ਪੰਜਾਬੀ ਗਾਇਕ ਮਨਿੰਦਰ ਬੁੱਟਰ ਨੇ ਆਪਣੇ ਵਿਆਹ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

written by Rupinder Kaler | September 21, 2021

ਆਪਣੇ ਗਾਣਿਆਂ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੇ ਮਨਿੰਦਰ ਬੁੱਟਰ (Maninder Buttar)  ਬਹੁਤ ਛੇਤੀ ਫ਼ਿਲਮ ਵਿੱਚ ਨਜ਼ਰ ਆਉਣ ਵਾਲੇ ਹਨ । ਜਿਸ ਦੇ ਸੰਕੇਤ ਮਨਿੰਦਰ ਬੁੱਟਰ ਨੇ ਹਾਲ ਹੀ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੇ ਹਨ । ਦਰਅਸਲ ਮਨਿੰਦਰ ਬੁੱਟਰ (Maninder Buttar)  ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਹਾਲ ਹੀ ਵਿੱਚ ਆਪਣੇ ਪ੍ਰਸ਼ੰਸਕਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ ।

ਹੋਰ ਪੜ੍ਹੋ :

ਪੀਟੀਸੀ ਪੰਜਾਬੀ ‘ਤੇ ਸੰਤ ਬਾਬਾ ਹਰਜੀਤ ਸਿੰਘ ਜੀ ਮਹਿਤਾ ਚੌਕ ਵਾਲਿਆਂ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਸ਼ਬਦ

ਇਸ ਦੌਰਾਨ ਮਨਿੰਦਰ (Maninder Buttar)  ਦੇ ਇੱਕ ਪ੍ਰਸ਼ੰਸਕ ਨੇ ਉਹਨਾਂ ਤੋਂ ਪੁੱਛਿਆ ਸੀ ਕਿ ਉਹ ਫ਼ਿਲਮਾਂ ਵਿੱਚ ਕਦੋਂ ਦਿਖਾਈ ਦੇਣਗੇ, ਜਿਸ ਦਾ ਜਵਾਬ ਦਿੰਦੇ ਹੋਏ ਮਨਿੰਦਰ ਨੇ ਦੱਸਿਆ ਕਿ ਬਹੁਤ ਸਾਰੀਆਂ ਫਿਲਮਾਂ ਅਤੇ ਵੈਬ ਸੀਰੀਜ਼ ਦੀਆਂ ਪੇਸ਼ਕਸ਼ਾਂ ਆਈਆਂ ਪਰ ਉਸ ਨੇ ਉਨ੍ਹਾਂ ਸਾਰਿਆਂ ਨੂੰ ਠੁਕਰਾ ਦਿੱਤਾ । ਕਿਉਂਕਿ ਉਹ ਓਹੀ ਕੰਮ ਕਰਦਾ ਹੈ ਜਿਸ ਤੋਂ ਉਸ ਨੂੰ ਸੰਤੁਸ਼ਟੀ ਮਿਲਦੀ ਹੈ ।

maninder buttar image from song ohle ohle Pic Courtesy: Instagram

ਮਨਿੰਦਰ (Maninder Buttar)  ਨੇ ਦੱਸਿਆ ਕਿ ਉਸ ਨੇ ਪਹਿਲਾਂ ਆਪਣੀ ਫਿਲਮ ਲਿਖੀ ਹੈ ਅਤੇ ਰੱਬ ਦੇ ਅਸ਼ੀਰਵਾਦ ਨਾਲ ਉਹ ਉਸ ਫਿਲਮ ਦੇ ਨਾਲ ਅਦਾਕਾਰੀ ਵਿੱਚ ਹੱਥ ਅਜ਼ਮਾਏਗਾ ।ਇਹਨਾਂ ਪ੍ਰਸ਼ੰਸਕਾਂ ਵਿੱਚੋਂ ਇੱਕ ਪ੍ਰਸ਼ੰਸਕ ਨੇ ਉਸ ਦੇ ਰਿਸ਼ਤੇ ਅਤੇ ਵਿਆਹ ਬਾਰੇ ਵੀ ਪੁੱਛਿਆ ਜਿਸ ਦਾ ਜਵਾਬ ਦਿੰਦੇ ਹੋਏ ਉਸ ਨੇ ਕਿਹਾ ਕਿ ਉਹ ਇਸ ਸਾਲ ਵਿਆਹ ਕਰੇਗਾ । ਉਸ ਦੇ ਮਾਪੇ ਚਾਹੁੰਦੇ ਹਨ ਕਿ ਉਹ ਵਿਆਹ ਕਰਵਾ ਲਵੇ, ਤੇ ਉਹ ਆਪਣੇ ਮਾਪਿਆਂ ਦੇ ਇਸ ਸੁਫਨੇ ਨੂੰ ਪੂਰਾ ਕਰੇਗਾ ।

0 Comments
0

You may also like