ ਨਿਵਾਸ ਦੇਣ । ਅੱਜ ਅਸੀਂ ਸਾਰਾ ਪਰਿਵਾਰ ਬਾਪੂ ਜੀ ਨੂੰ ਬਹੁਤ ਮਿਸ ਕਰਦੇ ਹਾਂ’ । ਭੁਪਿੰਦਰ ਗਿੱਲ ਦੀ ਇਸ ਪੋਸਟ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਸਾਰੇ ਸਿਤਾਰਿਆਂ ਨੇ ਕਮੈਂਟ ਕਰਕੇ ਉਹਨਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

 

View this post on Instagram

 

A post shared by BHUPINDER GILL (@imbhupinder_gill)

ਇਸ ਤੋਂ ਇਲਾਵਾ ਭੁਪਿੰਦਰ ਗਿੱਲ (BHUPINDER GILL)  ਦੇ ਪ੍ਰਸ਼ੰਸਕ ਵੀ ਲਗਾਤਾਰ ਕਮੈਂਟ ਕਰਕੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਭੁਪਿੰਦਰ ਗਿੱਲ (BHUPINDER GILL)  ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੇ ਹਨ । ਉਹ ਆਪਣੀ ਹਰ ਛੋਟੀ ਵੱਡੀ ਖੁਸ਼ੀ ਗਮੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੇ ਹਨ ।

 

 

0 Comments
0

You may also like