
ਪਿੱਛਲੇ ਕੁਝ ਸਾਲਾਂ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਨੇ ਬਹੁਤ ਤਰੱਕੀ ਕੀਤੀ ਹੈ । ਜਿਸ ਦਾ ਅਸਰ ਬਾਲੀਵੁੱਡ ਤੇ ਵੀ ਦਿਖਾਈ ਦੇਣ ਲੱਗਾ ਹੈ । ਇਸ ਸਭ ਦੀ ਵਜ੍ਹਾ ਕਰਕੇ ਬਹੁਤ ਸਾਰੇ ਪੰਜਾਬੀ ਗਾਇਕਾਂ ਤੇ ਅਦਾਕਾਰਾਂ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ ਹੈ । ਇਸ ਸਭ ਦੇ ਚੱਲਦੇ ਸ਼ਾਇਦ ਗਾਇਕ ਤੋਂ ਅਦਾਕਾਰ ਬਣੇ ਨਿੰਜਾ (Punjabi singer actor Ninja) ਵੀ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕਰਨ ਜਾ ਰਹੇ ਹਨ ।

ਹੋਰ ਪੜ੍ਹੋ :
ਸਲਮਾਨ ਖ਼ਾਨ ਨੇ ਰਾਜ ਕੁੰਦਰਾ ਦਾ ਨਾਂਅ ਲੈ ਕੇ ਸ਼ਮਿਤਾ ਸ਼ੈੱਟੀ ਦਾ ਉਡਾਇਆ ਮਜ਼ਾਕ

ਇਸ ਸਭ ਦਾ ਸੰਕੇਤ ਉਹਨਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਪੋਸਟ ਸਾਂਝੀ ਕਰਕੇ ਦਿੱਤਾ ਹੈ । ਇਸ ਪੋਸਟ ਵਿੱਚ ਉਹਨਾਂ ਨੇ ਯਸ਼ ਰਾਜ ਫਿਲਮਜ਼ (Yash Raj Films) ਦੇ ਦਫਤਰ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਦੇਖ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਨਿੰਜਾ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੇ ਹਨ ।

ਤੁਹਾਨੂੰ ਦੱਸ ਦਿੰਦੇ ਹਾਂ ਵਾਈਆਰਐਫ (Yash Raj Films) ਬਾਲੀਵੁੱਡ ਦੀ ਪ੍ਰਮੁੱਖ ਫਿਲਮ ਨਿਰਮਾਤਾਵਾਂ ਵਿੱਚੋਂ ਇੱਕ ਹਨ । ਯਸ਼ ਰਾਜ ਫ਼ਿਲਮ ਨੇ ਅਣਗਿਣਤ ਹਿੱਟ ਫਿਲਮਾਂ ਦਾ ਨਿਰਮਾਣ ਕੀਤਾ ਹੈ । ਹੁਣ ਨਿੰਜਾ ਦੀ ਇਸ ਪੋਸਟ ਨੇ ਉਸ ਦੇ ਪ੍ਰਸ਼ੰਸਕਾਂ ਦੀ ਉਤਸੁਕਤਾ ਵਧਾ ਦਿੱਤੀ ਹੈ ।