'ਜ਼ਿੰਦਗੀ ਰਹੀ ਟੱਕਰਾਂਗੇ ਕੁਝ ਬਣਕੇ ਖਾਸ ਕੁੜੇ' ਪਰਦੀਪ ਸਰਾਂ ਦਾ ਗੀਤ 'ਗੋਲਡ ਡਿੱਗਰ' ਮੋਹ ਰਿਹਾ ਹੈ ਸਭ ਦਾ ਦਿਲ, ਦੇਖੋ ਵੀਡੀਓ

written by Aaseen Khan | March 14, 2019

'ਜ਼ਿੰਦਗੀ ਰਹੀ ਟੱਕਰਾਂਗੇ ਕੁਝ ਬਣਕੇ ਖਾਸ ਕੁੜੇ' ਪਰਦੀਪ ਸਰਾਂ ਦਾ ਗੀਤ 'ਗੋਲਡ ਡਿੱਗਰ' ਮੋਹ ਰਿਹਾ ਹੈ ਸਭ ਦਾ ਦਿਲ, ਦੇਖੋ ਵੀਡੀਓ : ਪੰਜਾਬ ਦੇ ਨਾਮਵਰ ਗਾਇਕ ਪਰਦੀਪ ਸਰਾਂ ਜਿੰਨ੍ਹਾਂ ਦੀ ਗਾਇਕੀ ਦਾ ਹਰ ਕੋਈ ਫੈਨ ਹੈ। ਪਰਦੀਪ ਸਰਾਂ ਹੁਣ ਤੱਕ ਕਈ ਹਿੱਟ ਗਾਣੇ ਗਾ ਚੁੱਕੇ ਹਨ ਜਿੰਨ੍ਹਾਂ ਨੂੰ ਪ੍ਰਸ਼ੰਸ਼ਕਾਂ ਨੇ ਖਾਸਾ ਪਸੰਦ ਕੀਤਾ ਹੈ। ਪਰ ਹੁਣ ਇੱਕ ਵਾਰ ਫਿਰ ਪਰਦੀਪ ਸਰਾਂ ਆਪਣੇ ਨਵੇਂ ਗਾਣੇ 'ਗੋਲਡ ਡਿੱਗਰ' ਨਾਲ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋ ਚੁੱਕੇ ਹਨ। ਪਰਦੀਪ ਸਰਾਂ ਦੇ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਕੁਝ ਹੀ ਘੰਟਿਆਂ 'ਚ 10 ਲੱਖ ਤੋਂ ਵੱਧ ਵਾਰ ਯੂ ਟਿਊਬ 'ਤੇ ਗਾਣੇ ਨੂੰ ਦੇਖਿਆ ਜਾ ਚੁੱਕਿਆ ਹੈ।

ਗਾਣੇ 'ਚ ਦਰਸਾਇਆ ਗਿਆ ਹੈ ਕਿ ਕੁਝ ਵੀ ਹੋ ਜਾਵੇ ਕਦੇ ਹਾਰ ਨਹੀਂ ਮੰਨਣੀ ਚਾਹੀਦੀ ਹੈ ਅਤੇ ਕਦੇ ਕਿਸੇ ਨੂੰ ਵੀ ਘੱਟ ਨਹੀਂ ਸਮਝਣਾ ਚਾਹੀਦਾ। ਗੀਤ 'ਚ ਦੱਸਿਆ ਗਿਆ ਹੈ ਕਿ ਕਾਮਯਾਬੀ ਮਿਹਨਤ ਨਾਲ ਆਉਂਦੀ ਹੈ ਨਾਂ ਵਿਅਕਤੀ ਦੀ ਦਿੱਖ ਨਾਲ। ਗਾਣੇ ਦੇ ਬੋਲ ਵਿੱਕੀ ਗਿੱਲ ਵੱਲੋਂ ਲਿਖੇ ਗਏ ਹਨ ਮਿਊਜ਼ਿਕ ਜੈ.ਮੀਤ ਵੱਲੋਂ ਦਿੱਤਾ ਗਿਆ ਹੈ। ਉੱਥੇ ਹੀ ਗਾਣੇ ਦੀ ਵੀਡੀਓ ਵੀ ਕਾਫੀ ਸ਼ਾਨਦਾਰ ਹੈ ਜੋ ਗਾਣੇ ਦੇ ਬੋਲਾਂ 'ਤੇ ਬਿਲਕੁਲ ਸਹੀ ਉੱਤਰਦੀ ਦੀ ਹੈ। ਵੀਡੀਓ ਬੀ ਟੂਗੈਦਰ ਵੱਲੋਂ ਬਣਾਇਆ ਗਿਆ ਹੈ। ਇਹ ਗੀਤ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲਿਉਸਿਵ ਦਿਖਾਇਆ ਜਾ ਰਿਹਾ ਹੈ।

ਹੋਰ ਵੇਖੋ : ਇਸ ਛੋਟੇ ਬੱਚੇ ਨੂੰ ‘ਹਾਓਜ਼ ਦ ਜੋਸ਼’ ਪੁੱਛਣ ‘ਤੇ ਦੇਖੋ ਕੀ ਕਰਦਾ ਹੈ, ਵਿੱਕੀ ਕੌਸ਼ਲ ਨੇ ਸਾਂਝੀ ਕੀਤੀ ਵੀਡੀਓ

ਪਰਦੀਪ ਸਰਾਂ ਬਾਲੀਵੁੱਡ 'ਚ ਵੀ ਆਪਣੀ ਗਾਇਕੀ ਦੇ ਜਲਵੇ ਬਿਖੇਰ ਚੁੱਕੇ ਹਨ। 2017 ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਦੀ ਫਿਲਮ ਹੈਰੀ ਮੈੱਟ ਸੇਜ਼ਲ 'ਚ ਪਰਿੰਦੇ ਨਾਮ ਦਾ ਸ਼ਾਨਦਾਰ ਗਾਣਾ ਗਾ ਚੁੱਕੇ ਹਨ। ਇਸ ਤੋਂ ਇਲਾਵਾ ਦਾਦੇ ਦੀ ਬੰਦੂਕ ਅਤੇ ਪੀਟੀਸੀ ਸਟੂਡੀਓ 'ਚ ਘੜਾ ਵੱਜਦਾ ਵਰਗੇ ਹਿੱਟ ਗੀਤ ਦੇ ਚੁੱਕੇ ਹਨ।

0 Comments
0

You may also like