ਪੰਜਾਬੀ ਗਾਇਕ ਮਨਿੰਦਰ ਬੁੱਟਰ ਦੀ ਬਾਲੀਵੁੱਡ ਵਿੱਚ ਹੋਈ ਐਂਟਰੀ, ਇਸ ਫ਼ਿਲਮ ਵਿੱਚ ਸੁਣਾਈ ਦੇਵੇਗਾ ਗਾਣਾ

written by Rupinder Kaler | August 13, 2021

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇੱਕ ਹਰੋ ਗਾਇਕ ਦੀ ਆਵਾਜ਼ ਬਾਲੀਵੁੱਡ ਵਿੱਚ ਗੂੰਜੇਗੀ, ਜੀ ਹਾਂ ਇੱਕ ਹਰੋ ਪੰਜਾਬੀ ਗਾਇਕ ਦਾ ਬਾਲੀਵੁੱਡ ਵਿੱਚ ਡੈਬਿਊ ਹੋ ਗਿਆ ਹੈ । ਅਕਸ਼ੇ ਕੁਮਾਰ (akshay-kumar) ਦੀ ਆਉਣ ਵਾਲੀ ਫਿਲਮ 'ਬੈਲਬੌਟਮ' ਵਿੱਚ ਮਨਿੰਦਰ ਬੁੱਟਰ (maninder-buttar) ਦੇ ਗੀਤ ਨੂੰ ਸ਼ਾਮਿਲ ਕੀਤਾ ਗਿਆ ਹੈ । ਜਿਸ ਦਾ ਖੁਲਾਸਾ ਫ਼ਿਲਮ ਦੇ ਮੇਕਰਸ ਕੀਤਾ ਹੈ ਜਿਸ ਦਾ ਨਾਮ ਸਖੀਆਂ 2 ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਮਨਿੰਦਰ ਬੁੱਟਰ (maninder-buttar)  ਦੀ ਲਾਈਫ ਦਾ ਟਰਨਿੰਗ ਪੁਆਇੰਟ ਰਿਹਾ ਗੀਤ 'ਸਖੀਆਂ' ਅਕਤੂਬਰ 2018 ਵਿੱਚ ਰਿਲੀਜ਼ ਹੋਇਆ ਸੀ।

ਹੋਰ ਪੜ੍ਹੋ :

ਅਦਾਕਾਰਾ ਕਰੀਨਾ ਕਪੂਰ ਨੇ ਪਹਿਲੀ ਵਾਰ ਦਿਖਾਇਆ ਆਪਣੇ ਛੋਟੇ ਬੇਟੇ ਦਾ ਚਿਹਰਾ, ਵੀਡੀਓ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ

ਇਸ ਗੀਤ ਦੇ ਯੂਟਿਊਬ ਦੇ ਉੱਤੇ 498 ਮਿਲੀਅਨ ਤੋਂ ਵੱਧ ਵਿਊਜ਼ ਹਨ। ਫਿਲਮ ਬੈੱਲਬੋਟਮ ਵਿੱਚ ਗੀਤ ਸਖੀਆਂ 2.0, 13 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗੀਤ ਅਕਸ਼ੇ ਕੁਮਾਰ ਤੇ ਵਾਨੀ ਕਪੂਰ ਉੱਪਰ ਫਿਲਮਾਇਆ ਗਿਆ ਹੈ। ਫਿਲਮ ਲਈ ਇਸ ਗੀਤ ਨੂੰ ਗਣੇਸ਼ ਅਚਾਰਿਆ ਨੇ ਕੋਰੀਓਗ੍ਰਾਫ ਕੀਤਾ ਹੈ। ਮਨਿੰਦਰ ਬੁੱਟਰ (maninder-buttar)  ਦੇ ਇਸ ਗਾਣੇ ਨੂੰ ਰਿਕ੍ਰਿਏਟ ਕੀਤਾ ਗਿਆ ਹੈ ।

ਇੱਕ ਵੈੱਬਸਾਈਟ ਦੀ ਖਬਰ ਮੁਤਾਬਿਕ ਗੀਤ ਬਾਰੇ ਗੱਲ ਕਰਦਿਆਂ ਤਨਿਸ਼ਕ ਬਾਗਚੀ ਦਾ ਕਹਿਣਾ ਹੈ ਕਿ ਸਖੀਆਂ 2.0 ਉਨ੍ਹਾਂ ਗਾਣਿਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਤੁਸੀਂ ਪਹਿਲੀ ਵਾਰ ਸੁਣਦਿਆਂ ਹੀ ਆਪਣੇ ਦਿਮਾਗ ਵਿੱਚੋਂ ਬਾਹਰ ਨਹੀਂ ਕੱਢ ਸਕਦੇ। ਇਸ ਗਾਣੇ ਦੀ ਬੀਟਸ ਤੇ ਬੋਲ, ਕੰਪੋਜ਼ੀਸ਼ਨ ਦੇ ਨਾਲ ਬਿਲਕੁਲ ਸਟੀਕ ਬੈਠਦੇ ਹਨ।

0 Comments
0

You may also like