ਗਾਇਕ ਮੰਗੀ ਮਾਹਲ ਲੈ ਕੇ ਆ ਰਹੇ ਹਨ ਆਪਣਾ ਨਵਾਂ ਗਾਣਾ 'ਬਾਪੂ' 

Written by  Rupinder Kaler   |  July 26th 2019 11:00 AM  |  Updated: July 26th 2019 11:00 AM

ਗਾਇਕ ਮੰਗੀ ਮਾਹਲ ਲੈ ਕੇ ਆ ਰਹੇ ਹਨ ਆਪਣਾ ਨਵਾਂ ਗਾਣਾ 'ਬਾਪੂ' 

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਮੰਗੀ ਮਾਹਲ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ । ਮੰਗੀ ਮਾਹਲ ਦਾ ਇਹ ਗਾਣਾ 'ਬਾਪੂ' ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ ।ਇਸ ਗਾਣੇ ਦੇ ਬੋਲ ਵੀ ਮੰਗੀ ਮਾਹਲ ਨੇ ਹੀ ਲਿਖੇ ਹਨ, ਜਦੋਂ ਕਿ ਗਾਣੇ ਦਾ ਮਿਊਜ਼ਿਕ ਰੂਪਿਨ ਕਾਹਲੋਂ ਨੇ ਤਿਆਰ ਕੀਤਾ ਹੈ । ਇਸ ਗਾਣੇ ਵਿੱਚ ਮੰਗੀ ਮਾਹਲ ਦੇ ਨਾਲ ਸੁਖਪਾਲ ਸਿੰਘ, ਅੰਜੂ ਕਪੂਰ, ਪੂਜਾ ਸੰਧੂ, ਜੈਵੀਰ ਮਾਹਲ ਸਮੇਤ ਕੁਝ ਹੋਰ ਕਲਾਕਾਰਾਂ ਨੂੰ ਫੀਚਰ ਕੀਤਾ ਗਿਆ । ਮੰਗੀ ਮਾਹਲ ਨੇ ਗਾਣੇ ਦਾ ਪੋਸਟਰ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤਾ ਹੈ ।

ਗਾਣਾ ਕਿਸ ਦਿਨ ਰਿਲੀਜ਼ ਕੀਤਾ ਜਾਵੇਗਾ ਇਸ ਦੀ ਜਾਣਕਾਰੀ ਮੰਗੀ ਮਾਹਲ ਨੇ ਸ਼ੇਅਰ ਨਹੀਂ ਕੀਤੀ, ਪਰ ਗਾਣੇ ਨੂੰ ਸਪੀਡ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ । ਮੰਗੀ ਮਾਹਲ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਾਫੀ ਹਿੱਟ ਗਾਣੇ ਦਿੱਤੇ ਹਨ । ਕਾਫੀ ਸਮੇਂ ਤੋਂ ਬਾਅਦ ਮੰਗੀ ਮਾਹਲ ਆਪਣਾ ਨਵਾਂ ਗਾਣਾ ਲੈ ਕੇ ਆ ਰਹੇ ਹਨ । ਉਹਨਾਂ ਦੇ ਗਾਣੇ ਦਾ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network