ਗਾਇਕ ਆਰ-ਨੈਤ ਦੀ ਹੀਰ ਉਸ ਨੂੰ ਨਹੀਂ ਖੁਵਾਉਂਦੀ ਚੂਰੀ, ਦੇਖੋ ਵੀਡਿਓ  

Written by  Rupinder Kaler   |  January 08th 2019 01:36 PM  |  Updated: January 08th 2019 01:36 PM

ਗਾਇਕ ਆਰ-ਨੈਤ ਦੀ ਹੀਰ ਉਸ ਨੂੰ ਨਹੀਂ ਖੁਵਾਉਂਦੀ ਚੂਰੀ, ਦੇਖੋ ਵੀਡਿਓ  

ਹੀਰ ਰਾਂਝਾ ਪੰਜਾਬ ਦੇ ਉਹ ਲੋਕ ਨਾਇਕ ਹਨ ਜਿਨ੍ਹਾਂ ਦਾ ਪਿਆਰ ਭਾਵੇਂ ਪਰਵਾਨ ਨਹੀਂ ਚੜਿਆ ਪਰ ਇਹਨਾਂ ਦੋਹਾਂ ਦੇ ਪਿਆਰ ਦੀ ਮਿਸਾਲ ਅੱਜ ਵੀ ਦਿੱਤੀ ਜਾਂਦੀ ਹੈ । ਪਰ ਅੱਜ ਦੇ ਜ਼ਮਾਨੇ ਵਿੱਚ ਪਿਆਰ ਦਾ ਰੂਪ ਵੀ ਬਦਲ ਗਿਆ ਹੈ ਤੇ ਪਿਆਰ ਕਰਨ ਵਾਲੇ ਵੀ । ਅੱਜ ਦੇ ਜ਼ਮਾਨੇ ਦੇ ਪਿਆਰ ਅਤੇ ਹੀਰ ਰਾਂਝੇ ਦੇ ਵਕਤ ਵਾਲੇ ਪਿਆਰ ਨੂੰ ਆਰ ਨੈਤ ਨੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਆਪਣੇ ਗੀਤ ਰਾਹੀਂ ਬਿਆਨ ਕੀਤਾ ਹੈ ।

r-nait r-nait

ਇਸ ਗੀਤ ਦੀ ਵੀਡਿਓ ਨੈਤ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਹੈ । ਜਿਸ ਵਿੱਚ ਉਹ ਦੱਸਦਾ ਹੈ ਕਿ ਇੱਕ ਸਮਾਂ ਸੀ ਜਦੋਂ ਹੀਰ ਆਪਣੇ ਰਾਂਝੇ ਲਈ ਚੂਰੀ ਕੁੱਟ ਕੇ ਲੈ ਕੇ ਆਉਂਦੀ ਸੀ ਤੇ ਇਸ ਚੂਰੀ ਵਿੱਚ ਹੀਰ ਦਾ ਪਿਆਰ ਵੀ ਹੁੰਦਾ ਸੀ । ਪਰ ਅੱਜ ਦੀ ਹੀਰ ਚੂਰੀ ਕੁੱਟਣ ਦੀ ਬਜਾਏ ਰਾਂਝੇ ਨੂੰ ਬਰਗਰ ਅਤੇ ਕੌਕ ਪੀਣ ਲਈ ਕਹਿੰਦੀ ਹੈ ਕਿਉਂਕਿ ਚੂਰੀ ਕੁੱਟਣ ਨਾਲ ਉਸ ਦੇ ਹੱਥ ਲਿੱਬੜ ਜਾਂਦੇ ਹਨ ।

r-nait r-nait

ਨੈਤ ਦੇ ਇਸ ਗਾਣੇ ਦੇ ਬੋਲਾਂ ਦੀ ਗੱਲ ਕੀਤੀ ਜਾਵੇ ਤਾਂ ਨੈਤ ਕਹਿੰਦਾ ਹੈ ਕਿ 'ਕਦੇ ਦਿਲ ਦੀ ਰੀਝ ਪੁਗਾ ਦੇ ਤੇ ਚੂਰੀ ਹੀਰ ਵਾਂਗ ਖਵਾਅ ਦੇ' ਨੈਤ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ । ਕਈ ਲੋਕਾਂ ਵੱਲੋਂ ਉਹਨਾ ਦੇ ਇੰਸਟਾਗ੍ਰਾਮ ਕਮੈਂਟ ਵੀ ਕਰ ਰਹੇ ਹਨ । ਪਰ ਜਿਸ ਤਰ੍ਹਾਂ ਨੈਤ ਨੇ ਅੱਜ ਦੀ ਹਰਿ ਦੀ ਤਸਵੀਰ ਪੇਸ਼ ਕੀਤੀ ਹੈ ਉਹ ਵਾਇਕੇ ਹੀ ਕਾਬਲੇ ਤਰੀਫ ਹੈ ।

https://www.instagram.com/p/BsXTfXcnYi0/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network