ਆਰ ਨੈਤ ਨਾਲ ਹੋਇਆ ਸੀ ਵੱਡਾ ਧੋਖਾ, ਇਸ ਧੋਖੇ ਤੋਂ ਹੀ ਪ੍ਰੇਰਣਾ ਲੈ ਕੇ ਕੱਢਿਆ ਡਿਫਾਲਟਰ ਗਾਣਾ, ਜਾਣੋਂ ਪੂਰੀ ਕਹਾਣੀ 

Written by  Rupinder Kaler   |  February 22nd 2019 01:38 PM  |  Updated: February 22nd 2019 01:38 PM

ਆਰ ਨੈਤ ਨਾਲ ਹੋਇਆ ਸੀ ਵੱਡਾ ਧੋਖਾ, ਇਸ ਧੋਖੇ ਤੋਂ ਹੀ ਪ੍ਰੇਰਣਾ ਲੈ ਕੇ ਕੱਢਿਆ ਡਿਫਾਲਟਰ ਗਾਣਾ, ਜਾਣੋਂ ਪੂਰੀ ਕਹਾਣੀ 

ਆਰ ਨੈਤ ਦਾ ਗਾਣਾ ਡਿਫਾਲਟਰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ । ਇਹ ਗਾਣਾ ਯੂਟਿਊਬ ਤੇ ਟ੍ਰੈਡਿੰਗ ਵਿੱਚ ਚੱਲ ਰਿਹਾ ਹੈ । ਆਰ ਨੈਤ ਦੀ ਮੰਨੀਏ ਤਾਂ ਉਹਨਾਂ ਦਾ ਇਹ ਗਾਣਾ ਬਹੁਤ ਹੱਦ ਤੱਕ ਉਹਨਾਂ ਦੀ ਜ਼ਿੰਦਗੀ ਦੇ ਨਾਲ ਮੇਲ ਖਾਂਦਾ ਹੈ ਕਿਉਂਕਿ ਕੁਝ ਬੰਦੇ ਉਹਨਾਂ ਨੂੰ ਅਜਿਹੇ ਟੱਕਰ ਗਏ ਸਨ ਜਿਨ੍ਹਾਂ ਦੀ ਵਜ੍ਹਾ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ।ਪਰ ਅੱਜ ਆਰ ਨੈਤ ਇਹਨਾਂ ਮੁਸ਼ਕਿਲਾਂ ਵਿੱਚ ਨਿਕਲ ਆਏ ਹਨ । ਆਰ ਨੈਤ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਅਸਲੀ ਨਾਂ ਨੇਤਰਾਮ ਸ਼ਰਮਾ ਹੈ ।  ਨੇਤਰਾਮ ਸ਼ਰਮਾ ਦਾ ਜਨਮ 3 ਅਕਤੂਬਰ 1991 ਵਿੱਚ ਮਾਤਾ ਗੁੱਡੀ ਕੌਰ ਤੇ ਪਿਤਾ ਸਤਪਾਲ ਸ਼ਰਮਾ ਦੇ ਘਰ ਪਿੰਡ ਧਰਮਪੁਰਾ ਜ਼ਿਲ੍ਹਾ ਮਾਨਸਾ ਵਿੱਚ ਹੋਇਆ ਸੀ ।

 R Nait & his Family R Nait & his Family

ਆਰ ਨੈਤ ਨੇ ਆਪਣੀ ਮੁੱਢਲੀ ਸਿੱਖਿਆ ਮਾਨਸਾ ਦੇ ਹੀ ਇੱਕ ਸਕੂਲ ਵਿੱਚ ਹਾਸਲ ਕੀਤੀ ਸੀ । ਆਰ ਨੈਤ ਨੇ ਗੈਰਜੂਏਸ਼ਨ ਗੁਰੂ ਨਾਨਕ ਕਾਲਜ ਬੁੱਢਲਾਡਾ ਤੋਂ ਹਾਸਲ ਕੀਤੀ । ਆਰ ਨੈਤ ਨੂੰ ਬਚਪਨ ਤੋਂ ਹੀ ਗਾਉਣ ਤੇ ਲਿਖਣ ਦਾ ਸ਼ੌਂਕ ਸੀ ਜਦੋਂ ਉਹ 7 ਵੀਂ ਕਲਾਸ ਵਿੱਚ ਸੀ ਤਾਂ ਉਸ ਨੇ ਲਿਖਣਾ ਤੇ ਗਾਉਣਾ ਸ਼ੁਰੂ ਕਰ ਦਿੱਤਾ ਸੀ । ਆਰ ਨੈਤ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਗਾਇਕੀ ਦੇ ਖੇਤਰ ਵਿੱਚ ਜਾਵੇ ਪਰ ਜਦੋਂ ਆਰ ਨੈਤ ਦੀ ਰੂਚੀ ਲਗਾਤਾਰ ਵੱਧਦੀ ਗਈ ਤਾਂ ਉਸ ਨੂੰ ਘਰਦਿਆਂ ਦਾ ਵੀ ਸਾਥ ਮਿਲ ਗਿਆ ।

