ਗਾਇਕ ਜੱਸ ਬਾਜਵਾ ਦਾ ਹੋਇਆ ਵਿਆਹ, ਵਿਆਹ ਦੀ ਪਾਰਟੀ ’ਚ ਕਈ ਸਿਤਾਰਿਆਂ ਨੇ ਲਗਵਾਈ ਹਾਜ਼ਰੀ

written by Rupinder Kaler | December 02, 2020

ਪੰਜਾਬੀ ਗਾਇਕ ਤੇ ਅਦਾਕਾਰ ਜੱਸ ਬਾਜਵਾ ਬੀਤੇ ਦਿਨ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਵਿਆਹ ਤੋਂ ਬਾਅਦ ਜੱਸ ਬਾਜਵਾ ਨੇ ਰਿਸੈਪਸ਼ਨ ਪਾਰਟੀ ਵੀ ਰੱਖੀ ਜਿਸ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਸਿਤਾਰੇ ਪਹੁੰਚੇ । ਇਸ ਪਾਰਟੀ ਵਿੱਚ ਬੱਬੂ ਮਾਨ, ਕੁਲਬੀਰ ਝਿੰਜਰ, ਤਰਸੇਮ ਜੱਸੜ, ਰਣਜੀਤ ਬਾਵਾ ਸਮੇਤ ਹੋਰ ਕਈ ਗਾਇਕਾਂ ਨੇ ਹਾਜਰੀ ਲਗਵਾਈ । jass ਹੋਰ ਪੜ੍ਹੋ :

jass ਨਵੀਂ ਵਿਆਹੀ ਜੋੜੀ ਨੇ ਆਪਣੇ ਵਿਆਹ ਵਿੱਚ ਖੂਬ ਡਾਂਸ ਵੀ ਕੀਤਾ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਿਆਹ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਜੱਸ ਬਾਜਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਪਤਨੀ ਨਾਲ ਲਾਵਾਂ ਲੈਂਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਜੱਸ ਬਾਜਵਾ ਨੇ ਆਪਣੀ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਸਾਲ 2014 ‘ਚ ਐਲਬਮ ‘ਚੱਕਵੀ ਮੰਡੀਰ’ ਨਾਲ ਕੀਤੀ ਸੀ। jass ਇਸ ਐਲਬਮ ਨੇ ਬਹੁਤ ਪ੍ਰਸਿੱਧੀ ਹਾਸਲ ਕੀਤੀ ਅਤੇ ਇਸ ਐਲਬਮ ਦੇ ਗੀਤ ‘ਕੈਟ-ਵਾਕ’ ਅਤੇ ‘ਚੱਕਵੀ ਮੰਡੀਰ’ ਨੌਜਵਾਨਾਂ ‘ਚ ਕਾਫ਼ੀ ਮਕਬੂਲ ਹੋਏ ਸਨ।ਇਸ ਤੋਂ ਇਲਾਵਾ ਜੱਸ ਬਾਜਵਾ ‘ਫੀਮ ਦੀ ਡਲੀ’, ‘ਕਿਸਮਤ’, ‘ਟੋਲਾ’ ਅਤੇ ‘ਤੇਰਾ ਟਾਈਮ’ ਵਰਗੇ ਕਈ ਗੀਤ ਦਰਸ਼ਕਾਂ ਦੀ ਝੋਲੀ ‘ਚ ਪਾ ਚੁੱਕੇ ਹਨ। ਇਸ ਤੋਂ ਬਾਅਦ ਜੱਸ ਬਾਜਵਾ ਨੇ ਅਦਾਕਾਰੀ ਦੇ ਖੇਤਰ ‘ਚ ਵੀ ਆਪਣੀ ਕਿਸਮਤ ਅਜ਼ਮਾਈ ਹੈ। ਜੱਸ ਬਾਜਵਾ ਨੇ ਸਾਲ 2017 ‘ਚ ਪੰਜਾਬੀ ਫ਼ਿਲਮ ‘ਠੱਗ ਲਾਈਫ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ
 
View this post on Instagram
 

A post shared by Instant Pollywood (@instantpollywood)

 
View this post on Instagram
 

A post shared by i ♥️ KHANTIYA (@ilove_khantiya)

0 Comments
0

You may also like