ਪੰਜਾਬੀ ਗਾਇਕ ਜੱਸ ਮਾਣਕ ਦਾ ਬਾਲੀਵੁੱਡ ਵਿੱਚ ਹੋਇਆ ਡੈਬਿਊ

written by Rupinder Kaler | April 23, 2021 03:07pm

ਜੱਸ ਮਾਣਕ ਦਾ ਬਾਲੀਵੁੱਡ ਵਿੱਚ ਡੈਬਿਊ ਹੋ ਗਿਆ ਹੈ ।ਜੱਸ ਮਾਣਕ ਦਾ ਡੈਬਿਊ ਅਰਜੁਨ ਕਪੂਰ ਦੀ ਆਉਣ ਵਾਲੀ ਫਿਲਮ 'ਸਰਦਾਰ ਕਾ ਗ੍ਰੈਂਡਸਨ' ਨਾਲ ਹੋਣ ਵਾਲਾ ਹੈ। ਜਿਸ ਦੀ ਜਾਣਕਾਰੀ ਜੱਸ ਮਾਣਕ ਨੇ ਖੁਦ ਆਪਣੇ ਇੰਸਟਾਗ੍ਰਾਮ ਤੇ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ ।

image from jass manak's instagram

ਹੋਰ ਪੜ੍ਹੋ :

ਦੇਖੋ ਵੀਡੀਓ : ਕੰਠ ਕਲੇਰ ਦਾ ਨਵਾਂ ਗੀਤ ‘ਸੰਦੂਕ ਤੇਰਾ ਮਾਏਂ’ ਕਰ ਰਿਹਾ ਹੈ ਦਰਸ਼ਕਾਂ ਨੂੰ ਭਾਵੁਕ, ਬਿਆਨ ਕਰ ਰਹੇ ਨੇ ਮਾਂ ਦੇ ਚਲੇ ਜਾਣ ਦਾ ਦੁੱਖ

image from jass manak's instagram

ਇਸ ਫ਼ਿਲਮ ਵਿੱਚ ਜੱਸ ਮਾਣਕ ਆਪਣੀ ਆਵਾਜ਼ 'ਚ 'ਜੀ ਨਹੀਂ ਕਰਦਾ' ਗੀਤ ਗਾਉਣਗੇ । ਇਸ ਗੀਤ ਨੂੰ ਪਹਿਲਾ ਵੀ ਮਾਣਕ-ਈ ਨੇ ਤਿਆਰ ਕੀਤਾ ਸੀ। ਅਰਜੁਨ ਕਪੂਰ ਦੀ ਇਹ ਫਿਲਮ ਨੲਟਡਲਣਿ 'ਤੇ 18 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜੱਸ ਮਾਣਕ ਦਾ ਇਹ ਗਾਣਾ 25 ਅਪ੍ਰੈਲ ਨੂੰ ਰਿਲੀਜ਼ ਹੋਵੇਗਾ।

image from jass manak's instagram

ਇਸ ਗੀਤ ਦੇ ਬੋਲ ਤਨਿਸ਼ਕ ਬਾਗਚੀ ਨੇ ਲਿਖਿਆ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ 'ਲਹਿੰਗਾ' ਗਾਣੇ ਨਾਲ ਪੰਜਾਬੀ ਗਾਇਕ ਜੱਸ ਮਾਣਕ ਨੂੰ ਵੱਡੀ ਪਛਾਣ ਮਿਲੀ ਸੀ। ਲਹਿੰਗਾ ਗੀਤ ਤੋਂ ਬਾਅਦ ਜੱਸ ਮਾਣਕ ਨੇ ਕਈ ਹਿੱਟ ਗਾਣੇ ਦਿੱਤੇ ਹਨ।

You may also like