ਪੰਜਾਬੀ ਗਾਇਕ ਕੁਲਬੀਰ ਝਿੰਜਰ ਲੈ ਕੇ ਆ ਰਹੇ ਹਨ ਨਵਾਂ ਗਾਣਾ

written by Rupinder Kaler | August 28, 2021

ਆਪਣੇ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਮਸ਼ਹੂਰ ਗਾਇਕ ਕੁਲਬੀਰ ਝਿੰਜਰ (kulbir jhinjer) ਨਵਾਂ ਗਾਣਾ ਲੈ ਕੇ ਆ ਰਹੇ ਹਨ । ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆਂ ਅਕਾਊਂਟ ਤੇ ਦਿੱਤੀ ਹੈ । ਉਹਨਾਂ ਨੇ ਗਾਣੇ ਦਾ ਪੋਸਟ ਸਾਂਝਾ ਕੀਤਾ ਹੈ । ਪੋਸਟਰ ਨੂੰ ਦੇਖ ਕੇ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਝਿੰਜਰ (kulbir jhinjer) ਦਾ ਨਵਾਂ ਗੀਤ ‘ਦੁਨੀਆਦਾਰੀ‘ (Duniadaari ) ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ ।

Pic Courtesy: Instagram

ਹੋਰ ਪੜ੍ਹੋ :

ਗੀਤਾ ਬਸਰਾ ਹਰਭਜਨ ਸਿੰਘ ਨਾਲ ਊਠ ਦੀ ਸਵਾਰੀ ਕਰਦੀ ਆਈ ਨਜ਼ਰ, ਵੀਡੀਓ ਕੀਤਾ ਸਾਂਝਾ

kulbir and tarsem Pic Courtesy: Instagram

ਕੁਲਬੀਰ ਝਿੰਜਰ ਨੇ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ – “ਦੁਨੀਆਂਦਾਰੀ (Duniadaari ) ਦੇ ਦੁੱਖਾਂ ਦੀ ਦਿਆਨਤਦਾਰੀ,,,,ਕਿਵੇਂ ਕਮਲਾ “ਕਲਬੀਰ” ਕਰੇ ਕਲਾਕਰੀ ,,,, ਝਿੰਜਰ’ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੁਲਬੀਰ ਝਿੰਜਰ (kulbir jhinjer) ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ।

 

View this post on Instagram

 

A post shared by Kulbir Jhinjer (@kulbirjhinjer)

ਤੇ ਹੁਣ ਉਹਨਾਂ ਦੇ ਇਸ ਗੀਤ ਦੇ ਆਉਣ ਦਾ ਵੀ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜਾਰ ਹੈ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਕੁਲਬੀਰ ਦਾ ਗੀਤ Wakka  ਰਿਲੀਜ਼ ਹੋਇਆ ਸੀ ਜਿਸ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਗੀਤ ਨੂੰ ਪ੍ਰਸ਼ੰਸਕ ਕਿੰਨਾ ਪਿਆਰ ਦਿੰਦੇ ਹਨ।

0 Comments
0

You may also like