ਇਹਨਾਂ ਪੰਜਾਬੀ ਗਾਇਕਾਂ ਨੇ ਇਸ ਸਾਲ ਮਾਰੀ ਬਾਲੀਵੁੱਡ 'ਚ ਐਂਟਰੀ, ਪੰਜਾਬੀ ਸੰਗੀਤ ਦਾ ਮਨਵਾਇਆ ਲੋਹਾ

written by Aaseen Khan | May 08, 2019

ਇਹਨਾਂ ਪੰਜਾਬੀ ਗਾਇਕਾਂ ਨੇ ਇਸ ਸਾਲ ਮਾਰੀ ਬਾਲੀਵੁੱਡ 'ਚ ਐਂਟਰੀ, ਪੰਜਾਬੀ ਸੰਗੀਤ ਦਾ ਮਨਵਾਇਆ ਲੋਹਾ : ਪੰਜਾਬੀ ਸੰਗੀਤ ਦੀਆਂ ਬੁਲੰਦੀਆਂ ਤੋਂ ਅੱਜ ਹਰ ਕੋਈ ਵਾਕਫ਼ ਹੈ। ਪੰਜਾਬੀ ਮਿਊਜ਼ਿਕ ਦੁਨੀਆਂ ਦੇ ਕੋਨੇ ਕੋਨੇ 'ਚ ਪਹੁੰਚ ਚੁੱਕਿਆ ਹੈ। ਸੰਗੀਤ ਹੀ ਨਹੀਂ ਸਗੋਂ ਪੰਜਾਬੀ ਗਾਇਕ ਵੀ ਆਪਣੀ ਗਾਇਕੀ ਦਾ ਲੋਹਾ ਮਨਵਾ ਰਹੇ ਹਨ। ਹਰ ਸਾਲ ਬਾਲੀਵੁੱਡ ਫ਼ਿਲਮਾਂ 'ਚ ਬਹੁਤ ਸਾਰੇ ਪੰਜਾਬੀ ਗੀਤ ਰਿਲੀਜ਼ ਕੀਤੇ ਜਾਂਦੇ ਹਨ ਨੇ ਤੇ ਨਾਲ ਹੀ ਪੰਜਾਬੀ ਗਾਇਕਾਂ ਦਾ ਡੈਬਿਊ ਵੀ ਬਾਲੀਵੁੱਡ 'ਚ ਹੋ ਰਿਹਾ ਹੈ। ਅੱਜ ਅਸੀਂ ਉਹ ਨਾਮ ਦੱਸਣ ਜਾ ਰਹੇ ਹਾਂ ਜਿੰਨ੍ਹਾਂ 2019 'ਚ ਬਾਲੀਵੁੱਡ ਫ਼ਿਲਮਾਂ 'ਚ ਆਪਣੇ ਗਾਣੇ ਗਾ ਡੈਬਿਊ ਕੀਤਾ ਅਤੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ।

