ਗੁਲਾਬੀ ਕਵੀਨ ਜੈਸਮੀਨ ਸੈਂਡਲਾਸ ਨੇ ਹਿੰਦੀ ਫਿਲਮ ਦੇ ਗਾਣੇ 'ਤੇ ਡਾਂਸ ਕਰਕੇ ਕੀਤਾ ਸਭ ਨੂੰ ਇਮੋਸ਼ਨਲ, ਦੇਖੋ ਵੀਡਿਓ 

Written by  Rupinder Kaler   |  December 20th 2018 09:40 AM  |  Updated: December 20th 2018 09:40 AM

ਗੁਲਾਬੀ ਕਵੀਨ ਜੈਸਮੀਨ ਸੈਂਡਲਾਸ ਨੇ ਹਿੰਦੀ ਫਿਲਮ ਦੇ ਗਾਣੇ 'ਤੇ ਡਾਂਸ ਕਰਕੇ ਕੀਤਾ ਸਭ ਨੂੰ ਇਮੋਸ਼ਨਲ, ਦੇਖੋ ਵੀਡਿਓ 

ਗਾਇਕੀ ਦੇ ਖੇਤਰ ਵਿੱਚ ਜੈਸਮੀਨ ਸੈਂਡਲਾਸ ਨੇ ਜੋ ਮੁਕਾਮ ਹਾਸਲ ਕੀਤਾ ਹੈ ਉਸ ਦਾ ਸਾਰਾ ਸਿਹਰਾ ਉਹ ਆਪਣੇ ਪਰਿਵਾਰ ਦੇ ਸਿਰ ਬੰਨਦੀ ਹੈ । ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕਰਕੇ ਲਿਖਿਆ ਹੈ ਕਿ ਅੱਜ ਉਹ ਜਿਸ ਮੁਕਾਮ ਤੇ ਪਹੁੰਚੀ ਹੈ ਉਸ ਪਿੱਛੇ ਉਸ ਦੇ ਪਰਿਵਾਰ ਦੀਆਂ ਅਸੀਸਾਂ ਤੇ ਉਹਨਾਂ ਦਾ ਸਾਥ ਹੈ ।ਜੈਸਮੀਨ ਨੇ ਲਿਖਿਆ ਹੈ ਜਦੋਂ ਉਸ ਦਾ ਪਰਿਵਾਰ ਉਸ ਤੇ ਮਾਣ ਕਰਨ ਲੱਗ ਗਿਆ ਤਾਂ ਉਸ ਸਮੇਂ ਉਹ ਸਮਝੇਗੀ ਕਿ ਉਹ ਕਾਮਯਾਬ ਇਨਸਾਨ ਹੈ ।

jasmine sandlas jasmine sandlas

ਵੀਡਿਓ ਦੀ ਗੱਲ ਕੀਤੀ ਜਾਵੇ ਤਾਂ  ਇਸ ਵੀਡਿਓ ਵਿੱਚ ਜੈਸਮੀਨ ਦਾ ਪੂਰਾ ਪਰਿਵਾਰ ਡਾਂਸ ਕਰਦਾ ਨਜ਼ਰ ਆ ਰਿਹਾ ਹੈ । ਇਸ ਵੀਡਿਓ ਵਿੱਚ ਜੈਸਮੀਨ ਦੀ ਮਾਂ, ਭੈਣ, ਭਰਾ ਤੇ ਪਰਿਵਾਰ ਦੇ ਕੁਝ ਹੋਰ ਮੈਂਬਰ ਦਿਖਾਈ ਦੇ ਰਹੇ ਹਨ ।

https://www.instagram.com/p/BrlXJsgArpa/

ਪੂਰਾ ਪਰਿਵਾਰ ਇੱਕ ਹਿੰਦੀ ਫਿਲਮ ਦੇ ਗਾਣੇ 'ਤੇ ਡਾਂਸ ਕਰ ਰਿਹਾ ਹੈ ।ਇਸ ਵੀਡਿਓ ਤੋਂ ਸਾਫ ਪਤਾ ਲਗਦਾ ਹੈ ਕਿ ਜਿਸ ਕਲਚਰ ਵਿੱਚ ਜੈਸਮੀਨ ਵੱਡੀ ਹੋਈ ਹੈ ਉਸ ਕਲਚਰ ਦੇ ਉਲਟ ਜੈਸਮੀਨ ਆਪਣੇ ਪਰਿਵਾਰ ਨਾਲ ਕਿਨ੍ਹੇ ਗੂੜੇ ਤਰੀਕੇ ਨਾਲ ਜੁੜੀ ਹੋਈ ਹੈ । ਜੈਸਮੀਨ ਸੈਂਡਲਾਸ ਲਈ ਉਸ ਦਾ ਪਰਿਵਾਰ ਹੀ ਸਭ ਕੁਝ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network