ਹਰਭਜਨ ਮਾਨ 'ਸਾਉਣ ਦਾ ਮੇਲਾ' 'ਚ ਲਗਾਉਣਗੇ ਆਪਣੇ ਸੁਰੀਲੇ ਗੀਤਾਂ ਨਾਲ ਰੌਣਕਾਂ

written by Shaminder | July 15, 2019

ਹਰਭਜਨ ਮਾਨ ਇੱਕ ਅਜਿਹੇ ਗਾਇਕ ਨੇ ਜੋ ਆਪਣੇ ਗੀਤਾਂ ਕਰਕੇ ਹਰ ਵਰਗ ਦੇ ਚਹੇਤੇ ਗਾਇਕ ਬਣੇ ਹੋਏ ਹਨ । ਉਨ੍ਹਾਂ ਨੇ ਹਮੇਸ਼ਾ ਸਾਫ਼ ਸੁਥਰੀ ਗਾਇਕੀ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ਹੈ । ਸਾਫ਼ ਸੁਥਰੀ ਗਾਇਕੀ ਕਰਕੇ ਹੀ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ਅਤੇ ਕੌਮਾਂਤਰੀ ਪੱਧਰ 'ਤੇ ਇਸ ਕਲਾਕਾਰ ਨੂੰ ਹਰ ਕੋਈ ਪਸੰਦ ਕਰਦਾ ਹੈ । ਹਰਭਜਨ ਮਾਨ ਦੇ ਬੇਟੇ ਅਵਕਾਸ਼ ਮਾਨ ਵੀ ਗਾਇਕੀ ਦੇ ਖੇਤਰ 'ਚ ਆ ਚੁੱਕੇ ਨੇ ਅਤੇ ਉਨ੍ਹਾਂ ਦਾ ਪਹਿਲਾ ਗੀਤ ਵੀ ਪਿਛਲੇ ਦਿਨੀਂ ਰਿਲੀਜ਼ ਹੋਇਆ ਸੀ । ਹੋਰ ਵੇਖੋ:ਹਰਭਜਨ ਮਾਨ ਅਤੇ ਉਨ੍ਹਾਂ ਦੇ ਪੁੱਤਰ ਅਵਕਾਸ਼ ਮਾਨ ਨੂੰ ਇੱਕਠੇ ਗਾਉਂਦਿਆਂ ਸੁਣੋ,ਵੇਖੋ ਐਕਸਕਲਿਊਸਿਵ ਵੀਡੀਓ ਹਰਭਜਨ ਮਾਨ ਦਾ ਵੀ ਹਾਲ 'ਚ ਹੀ ਇੱਕ ਗੀਤ ਆਇਆ ਸੀ ਭੈਣ ਭਰਾ ਦੇ ਰਿਸ਼ਤੇ ਨੂੰ ਬਿਆਨ ਕਰਦਾ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਇਸ ਗੀਤ ਨੇ ਹਰ ਇੱਕ ਨੂੰ ਭਾਵੁਕ ਕੀਤਾ ਸੀ । ਹੁਣ ਆਪਣੇ ਗੀਤਾਂ ਦੇ ਜ਼ਰੀਏ ਹਰਭਜਨ ਮਾਨ ਵਿਦੇਸ਼ 'ਚ ਰੌਣਕਾਂ ਲਗਾਉਣ ਜਾ ਰਹੇ ਹਨ । ਜੀ ਹਾਂ ਹਰਭਜਨ ਮਾਨ ਮੈਲਬੋਰਨ 'ਚ 28 ਜੁਲਾਈ ਨੂੰ ਸਾਉਣ ਦਾ ਮੇਲਾ ਨਾਂਅ ਦੇ ਪ੍ਰੋਗਰਾਮ 'ਚ ਪਰਫਾਰਮ ਕਰਨ ਜਾ ਰਹੇ ਹਨ । https://www.instagram.com/p/BzvmuMWBJHi/ ਮਜ਼ੇ ਦੀ ਗੱਲ ਇਹ ਹੈ ਕਿ ਹਰਭਜਨ ਮਾਨ ਦੇ ਇਸ ਪ੍ਰੋਗਰਾਮ 'ਚ ਉਨ੍ਹਾਂ ਦੇ ਖ਼ੂਬਸੂਰਤ ਗੀਤਾਂ ਦੀ ਸੁਰੀਲੀ ਸ਼ਾਮ ਦੇ ਨਾਲ-ਨਾਲ ਖਾਣੇ ਦੇ ਸ਼ੁਕੀਨ ਭਾਂਤ-ਭਾਂਤ ਦੇ ਲਜੀਜ਼ ਖਾਣਿਆਂ ਦਾ ਲੁਤਫ ਵੀ ਉਠਾ ਸਕਦੇ ਹਨ । ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੌਰਾਨ ਮਿਊਜ਼ਿਕ ਅਤੇ ਮਸਤੀ ਦਾ ਸਾਰਾ ਪ੍ਰਬੰਧ ਹੋਵੇਗਾ ।ਇਸ ਪ੍ਰੋਗਰਾਮ ਦੀ ਦੇਖ ਰੇਖ ਅਤੇ ਪ੍ਰਬੰਧ ਰਾਇਲ ਜੱਟਸ ਵੱਲੋਂ ਕੀਤਾ ਜਾ ਰਿਹਾ ਹੈ । https://www.instagram.com/p/BzsIF75BZVg/ ਤੁਸੀਂ ਵੀ ਸੁਪਰ ਸਟਾਰ ਹਰਭਜਨ ਦੇ ਪ੍ਰਸ਼ੰਸਕ ਹੋ ਤਾਂ ਇਸ ਪ੍ਰੋਗਰਾਮ ਦਾ ਅਨੰਦ ਮਾਣ ਸਕਦੇ ਹੋ ਆਪਣੇ ਦੋਸਤਾਂ ਮਿੱਤਰਾਂ ਅਤੇ ਪਰਿਵਾਰ ਨਾਲ ਤਾਂ ਫਿਰ ਦੇਰ ਕਿਸ ਗੱਲ ਦੀ ਜਲਦੀ ਕਰੋ ਆਪਣੀਆਂ ਟਿਕਟਾਂ ਬੁੱਕ ਅਤੇ ਅਨੰਦ ਮਾਣੋ ਹਰਭਜਨ ਮਾਨ ਦੇ ਗੀਤਾਂ ਦਾ , 28 ਜੁਲਾਈ ਸਵੇਰੇ 11ਵਜੇ ਤੋਂ ਸ਼ਾਮ 5 ਵਜੇ ਮੈਲਬੋਰਨ ਪਹੁੰਚ ਕੇ,ਤੁਸੀਂ ਆਪਣੀਆਂ ਟਿਕਟਾਂ ਵੀ ਬੁੱਕ ਕਰਵਾ ਸਕਦੇ ਹੋ  ਪਤਾ ਨੋਟ ਕਰ ਲਓ Venue - Millenium Ground 45 Fourth Ave,Sunshine 3020,MelbourneTicket Price : 20 $ Book Tickets : https://www.Drytickets.com.au      

0 Comments
0

You may also like