ਪਹਿਲਾ ਨਾਮ ਹੈ ਇਸ ਸਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲੇ ਗਾਇਕ ਕੰਵਰ ਗਰੇਵਾਲ ਦਾ ਆਉਂਦਾ ਹੈ। ਫਿਲਮ ‘ਏਕ ਲੜਕੀ ਕੋ ਦੇਖ ਤੋਂ ਐਸਾ ਲਗਾ’ ਜਿਸ ‘ਚ ਸੋਨਮ ਕਪੂਰ, ਅਨਿਲ ਕਪੂਰ, ਅਤੇ ਰਾਜਕੁਮਾਰ ਰਾਓ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ‘ਚ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਕੰਵਰ ਗਰੇਵਾਲ ਨੇ ਵੀ ਬਾਲੀਵੁੱਡ ‘ਚ ਗਾਣੇ ਨਾਲ ਡੈਬਿਊ ਕਰ ਦਿੱਤਾ ਹੈ। ਕੰਵਰ ਗਰੇਵਾਲ ਨੇ ਇਸ ਫ਼ਿਲਮ 'ਚ ਗੀਤ ‘ਚਿੱਠੀਏ’ ਗਾਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਗਾਇਕ 'ਤੇ ਅਦਾਕਾਰ ਰਣਜੀਤ ਬਾਵਾ ਵੀ ਬਾਲੀਵੁੱਡ 'ਚ ਫ਼ਿਲਮ ਐੱਸ. ਪੀ. ਸਿੰਘ ਚੌਹਾਨ 'ਚ ਗੀਤ 'ਕਿਸ ਮੋੜ ‘ਤੇ' ਗਾ ਕੇ ਡੈਬਿਊ ਕਰ ਹਿੰਦੀ ਫ਼ਿਲਮ ਜਗਤ 'ਚ ਐਂਟਰੀ ਕਰ ਚੁੱਕੇ ਹਨ। ਇਹ ਫ਼ਿਲਮ 7 ਫਰਵਰੀ ਨੂੰ ਰਿਲੀਜ਼ ਹੋਈ ਸੀ। ਸਿੱਖਾਂ ਦੀ ਬਹਾਦਰੀ 'ਤੇ ਚਾਨਣਾ ਪਾਉਂਦੀ ਅਕਸ਼ੈ ਕੁਮਾਰ ਦੀ ਫ਼ਿਲਮ 'ਕੇਸਰੀ' 'ਚ ਕਈ ਪੰਜਾਬੀ ਗੀਤ ਰਿਲੀਜ਼ ਹੋਏ ਜਿੰਨ੍ਹਾਂ 'ਚ ਬੀ ਪਰਾਕ ਨੇ ਗੀਤ ਤੇਰੀ ਮਿੱਟੀ ਅਤੇ ਯੁਵਰਾਜ ਹੰਸ ਵੱਲੋਂ 'ਜੁਦਾਈ ਪੈ ਜਾਣੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਗਿਆ ਹੈ। ਇਹਨਾਂ ਦੋਨੋਂ ਹੀ ਗੀਤਾਂ ਨੂੰ ਵਿਸ਼ਵ ਭਰ 'ਚ ਖਾਸੀ ਮਕਬੂਲੀਅਤ ਮਿਲੀ ਹੈ। ਹੋਰ ਵੇਖੋ : ਵਾਹਿਗੁਰੂ ਦੀ ਕਿਰਪਾ ਨਾਲ, ਮਾਂ ਪਿਓ ਦੀਆਂ ਦੁਆਵਾਂ, ਤੇ ਮਿਹਨਤ ਨਾਲ ਆ ਦਿਨ ਆਏ ਨੇ-ਐਮੀ ਵਿਰਕ ਹੁਣ ਨਾਮ ਆਉਂਦਾ ਹੈ ਗਾਇਕ ਗੈਰੀ ਸੰਧੂ ਦਾ ਜਿੰਨ੍ਹਾਂ ਦਾ ਗੀਤ ਹਾਲ ਹੀ 'ਚ ਅਜੇ ਦੇਵਗਨ ਦੀ ਫ਼ਿਲਮ 'ਦੇ ਦੇ ਪਿਆਰ ਦੇ' 'ਚ ਰਿਲੀਜ਼ ਹੋਇਆ ਹੈ। ਗੈਰੀ ਸੰਧੂ ਦੇ ਗੀਤ 'ਯੇ ਬੇਬੀ' ਨੂੰ ਰੀਮੇਕ ਕਰਕੇ 'ਹੌਲੀ ਹੌਲੀ' ਨਾਮ ਨਾਲ ਫ਼ਿਲਮ 'ਚ ਰਿਲੀਜ਼ ਕੀਤਾ ਗਿਆ ਹੈ, ਜਿਸ 'ਚ ਨੇਹਾ ਕੱਕੜ ਨੇ ਵੀ ਗੈਰੀ ਸੰਧੂ ਨਾਲ ਆਪਣੀ ਅਵਾਜ਼ ਦਿੱਤੀ ਹੈ। ਸਾਲ ਇਸ ਪੜਾਅ ਤੱਕ ਬਹੁਤ ਸਾਰੇ ਪੰਜਾਬੀ ਗੀਤ ਹਿੰਦੀ ਫ਼ਿਲਮਾਂ ਦੀ ਸ਼ਾਨ ਬਣ ਚੁੱਕੇ ਹਨ। ਆਉਣ ਵਾਲੇ ਸਮੇਂ ਦੌਰਾਨ ਇਸ ਗਿਣਤੀ 'ਚ ਹੋਰ ਵੀ ਵਾਧਾ ਹੋਵੇਗਾ।

0 Comments
0

You may also like