ਗਾਇਕ ਬਣਨ ਤੋਂ ਪਹਿਲਾਂ ਸੁਰਿੰਦਰ ਛਿੰਦਾ ਕਰਦੇ ਸਨ ਇਹ ਕੰਮ, ਪਰ ਇੱਕ ਝਟਕੇ 'ਚ ਹੀ ਬਦਲ ਗਈ ਜ਼ਿੰਦਗੀ  

written by Rupinder Kaler | January 07, 2019

ਵਿਸਰੇ ਵਿਰਸੇ 'ਚ ਅੱਜ ਅਸੀਂ ਗੱਲ ਕਰਾਂਗੇ ਉਨਾਂ ਗਾਇਕਾਂ ਦੀ ।ਜੋ 80 ਅਤੇ 90  ਦੇ ਦਹਾਕੇ 'ਚ ਕਾਫੀ ਪ੍ਰਸਿੱਧ ਰਹੇ , ਜਿਨਾਂ ਕੋਲ ਕੋਈ ਪਲੇਟਫਾਰਮ ਨਹੀਂ ਸੀ । ਪਰ ਉਨਾਂ ਨੇ ਆਪਣੀ ਸਖਤ ਮਿਹਨਤ ਨਾਲ ਉਹ ਮੁਕਾਮ ਹਾਸਲ ਕੀਤਾ ਜਿਸ ਨੂੰ ਹਾਸਿਲ ਕਰਨ ਲਈ ਉਨਾਂ ਨੂੰ ਇੱਕ ਲੰਬਾ ਸੰਘਰਸ਼ ਕਰਨਾ ਪਿਆ । ਇਨਾਂ ਕਲਾਕਾਰਾਂ ਨੇ ਆਪਣੀ ਮਿਹਨਤ ਨਾਲ ਪੰਜਾਬੀ ਸੰਗੀਤ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ ਬਲਕਿ ਆਪਣੇ ਗੀਤਾਂ ਰਾਹੀਂ ਪੰਜਾਬੀ ਸਭਿਆਚਾਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਵੱਡਾ ਹੰਭਲਾ ਮਾਰਿਆ । ਉਨਾਂ 'ਚੋਂ ਇੱਕ ਹਨ ਸੁਰਿੰਦਰ ਛਿੰਦਾ , ਸੁਰਿੰਦਰ ਛਿੰਦਾ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲੇ 'ਚ ਰਾਮਗੜੀਆ ਪਰਿਵਾਰ 'ਚ ਹੋਇਆ ।

Surinder Shinda Surinder Shinda

ਉਨਾਂ ਨੇ ਸੰਗੀਤ ਦੀ ਸਿੱਖਿਆ ਅਮਰ ਸਿੰਘ ਰੰਗੀਲਾ ਤੋਂ ਲਈ ।ਸੁਰਿੰਦਰ ਛਿੰਦਾ ਦਾ ਅਸਲੀ ਨਾਮ ਸੁਰਿੰਦਰਪਾਲ ਧਾਮੀ ਹੈ।ਪੰਜਾਬੀ ਸੰਗੀਤ ਜਗਤ ਵਿੱਚ ਆਉਣ ਤੋਂ ਪਹਿਲਾਂ ਛਿੰਦਾ ਸਰੂਪ ਮਕੈਨੀਕਲ ਵਰਕਸ ਵਿੱਚ ਨੌਕਰੀ ਕਰਦੇ ਸਨ ।  ਸੁਰਿੰਦਰ ਛਿੰਦਾ ਨੇ 1981 'ਚ 'ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਦੇ' ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਦਮ ਰੱਖਿਆ ਸੀ , ਉਸ ਸਮੇਂ ਇਹ ਗਾਣਾ ਹਿੱਟ ਰਿਹਾ ਸੀ।

