ਕਮਾਲ ਆਰ ਖ਼ਾਨ ਨੇ ਸਲਮਾਨ ਤੋਂ ਬਾਅਦ ਮੀਕਾ ਨਾਲ ਲਿਆ ਪੰਗਾ, ਇਹ ਗੱਲ ਸੁਣਕੇ ਭੜਕੇ ਮੀਕਾ ਸਿੰਘ, ਵੀਡੀਓ ਵਾਇਰਲ

written by Rupinder Kaler | May 29, 2021

ਕਮਾਲ ਆਰ ਖ਼ਾਨ ਏਨੀਂ ਦਿਨੀਂ ਸੁਰਖੀਆਂ ਵਿੱਚ ਬਣਿਆ ਹੋਇਆ ਹੈ ਕਿਉਂਕਿ ਸਲਮਾਨ ਖਾਨ ਦੀ ਫ਼ਿਲਮ ਦੀ ਅਲੋਚਨਾ ਕਰਕੇ ਵਿਵਾਦਾਂ ਵਿੱਚ ਘਿਰ ਗਿਆ ਹੈ । ਏਨਾ ਹੀ ਨਹੀਂ ਸਲਮਾਨ ਨੇ ਕਮਾਲ ਤੇ ਮਾਣਹਾਨੀ ਦਾ ਕੇਸ ਵੀ ਕਰ ਦਿੱਤਾ ਹੈ । ਇਸ ਦੇ ਬਾਵਜੂਦ ਕਮਾਲ ਆਰ ਖ਼ਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਤੇ ਹੁਣ ਉਸ ਨੇ ਗਾਇਕ ਮੀਕਾ ਨਾਲ ਪੰਗਾ ਲੈ ਲਿਆ ਹੈ । ਹੋਰ ਪੜ੍ਹੋ : ਇਹ ਹਨ ਉਹ ਭਾਰਤੀ ਫ਼ਿਲਮਾਂ ਜਿਨ੍ਹਾਂ ਦੀ ਨਕਲ ਹਾਲੀਵੁੱਡ ਨੇ ਕੀਤੀ …! ਕਮਾਲ ਨੇ ਮੀਕਾ ਨੂੰ ਲੁਖਾ ਸਿੰਗਰ ਦੱਸਿਆ ਹੈ । ਜਿਸ ਦਾ ਮੀਕਾ ਸਿੰਘ ਨੇ ਵੀ ਪੰਜਾਬੀਆਂ ਵਾਲਾ ਜਵਾਬ ਦਿੱਤਾ ਹੈ । ਕਮਾਲ ਨੇ ਮੀਕਾ ਤੇ ਪਰਸਨਲੀ ਅਟੈਕ ਕਰਦੇ ਹੋਏ ਟਵੀਟ ‘ਚ ਲਿਖਿਆ ਸੀ ‘ਕੱਲ੍ਹ ਮੈਂ ਇੱਕ ਲ਼ੁਖੇ ਸਿੰਗਰ ਦਾ ਰਿਵਿਊ ਕਰਾਂਗਾ, ਜਿਹੜਾ ਨੱਕ ਤੋਂ ਗਾਉਂਦਾ ਹੈ’ ਜਿਸ ਦੇ ਜਵਾਬ ਵਿੱਚ ਮੀਕਾ ਨੇ ਲਿਖਿਆ ਹੈ । ‘ ਹਾਹਾ ਬੇਟਾ ਤੂੰ ਕੌਣ ਹੈ ? ਇਹ ਤੇਰੇ ਭਾਪਾ ਜੀ ਹਨ । ਅਸੀਂ ਨੱਕ ਨਾਲ ਗਾ ਕੇ ਨੱਕ ਵਿੱਚ ਦਮ ਕਰਦੇ ਹਾਂ …ਤੂੰ ਕਿਥੋਂ ਬੋਲਦਾ ਹੈ ਜਗ੍ਹਾ ਦੱਸ… ਕਿਉਂਕਿ ਤੁਹਾਡੀ ਆਵਾਜ਼ ਵਿਚ ਬਦਬੂ ਆਉਂਦੀ ਹੈ । ਲਵ ਯੂ ਮਾਈ ਬੇਬੀ ।’

0 Comments
0

You may also like