ਪੰਜਾਬੀ ਗਾਇਕ ਸਿੰਗਾ ਨੇ ਆਪਣੀ ਨਵੀਂ ਫ਼ਿਲਮ ਦਾ ਪੋਸਟਰ ਕੀਤਾ ਸਾਂਝਾ

written by Rupinder Kaler | September 10, 2021

ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲਾਂ ਤੇ ਰਾਜ਼ ਕਰਨ ਵਾਲੇ ਗਾਇਕ ਸਿੰਗਾ (Singga) ਨੇ ਆਪਣੀ ਨਵੀ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ । ‘ਕਦੇ ਹਾਂ ਕਦੇ ਨਾ’ ਟਾਈਟਲ ਹੇਠ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਵਿੱਚ ਸਿੰਗਾ ਦੇ ਨਾਲ ਸੰਜਨਾ ਸਿੰਘ (Sanjana Singh ) ਨਜ਼ਰ ਆਵੇਗੀ । ਫ਼ਿਲਮ (Kade Haan Kade Naa)ਦਾ ਪੋਸਟਰ ਸਿੰਗਾ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਹੈ । ਸਿੰਗਾ (Singga)  ਨੇ ਪੋਸਟਰ ਸਾਂਝਾ ਕਰਦੇ ਹੋਏ ਇਹ ਵੀ ਦੱਸਿਆ ਹੈ ਕਿ ਫ਼ਿਲਮ 3 ਦਸੰਬਰ ਨੂੰ ਰਿਲੀਜ਼ ਕੀਤੀ ਜਾਵੇਗੀ ।

Pic Courtesy: Instagram

ਹੋਰ ਪੜ੍ਹੋ :

ਗਾਇਕ ਮਹਿਤਾਬ ਵਿਰਕ ਤੇ Loena Kaur ਨਵਾਂ ਗਾਣਾ ‘ਹਾਣ’ ਰਿਲੀਜ਼

Singga Kick Starts Shooting Of His Upcoming Punjabi Film ‘Kade Ha Kade Na’ Pic Courtesy: Instagram

ਪੋਸਟਰ ਵਿੱਚ ਸਿੰਗਾ (Singga)  ਦੇ ਕਿਰਦਾਰ ਦੇ ਨਾਂਅ ਦਾ ਵੀ ਜ਼ਿਕਰ ਕੀਤਾ ਗਿਆ ਹੈ । ਸਿੰਗਾ ਦਾ ਇਸ ਫਿਲਮ ਵਿੱਚ ਨਾਮ ਲਾਡੀ ਤੇ ਸੰਜਨਾ ਦਾ ਨਾਂਅ ਨਿੰਮੀ ਹੋਵੇਗਾ । ਖ਼ਬਰਾਂ ਦੀ ਮੰਨੀਏ ਤਾਂ ਇਹ ਫ਼ਿਲਮ ਰੋਮਾਂਟਿਕ ਕਮੇਡੀ ਹੋਵੇਗੀ । ਫ਼ਿਲਮ ਵਿੱਚ ਇਹਨਾਂ ਦੋਹਾਂ ਤੋਂ ਇਲਾਵਾ ਨਿਰਮਲ ਰਿਸ਼ੀ, ਬੀ ਐੱਨ ਸਰਮਾ, ਅਸ਼ੋਕ ਪਾਠਕ, ਪ੍ਰਕਾਸ਼ ਗਾਧੂ, ਰਵਿੰਦਰ ਮੰਡ, ਭੁਪਿੰਦਰ ਬਰਨਾਲਾ ਸਮੇਤ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।

 

View this post on Instagram

 

A post shared by Singga (@singga_official)

ਸੁਨੀਲ ਠਾਕੁਰ ਨੇ ਫ਼ਿਲਮ (Kade Haan Kade Naa) ਦੀ ਕਹਾਣੀ ਲਿਖੀ ਤੇ ਇਸ ਨੂੰ ਡਾਇਰੈਕਟ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਿੰਗਾ ਨੇ ਜੋਰਾ ਚੈਪਟਰ-2 ਦੇ ਨਾਲ ਪੰਜਾਬੀ ਫ਼ਿਲਮਾਂ ਵਿੱਚ ਕਦਮ ਰੱਖਿਆ ਸੀ । ਇਸ ਫ਼ਿਲਮ ਵਿੱਚ ਸਿੰਗਾ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

0 Comments
0

You may also like