ਯੂਟਿਊਬਰ ਅਰਮਾਨ ਮਲਿਕ ਦੀਆਂ ਦੋਵਾਂ ਪਤਨੀਆਂ ਦਰਮਿਆਨ ਹੋਇਆ ਝਗੜਾ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  January 31st 2023 03:34 PM  |  Updated: January 31st 2023 03:34 PM

ਯੂਟਿਊਬਰ ਅਰਮਾਨ ਮਲਿਕ ਦੀਆਂ ਦੋਵਾਂ ਪਤਨੀਆਂ ਦਰਮਿਆਨ ਹੋਇਆ ਝਗੜਾ, ਵੀਡੀਓ ਹੋ ਰਿਹਾ ਵਾਇਰਲ

ਯੂਟਿਊਬਰ ਅਰਮਾਨ ਮਲਿਕ (Armaan Malik)ਆਪਣੇ ਦੋ ਵਿਆਹਾਂ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ । ਉਨ੍ਹਾਂ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਅਰਮਾਨ ਮਲਿਕ ਦੇ ਵੀਡੀਓ ਵੇਖਣ ਤੋਂ ਬਾਅਦ ਲੋਕ ਇਹੀ ਸੋਚਦੇ ਹਨ ਕਿ ਉਹ ਆਪਣੀਆਂ ਦੋ-ਦੋ ਪਤਨੀਆਂ ਨੂੰ ਕਿਸ ਤਰ੍ਹਾਂ ਹੈਂਡਲ ਕਰਦੇ ਹਨ । ਹਾਲ ਹੀ ‘ਚ ਅਰਮਾਨ ਦੀਆਂ ਦੋਵੇਂ ਪਤਨੀਆਂ ਇੱਕ ਵਿਆਹ ਸਮਾਰੋਹ ‘ਚ ਪਹੁੰਚੀਆਂ ਸਨ ।

Armaan malik ,, image Source : Instagram

ਹੋਰ ਪੜ੍ਹੋ : ਸਤਿੰਦਰ ਸਰਤਾਜ ਦੀ ਆਵਾਜ਼ ‘ਚ ਫ਼ਿਲਮ ‘ਕਲੀ ਜੋਟਾ’ ਦਾ ਨਵਾਂ ਗੀਤ ‘ਕੋਸ਼ਿਸ਼ ਤਾਂ ਕਰੀਏ’ ਰਿਲੀਜ਼

ਦੋਵਾਂ ਪਤਨੀਆਂ ਦਾ ਹੋਇਆ ਝਗੜਾ

ਅਰਮਾਨ ਮਲਿਕ ਦੋਨਾਂ ਪਤਨੀਆਂ ਦੇ ਨਾਲ ਵਿਆਹ ਸਮਾਰੋਹ ‘ਚ ਸ਼ਿਰਕਤ ਕਰਨ ਪਹੁੰਚੀਆਂ। ਪਰ ਇਸ ਤੋਂ ਪਹਿਲਾਂ ਹੋਟਲ ਦੇ ਕਮਰੇ ‘ਚ ਕਿਸੇ ਗੱਲ ਨੂੰ ਲੈ ਕੇ ਦੋਨਾਂ ਦਰਮਿਆਨ ਬਹਿਸ ਹੋ ਗਈ ।ਬਸ ਫੇਰ ਕੀ ਸੀ ਦੋਨਾਂ ਦਰਮਿਆਨ ਇਹ ਬਹਿਸ ਲੜਾਈ ਤੱਕ ਪਹੁੰਚ ਗਈ ।

Armaan malik , Image Source : Instagram

ਹੋਰ ਪੜ੍ਹੋ : ਅੰਮ੍ਰਿਤ ਮਾਨ ਦੇ ਨਾਲ ਗੀਤਾਂ ‘ਤੇ ਇਸ ਬੇਬੇ ਦੇ ਡਾਂਸ ਕਰਕੇ ਕਰਵਾਈ ਅੱਤ, ਵੇਖੋ ਵੀਡੀਓ

ਜਿਸ ਤੋਂ ਬਾਅਦ ਦੋਨਾਂ ਦਰਮਿਆਨ ਖੂਬ ਝਗੜਾ ਹੋਇਆ ।ਇਹ ਝਗੜਾ ਕਮਰੇ ਦੀ ਸਫਾਈ ਨੂੰ ਲੈ ਕੇ ਸ਼ੁਰੂ ਹੋਇਆ ਸੀ । ਅਰਮਾਨ ਮਲਿਕ ਦੀਆਂ ਪਤਨੀਆਂ ਪਲਕ ਅਤੇ ਕ੍ਰਿਤਿਕਾ ਹਨ । ਜਿਨ੍ਹਾਂ ਦੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ ।

Armaan malik ,,'',

ਕੁਝ ਦਿਨ ਪਹਿਲਾਂ ਚਰਚਾ ‘ਚ ਆਏ ਸਨ ਅਰਮਾਨ ਮਲਿਕ

ਕੁਝ ਦਿਨ ਪਹਿਲਾਂ ਅਰਮਾਨ ਮਲਿਕ ਅਤੇ ਉਸ ਦੀਆਂ ਦੋਵੇਂ ਪਤਨੀਆਂ ਉਸ ਵੇਲੇ ਚਰਚਾ ‘ਚ ਆਏ ਸਨ । ਜਦੋਂ ਉਨ੍ਹਾਂ ਨੇ ਦੋਵਾਂ ਪਤਨੀਆਂ ਦੇ ਪ੍ਰੈਗਨੇਂਟ ਹੋਣ ਦਾ ਐਲਾਨ ਕੀਤਾ ਸੀ । ਜਿਸ ਤੋਂ ਬਾਅਦ ਉਨ੍ਹਾਂ ਦੀ ਕਾਫੀ ਚਰਚਾ ਹੋਈ ਸੀ । ਅਰਮਾਨ ਨੇ ਇਸ ਲੜਾਈ ਨੂੰ ਪਿਆਰ ਭਰੀ ਫਾਈਟ ਦੱਸਿਆ ਹੈ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network