https://www.youtube.com/watch?v=58gwTXutWhc

ਇਸ ਤੋਂ ਬਾਅਦ ਉਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਉਹ ਲਗਾਤਾਰ ਕਾਮਯਾਬੀ ਦੀ ਇਬਾਰਤ ਲਿਖਦੇ ਗਏ । ਉਨਾਂ ਨੇ 'ਢੋਲਾ ਵੇ ਢੋਲਾ ਹਾਏ ਢੋਲਾ ' 'ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ' 'ਤੇ 'ਬਦਲਾ ਲੈ ਲਈਂ ਸੋਹਣਿਆਂ' ਸਮੇਤ ਕਈ ਗੀਤ ਗਾਏ। ਇਹ ਗੀਤ ਏਨੇ ਪ੍ਰਸਿੱਧ ਹੋਏ ਕਿ ਬੱਚੇ ਬੱਚੇ ਦੀ ਜ਼ੁਬਾਨ 'ਤੇ ਚੜ ਗਏ । ਗੀਤਾਂ ਰਾਹੀਂ ਆਪਣੀ ਖਾਸ ਪਹਿਚਾਣ ਬਨਾਉਣ ਵਾਲੇ ਸੁਰਿੰਦਰ ਛਿੰਦਾ ਨੇ ਗੀਤਾਂ ਰਾਹੀਂ ਜਿੱਥੇ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ ਉੱਥੇ ਉਨਾਂ ਨੇ ਫਿਲਮਾਂ 'ਚ ਵੀ ਆਪਣੀ ਖਾਸ ਪਹਿਚਾਣ ਬਣਾਈ । ਉਨਾਂ ਦੇ ਗੀਤ ਪੰਜਾਬ 'ਚ ਹੀ ਨਹੀਂ ਬਲਕਿ ਵਿਦੇਸ਼ਾਂ 'ਚ ਵੀ ਬਹੁਤ ਮਸ਼ਹੂਰ ਹੋਏ । ਗੀਤਾਂ 'ਚ ਜੱਗਾ ਜੱਟ ਹੋਵੇ ਜਾਂ ਫਿਰ ਜੱਟ ਜਿਊਣਾ ਮੋੜ ਹੋਵੇ ਜਾਂ ਫਿਰ ਸੁੱਚੇ ਸੂਰਮੇ ਦੀ ਗੱਲ ਇਨਾਂ ਸਾਰਿਆਂ ਲੋਕ ਨਾਇਕਾਂ ਦੀ ਸਿਫਤ ਉਨਾਂ ਨੇ ਆਪਣਿਆਂ ਗੀਤਾਂ 'ਚ ਕੀਤੀ ।

https://www.youtube.com/watch?v=pC4kDu2JBlo

ਸੁਰਿੰਦਰ ਛਿੰਦਾ ਨੇ ਮਿਊਜ਼ਿਕ ਇੰਡਸਟਰੀ ਦੇ ਨਾਲ ਨਾਲ ਫਿਲਮਾਂ 'ਚ ਵੀ ਕੰਮ ਕੀਤਾ 'ਤੇ ਆਪਣੀ ਅਦਾਕਾਰੀ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਆਪਣੀ ਖਾਸ ਪਹਿਚਾਣ ਬਣਾਈ 'ਤੇ ਉਹ ਇੱਕ ਅਜਿਹੇ ਕਲਾਕਾਰ ਹਨ ਜਿਨਾਂ ਨੇ ਅੱਜ ਦੀ ਪੀੜੀ ਨਾਲ ਵੀ ਕੰਮ ਕੀਤਾ ਹੈ 'ਤੇ ਉਹ ਅੱਜ ਵੀ ਇਸ ਇੰਡਸਟਰੀ ਨਾਲ ਓਨੇ ਹੀ ਚਾਅ 'ਤੇ ਉਤਸ਼ਾਹ ਨਾਲ ਕੰਮ ਕਰ ਰਹੇ ਨੇ ਜਿੰਨੇ ਕਿ 80 ਅਤੇ 90 ਦੇ ਦਹਾਕੇ 'ਚ ਸਨ ।

https://www.youtube.com/watch?v=6A56JD_cqlM

ਉਨਾਂ ਦੀ ਅਵਾਜ਼ 'ਚ ਅੱਜ ਵੀ ਉਹੀ ਮੜਕ 'ਤੇ ਜਜ਼ਬਾ ਕਾਇਮ ਹੈ ਜੋ 50  ਸਾਲ ਪਹਿਲਾਂ ਸੀ । 2012  'ਚ ਉਨਾਂ ਨੇ ਦੁੱਲਾ ਭੱਟੀ 'ਤੇ ਇੱਕ ਕੈਸੇਟ ਕੱਢੀ 'ਤੇ ਉਸ ਤੋਂ ਬਾਅਦ 'ਚੋਰੀ ਚੋਰੀ' ਅਤੇ 2015 'ਚ ਗੱਬਰੂ ਪੰਜਾਬ ਦੇ ਰਾਹੀਂ ਆਪਣੀ ਨਵੀਂ ਪੀੜੀ ਦੇ ਨਾਲ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ।

You may also like