 R Nait & his Family R Nait & his Family

ਆਰ ਨੈਤ ਆਪਣੀ ਕਾਮਯਾਬੀ ਪਿੱਛੇ ਆਪਣੇ ਦੋਸਤਾਂ ਦਾ ਹੱਥ ਮੰਨਦੇ ਹਨ ਜਿਨ੍ਹਾਂ ਨੇ ਉਹਨਾਂ ਦੇ ਚੰਗੇ ਮਾੜੇ ਸਮੇਂ ਵਿੱਚ ਸਾਥ ਦਿੱਤਾ । ਆਰ ਨੈਤ ਦਾ ਸਭ ਤੋਂ ਪਹਿਲਾ ਗਾਣਾ 'ਅਠਾਈ ਸੌ' ਆਇਆ ਸੀ । ਇਹ ਗਾਣਾ ਸੁਪਰ ਹਿੱਟ ਰਿਹਾ ਸੀ । ਇਸ ਗਾਣੇ ਤੋਂ ਬਾਅਦ ਉਸ ਦੀ ਵੱਖਰੀ ਪਹਿਚਾਣ ਬਣ ਗਈ ਸੀ ।

https://www.youtube.com/watch?v=75E7ENE6qao

ਇਸ ਤੋਂ ਬਾਅਦ ਉਸ ਦੇ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਆਏ ਜਿਵੇਂ ਜ਼ਗੀਰਦਾਰ, ਤੇਰੇ ਪਿੰਡ, ਬੈਚਲਰ, ਚੁੰਨੀ ਤੇ ਹੁਣ ਉਹਨਾਂ ਦਾ ਗਾਣਾ ਆਇਆ ਹੈ ਡਿਫਾਲਟਰ ਜਿਸ ਨੇ ਇੱਕ ਹਫਤੋ ਤੋਂ ਵੀ ਘੱਟ ਸਮੇਂ ਵਿੱਚ 11 ਮਿਲੀਅਨ ਵੀਵਰਜ਼ ਦਾ ਅੰਕੜਾ ਪਾਰ ਕਰ ਲਿਆ ਹੈ ।

https://www.youtube.com/watch?v=2zQuvi3w7hQ

ਇੱਕ ਇੰਟਰਵਿਊ ਵਿੱਚ ਆਰ ਨੈਤ ਨੇ ਖੁਲਾਸਾ ਕੀਤਾ ਹੈ ਕਿ ਇਹ ਗੀਤ ਲਗਭਗ ਉਹਨਾਂ ਦੀ ਜ਼ਿੰਦਗੀ ਦੇ ਨਾਲ ਲਗਭਗ ਮੇਲ ਖਾਂਦਾ ਹੈ ਕਿਉਂਕਿ ਉਹ ਕਿਸੇ ਕੰਪਨੀ ਨਾਲ ਬੋਂਡ ਹੋ ਗਏ ਸਨ ਜਿਸ ਕਰਕੇ ਉਹਨਾਂ ਨੂੰ ਉਹਨਾਂ ਦਾ ਮਿਹਨਤਾਨਾ ਨਹੀਂ ਮਿਲਿਆ ।

R Nait R Nait

ਇਸ ਕੰਪਨੀ ਤੋਂ ਖਹਿੜਾ ਛੁਡਵਾਉਣ ਲਈ ਉਹਨਾਂ ਨੂੰ ਕਾਫੀ ਤੰਗੀ ਕੱਟਣੀ ਪਈ ਸੀ । ਮਿਡਲ ਕਲਾਸ ਪਰਿਵਾਰ ਵਿੱਚ ਹੋਣ ਕਰਕੇ ਉਹਨਾਂ ਨੂੰ ਕਾਫੀ ਤੰਗੀ ਵਿੱਚ ਗੁਜਰਨਾ ਪਿਆ ਸੀ । ਇਸ ਸਭ ਤੋਂ ਪ੍ਰਭਾਵਿੱਤ ਹੋ ਕੇ ਹੀ ਉਸ ਨੇ ਡਿਫਾਲਟਰ ਗਾਣਾ ਕੱਢਿਆ । ਤੇ ਇਸ ਗਾਣੇ ਨੇ ਆਰ ਨੈਤ ਨੂੰ ਉਹਨਾਂ ਗਾਇਕਾਂ ਦੀ ਕਤਾਰ ਵਿੱਚ ਲਿਆ ਖੜਾ ਕੀਤਾ ਹੈ ਜਿਹਨਾਂ ਦੀ ਮਿਊਜ਼ਿਕ ਇੰਡਸਟਰੀ ਵਿੱਚ ਖ਼ਾਸ ਪਹਿਚਾਣ ਹੈ ।

https://www.youtube.com/watch?v=bCEGK_1yLJo


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network